ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮੀਂਹ ਕਾਰਨ ਜਲੰਧਰ ਸ਼ਹਿਰ ਹੋਇਆ ਜਲਥਲ

08:10 AM Jul 28, 2024 IST
ਜਲੰਧਰ ਸ਼ਹਿਰ ਵਿੱਚ ਮੀਂਹ ਮਗਰੋਂ ਸੜਕ ’ਤੇ ਖੜ੍ਹੇ ਪਾਣੀ ਵਿੱਚੋਂ ਲੰਘ ਕੇ ਆਪਣੀ ਮੰਿਜ਼ਲ ਵੱਲ ਜਾਂਦੇ ਹੋਏ ਰਾਹਗੀਰ। - ਫੋਟੋ: ਸਰਬਜੀਤ ਸਿੰਘ

ਪੱਤਰ ਪ੍ਰੇਰਕ
ਜਲੰਧਰ, 27 ਜੁਲਾਈ
ਸਵੇਰੇ ਇੱਥੇ ਕੁੱਝ ਘੰਟਿਆਂ ਲਈ ਪਏ ਭਾਰੀ ਮੀਂਹ ਨੇ ਜਲੰਧਰ ਵਿੱਚ ਜਲ-ਥਲ ਕਰ ਦਿੱਤਾ। ਇਸ ਕਾਰਨ ਪੂਰੇ ਸ਼ਹਿਰ ਵਿੱਚ ਪਾਣੀ ਭਰ ਗਿਆ ਅਤੇ ਆਵਾਜਾਈ ਵਿੱਚ ਵਿਘਨ ਪਿਆ। ਇਸ ਨਾਲ ਰਾਹਗੀਰਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਮੀਂਹ ਦੇ ਪਾਣੀ ਨੇ ਕਈ ਨੀਵੇਂ ਇਲਾਕਿਆਂ, ਆਲੀਸ਼ਾਨ ਇਲਾਕਿਆਂ ਅਤੇ ਵੱਡੀਆਂ ਸੜਕਾਂ ਵਿੱਚ ਪਾਣੀ ਭਰ ਦਿੱਤਾ। ਇਸ ਕਾਰਨ ਰਾਹਗੀਰਾਂ ਦੇ ਕਈ ਵਾਹਨ ਪਾਣੀ ਵਿੱਚ ਹੀ ਬੰਦ ਹੋ ਗਏ। ਡੀਸੀ ਦਫ਼ਤਰ, ਮਾਡਲ ਟਾਊਨ, ਲੰਮਾ ਪਿੰਡ ਚੌਕ, ਦਮੋਰੀਆ ਅੰਡਰਬ੍ਰਿਜ, ਟਰਾਂਸਪੋਰਟ ਨਗਰ, ਨਕੋਦਰ ਚੌਕ, ਕਪੂਰਥਲਾ ਚੌਕ, ਪਠਾਨਕੋਟ ਬਾਈਪਾਸ ਚੌਕ ਅਤੇ ਲਾਡੋਵਾਲੀ ਰੋਡ ਸਣੇ ਮੁੱਖ ਸਥਾਨਾਂ ’ਤੇ ਪਾਣੀ ਖੜ੍ਹ ਗਿਆ। ਜਦੋਂਕਿ ਕੁਝ ਥਾਵਾਂ ’ਤੇ ਕਈ ਲੋਕਾਂ ਨੂੰ ਘਰਾਂ ਤੋਂ ਬਰਸਾਤੀ ਪਾਣੀ ਨੂੰ ਬਾਹਰ ਕੱਢਣ ਬੜੀ ਕਾਫ਼ੀ ਮੁਸ਼ੱਕਤ ਕਰਨੀ ਪਈ। ਸਭ ਤੋਂ ਵੱਧ ਪ੍ਰਭਾਵਿਤ ਖੇਤਰਾਂ ਵਿੱਚ ਜਲੰਧਰ ਪੱਛਮੀ ਅਤੇ ਉੱਤਰੀ, ਖਾਸ ਕਰਕੇ ਵਾਰਡ ਨੰਬਰ 74, ਹਰਿਗੋਬਿੰਦ ਨਗਰ ਅਤੇ ਟਰਾਂਸਪੋਰਟ ਨਗਰ ਦੇ ਇਲਾਕੇ ਸ਼ਾਮਲ ਹਨ। ਇਨ੍ਹਾਂ ਇਲਾਕਿਆਂ ਦੇ ਵਾਸੀਆਂ ਨੇ ਦੱਸਿਆ ਕਿ ਮੀਂਹ ਨੇ ਸੜਕਾਂ ਦੀ ਹਾਲਤ ਅਤੇ ਸੀਵਰੇਜ ਸਿਸਟਮ ਨਾਲ ਮੌਜੂਦਾ ਸਮੱਸਿਆਵਾਂ ਨੂੰ ਹੋਰ ਵਧਾ ਦਿੱਤਾ ਹੈ, ਜਿਸ ਨਾਲ ਦੂਸ਼ਿਤ ਉਨ੍ਹਾਂ ਦੇ ਪਾਣੀ ਘਰਾਂ ਵਿੱਚ ਦਾਖਲ ਹੋ ਗਿਆ ਹੈ। ਟਰਾਂਸਪੋਰਟ ਨਗਰ ਦੇ ਸਨਅਤਕਾਰਾਂ ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਪਾਣੀ ਭਰਨ ਕਾਰਨ ਪਹੁੰਚ ਸੜਕ ’ਤੇ ਚਿੱਕੜ ਹੋ ਗਿਆ, ਜਿਸ ਕਾਰਨ ਉਥੋਂ ਲੰਘਣਾ ਮੁਹਾਲ ਹੋ ਗਿਆ। ਪ੍ਰਮੁੱਖ ਚੌਰਾਹਿਆਂ ’ਤੇ ਲੱਗੇ ਲੰਬੇ ਟਰੈਫਿਕ ਜਾਮ ਨੇ ਰਾਹਗੀਰਾਂ ਦੀਆਂ ਪ੍ਰੇਸ਼ਾਨੀਆਂ ਨੂੰ ਹੋਰ ਵਧਾ ਦਿੱਤਾ ਹੈ। ਇਸ ਦੌਰਾਨ ਕਈ ਰਾਹਗੀਰਾਂ ਅਤੇ ਲੋਕਾਂ ਨੇ ਕਿਹਾ ਕਿ ਪ੍ਰਸ਼ਾਸਨ ਨੂੰ ਸੀਵਰੇਜ ਦੇ ਰੁਕੇ ਹੋਏ ਮੁੱਦਿਆਂ ਨੂੰ ਤੁਰੰਤ ਹੱਲ ਕਰਨ ਦੀ ਜ਼ਰੂਰਤ ਹੈ। ਇੱਕ ਸਥਾਨਕ ਵਾਸੀ ਮੋਹਿਤ ਨੇ ਕਿਹਾ ਕਿ ਸਿਰਫ ਦੋ ਘੰਟੇ ਦੀ ਭਾਰੀ ਬਾਰਿਸ਼ ਨੇ ਇੱਕ ਵਾਰ ਫਿਰ ਸਰਕਾਰ ਦੇ ਵੱਡੇ ਦਾਅਵਿਆਂ ਦੀ ਪੋਲ ਖੋਲ੍ਹ ਦਿੱਤੀ ਹੈ। ਇਸ ਦੌਰਾਨ ਕਈ ਲੋਕ ਇਸ ਸਭ ਲਈ ਪ੍ਰਸ਼ਾਸਨ ਨੂੰ ਜ਼ਿੰਮੇਵਾਰ ਦਸ ਰਹੇ ਸਨ। ਪਾਣੀ ਭਰਨ ਕਾਰਨ ਕਈ ਘਰਾਂ ਵਿੱਚ ਲੋਕਾਂ ਦਾ ਸਾਮਾਨ ਵੀ ਖਰਾਬ ਹੋ ਗਿਆ ਹੈ।

Advertisement

Advertisement