For the best experience, open
https://m.punjabitribuneonline.com
on your mobile browser.
Advertisement

ਜਲੰਧਰ: ਚੋਣ ਰੈਲੀਆਂ ਅਤੇ ਸਮਾਗਮਾਂ ਲਈ ਪ੍ਰਵਾਨਗੀ ਸੈੱਲ ਸਥਾਪਤ

07:43 AM Mar 18, 2024 IST
ਜਲੰਧਰ  ਚੋਣ ਰੈਲੀਆਂ ਅਤੇ ਸਮਾਗਮਾਂ ਲਈ ਪ੍ਰਵਾਨਗੀ ਸੈੱਲ ਸਥਾਪਤ
ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਆਦਿੱਤਿਆ ਉੱਪਲ ਆਦਰਸ਼ ਚੋਣ ਜ਼ਾਬਤੇ ਬਾਰੇ ਜਾਣਕਾਰੀ ਦਿੰਦੇ ਹੋਏ।-ਫੋਟੋ: ਧਵਨ
Advertisement

ਪੱਤਰ ਪ੍ਰੇਰਕ
ਜਲੰਧਰ, 17 ਮਾਰਚ
ਜ਼ਿਲ੍ਹਾ ਚੋਣ ਅਫ਼ਸਰ ਵਿਸ਼ੇਸ ਸਾਰੰਗਲ ਨੇ ਦੱਸਿਆ ਕਿ ਲੋਕ ਸਭਾ ਚੋਣ-2024 ਦੌਰਾਨ ਵੱਖ-ਵੱਖ ਰਾਜਸੀ ਪਾਰਟੀਆਂ ਅਤੇ ਉਮੀਦਵਾਰਾਂ ਵੱਲੋਂ ਕੀਤੀਆਂ ਜਾਣ ਵਾਲੀਆਂ ਚੋਣ ਰੈਲੀਆਂ ਅਤੇ ਸਮਾਗਮਾਂ ਜ਼ਿਲ੍ਹੇ ਦੇ ਸਮੂਹ ਵਿਧਾਨ ਸਭਾ ਹਲਕਿਆਂ ਵਿੱਚ ਸਬੰਧਤ ਸਹਾਇਕ ਰਿਟਰਨਿੰਗ ਅਫ਼ਸਰਾਂ ਦੀ ਅਗਵਾਈ ਵਿੱਚ ਪ੍ਰਵਾਨਗੀ ਸੈੱਲ ਸਥਾਪਤ ਕਰਨ ਤੋਂ ਇਲਾਵਾ ਚੋਣ ਰੈਲੀਆਂ ਅਤੇ ਸਮਾਗਮਾਂ ਲਈ ਢੁਕਵੇਂ ਸਥਾਨਾਂ ਦੀ ਚੋਣ ਕੀਤੀ ਗਈ ਹੈ। ਸ੍ਰੀ ਸਾਰੰਗਲ ਨੇ ਦੱਸਿਆ ਕਿ ਵਿਧਾਨ ਸਭਾ ਹਲਕਾ 33-ਕਰਤਾਰਪੁਰ ਵਿਖੇ ਚੋਣ ਮੀਟਿੰਗਾਂ ਤੇ ਸਮਾਗਮਾਂ ਲਈ ਦਾਣਾ ਮੰਡੀ ਕਰਤਾਰਪੁਰ ਤੇ ਦਾਣਾ ਮੰਡੀ ਖਹਿਰਾ ਮਾਝਾ ਥਾਵਾਂ ਨਿਸ਼ਚਿਤ ਕੀਤੀਆਂ ਗਈਆਂ ਹਨ।
