ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਜਲੰਧਰ ਜ਼ਿਮਨੀ ਚੋਣ: ਕਾਂਗਰਸ ਵੱਲੋਂ 20 ਦਾਅਵੇਦਾਰਾਂ ਨੇ ਮੰਗੀ ਟਿਕਟ

07:43 AM Jun 19, 2024 IST

ਨਿੱਜੀ ਪੱਤਰ ਪ੍ਰੇਰਕ
ਜਲੰਧਰ, 18 ਜੂਨ
ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ਦੀ ਹੋ ਰਹੀ ਜ਼ਿਮਨੀ ਚੋਣ ਲਈ ਕਾਂਗਰਸ ਦੀ ਹਾਲਤ ਬੜੀ ਅਜੀਬੋ-ਗਰੀਬ ਬਣੀ ਹੋਈ ਹੈ। ਇਸ ਹਲਕੇ ਤੋਂ ਪਹਿਲਾਂ ਕੋਈ ਕਾਂਗਰਸੀ ਚੋਣ ਲੜਨ ਲਈ ਤਿਆਰ ਨਹੀਂ ਸੀ ਹੁੰਦਾ ਪਰ ਹੁਣ ਕਾਂਗਰਸ ਦੀ ਹਾਲਤ ਇੱਕ ਅਨਾਰ ਸੌ ਬਿਮਾਰ ਵਾਲੀ ਬਣ ਗਈ ਹੈ। ਜਲੰਧਰ ਪੱਛਮੀ ਤੋਂ ਕਾਂਗਰਸ ਦੀ ਟਿਕਟ ਲੈਣ ਵਾਲੀਆਂ ਦੀ ਬੜੀ ਲੰਮੀ ਕਤਾਰ ਲੱਗ ਗਈ ਹੈ। ਕਾਂਗਰਸ ਦੀ ਟਿਕਟ ਲਈ 20 ਉਮੀਦਵਾਰਾਂ ਨੇ ਆਪਣਾ ਦਾਅਵਾ ਜਤਾਇਆ ਹੈ। ਇਸ ਹਲਕੇ ਵਿੱਚ 18 ਵਾਰਡ ਆਉਂਦੇ ਹਨ। ਸਾਬਕਾ ਸੀਨੀਅਰ ਡਿਪਟੀ ਮੇਅਰ ਬੀਬੀ ਸੁਰਿੰਦਰ ਕੌਰ ਦਾ ਨਾਂ ਸਭ ਤੋਂ ਉਪਰ ਦੱਸਿਆ ਜਾ ਰਿਹਾ ਹੈ ਤੇ ਉਸ ਮਗਰੋਂ ਕੌਂਸਲਰ ਰਹੇ ਪਵਨ ਕੁਮਾਰ ਦਾ ਨਾਂ ਵੀ ਵਿਚਾਰਿਆ ਜਾ ਰਿਹਾ ਹੈ।
ਪਿਛਲੇ ਦੋ ਦਿਨਾਂ ਤੋਂ ਮਹਿੰਦਰ ਸਿੰਘ ਕੇਪੀ ਦੇ ਨਾਂ ਦੀ ਚਰਚਾ ਨੇ ਸਾਰੇ ਕਾਂਗਰਸੀ ਦਾਅਵੇਦਾਰਾਂ ਦੀ ਨੀਂਦ ਉਡਾ ਦਿੱਤੀ ਹੈ। ਦੋ ਦਿਨ ਪਹਿਲਾਂ ਸਾਬਕਾ ਮੰਤਰੀ ਰਾਜ ਕੁਮਾਰ ਵੇਰਕਾ ਦੀ ਮਹਿੰਦਰ ਸਿੰਘ ਕੇਪੀ ਦੇ ਘਰ ਦੀ ਫੇਰੀ ਨੇ ਇਸ ਗੱਲ ਨੂੰ ਹੋਰ ਤੂਲ ਦੇ ਦਿੱਤਾ ਹੈ ਕਿ ਲੋਕ ਸਭਾ ਚੋਣਾਂ ਦੌਰਾਨ ਅਕਾਲੀ ਦਲ ਵਿੱਚ ਗਏ ਮਹਿੰਦਰ ਸਿੰਘ ਕੇਪੀ ਸ਼ਾਇਦ ਘਰ ਵਾਪਸੀ ਦਾ ਮਨ ਬਣਾ ਲੈਣ। ਇਸ ਤੌਖਲੇ ਕਾਰਨ ਟਿਕਟ ਦੇ ਦਾਅਵੇਦਾਰਾਂ ਨੇ ਨਵੇਂ ਬਣੇ ਮੈਂਬਰ ਪਾਰਲੀਮੈਂਟ ਚਰਨਜੀਤ ਸਿੰਘ ਚੰਨੀ ਕੋਲ ਸਖ਼ਤ ਇਤਰਾਜ਼ ਪ੍ਰਗਟ ਕੀਤਾ ਦੱਸਿਆ ਜਾਂਦਾ ਹੈ। ਹਲਕੇ ਦੇ ਕਾਂਗਰਸੀ ਆਗੂਆਂ ਵੱਲੋਂ ਇਹ ਧਮਕੀ ਵੀ ਦਿੱਤੀ ਦੱਸੀ ਜਾਂਦੀ ਹੈ ਕਿ ਜੇ ਪਾਰਟੀ ਕੇਪੀ ਨੂੰ ਉਮੀਦਵਾਰ ਥੋਪਦੀ ਹੈ ਤਾਂ ਉਹ ਇਸ ਦਾ ਸਖਤ ਵਿਰੋਧ ਕਰਨਗੇ। ਕਾਂਗਰਸੀਆਂ ਦੇ ਮਨ ਨੂੰ ਸ਼ਾਂਤ ਕਰਦਿਆਂ ਸ੍ਰੀ ਚੰਨੀ ਨੇ ਇਹ ਕਹਿ ਦਿੱਤਾ ਕਿ ਕਾਂਗਰਸ ਦਾ ਉਮੀਦਵਾਰ ਹਲਕੇ ਵਿੱਚੋਂ ਹੀ ਹੋਵੇਗਾ।
ਸ਼੍ਰੋਮਣੀ ਅਕਾਲੀ ਦਲ ਵੱਲੋਂ ਉਮੀਦਵਾਰ ਲੱਭਣ ਲਈ ਬਣਾਈ ਗਈ ਤਿੰਨ ਮੈਂਬਰੀ ਕਮੇਟੀ ਵਿੱਚ ਮਹਿੰਦਰ ਸਿੰਘ ਕੇਪੀ ਦਾ ਨਾਂ ਸ਼ਾਮਲ ਨਹੀਂ ਕੀਤਾ ਗਿਆ ਜਦਕਿ ਉਹ ਜਲੰਧਰ ਦੇ ਸਾਬਕਾ ਐੱਮਪੀ ਤੇ ਇਸੇ ਹਲਕੇ ਤੋਂ ਉਹ ਤਿੰਨ ਵਾਰ ਵਿਧਾਇਕ ਵੀ ਰਹਿ ਚੁੱਕੇ ਹਨ। ਇਸ ਦੇ ਬਾਵਜੂਦ ਅਕਾਲੀ ਦਲ ਦੇ ਆਗੂਆਂ ਨੂੰ ਮਹਿੰਦਰ ਸਿੰਘ ਕੇਪੀ ਦਾ ਮਨ ਡਾਂਵਾਡੋਲ ਲੱਗਣ ਲੱਗ ਪਿਆ ਸੀ ਜਦੋਂ ਦੇ ਰਾਜ ਕੁਮਾਰ ਵੇਰਕਾ ਉਨ੍ਹਾਂ ਦੇ ਘਰ ਜਾ ਕੇ ਆਏ ਹਨ।
ਉਧਰ, ਮਹਿੰਦਰ ਸਿੰਘ ਕੇਪੀ ਨੇ ਅਜਿਹੀਆਂ ਗੱਲਾਂ ਨੂੰ ਅਫ਼ਵਾਹਾਂ ਦੱਸਿਆ। ਉਨ੍ਹਾਂ ਕਿਹਾ ਕਿ ਉਹ ਕਿਧਰੇ ਨਹੀਂ ਜਾ ਰਹੇ । ਉਨ੍ਹਾਂ ਆਖਿਆ ਕਿ ਉਹ ਅਕਾਲੀ ਦਲ ਵਿੱਚ ਹੀ ਰਹਿ ਕੇ ਪਾਰਟੀ ਲਈ ਕੰਮ ਕਰਨਗੇ।

Advertisement

Advertisement
Advertisement