ਵਿਧਾਨ ਸਭਾ ਹਲਕਾ 34-ਜਲੰਧਰ ਪੱਛਮੀ ਲਈ ਚੋਣ ਮੀਟਿੰਗਾਂ ਅਤੇ ਸਮਾਗਮਾਂ ਲਈ ਟਾਹਲੀਆਂ ਵਾਲਾ ਚੌਕ ਭਾਰਗੋ ਕੈਂਪ, ਬਾਬਾ ਬੁੱਢਾ ਮੱਲ ਗਰਾਊਂਡ, ਮਾਡਲ ਹਾਊਸ ਪਾਰਕ, ਦੁਸਹਿਰਾ ਗਰਾਊਂਡ ਨੇੜੇ ਘਾਹ ਮੰਡੀ ਚੌਕ, ਬਸਤੀ ਸ਼ੇਖ, ਨੇੜੇ ਮਧੁਬਨ ਪਬਲਿਕ ਸਕੂਲ, ਪਾਰਕ ਇਨਕਲੇਵ, ਗਲੀ ਨੰ.1 ਅਖਰੀ ਟੀ-ਪੁਆਇੰਟ, ਗਰੋਵਰ ਕਲੋਨੀ ਪਾਰਕ 120 ਫੁੱਟ ਰੋਡ, ਕਟਿਹਰਾ ਮੁਹੱਲਾ ਪਾਰਕ ਬਸਤੀ ਬਾਵਾ ਖੇਲ, ਨੇੜੇ ਖਹਿਰਾ ਪੈਲੇਸ ਬਸਤੀ ਮਿੱਠੂ, ਦੁਸਹਿਰਾ ਗਰਾਊਂਡ ਨੇੜੇ ਐਸ.ਪੀ. ਪ੍ਰਾਇਮ ਸਕੂਲ, ਨਿਊ ਦਿਓਲ ਨਗਰ, ਮਧੁਬਨ ਕਲੋਨੀ ਪਾਰਕ, ਪਾਰਕ ਦੇ ਸਾਹਮਣੇ ਗੁਰੂ ਨਾਨਕ ਪਬਲਿਕ ਸਕੂਲ ਅਤੇ ਰਾਜ ਨਗਰ ਥਾਵਾਂ ਨਿਰਧਾਰਤ ਕੀਤੀਆਂ ਗਈਆਂ ਹਨ।
ਵਿਧਾਨ ਸਭਾ ਹਲਕਾ 32-ਸ਼ਾਹਕੋਟ ਵਿਖੇ ਦਾਣਾ ਮੰਡੀ ਮਹਿਤਪੁਰ, ਦਾਣਾ ਮੰਡੀ ਰੂਪੇਵਾਲ, ਦਾਣਾ ਮੰਡੀ ਗਿੱਦੜ ਪਿੰਡੀ, ਇੰਦਰਾ ਮੰਡੀ ਲੋਹੀਆਂ ਖਾਸ, ਜਨਤਾ ਮੰਡੀ ਲੋਹੀਆਂ ਖਾਸ, ਦਾਣਾ ਮੰਡੀ ਮਲਸੀਆਂ, ਦਾਣਾ ਮੰਡੀ ਪਰਜੀਆਂ, ਦਾਣਾ ਮੰਡੀ ਸਹਿਲ ਜਗੀਰ, ਦਾਣਾ ਮੰਡੀ ਲਸੂੜੀ, ਦਾਣਾ ਮੰਡੀ ਪੂਨੀਆਂ, ਦਾਣਾ ਮੰਡੀ ਕੁਹਾੜ ਕਲਾਂ, ਦਾਣਾ ਮੰਡੀ ਕਮਾਲਪੁਰ, ਦਾਣਾ ਮੰਡੀ ਮਹਿਰਾਜਵਾਲ, ਦਾਣਾ ਮੰਡੀ ਨੱਲ੍ਹ, ਦਾਣਾ ਮੰਡੀ ਟੁਰਨਾ, ਦਾਣਾ ਮੰਡੀ ਬਘੇਲਾ, ਦਾਣਾ ਮੰਡੀ ਸੰਗੋਵਾਲ, ਦਾਣਾ ਮੰਡੀ ਕੁਲਾਰਾ ਅਤੇ ਦਾਣਾ ਮੰਡੀ ਤਲਵੰਡੀ ਸੰਘੇੜਾ ਤੇ ਦਾਣਾ ਮੰਡੀ ਸ਼ਾਹਕੋਟ ਚੋਣ ਰੈਲੀਆਂ ਅਤੇ ਸਮਾਰੋਹਾਂ ਲਈ ਨਿਰਧਾਰਿਤ ਕੀਤੀਆਂ ਗਈਆਂ ਹਨ। ਸ੍ਰੀ ਸਾਰੰਗਲ ਨੇ ਅੱਗੇ ਦੱਸਿਆ ਕਿ ਇਸੇ ਤਰ੍ਹਾਂ ਵਿਧਾਨ ਸਭਾ ਹਲਕਾ 31-ਨਕੋਦਰ ਵਿੱਚ ਦੁਸਹਿਰਾ ਗਰਾਊਂਡ ਨੇੜੇ ਬੱਸ ਸਟੈਂਡ, ਨਕੋਦਰ, ਦੁਸਹਿਰਾ ਗਰਾਊਂਡ ਨੇੜੇ ਬੱਸ ਸਟੈਂਡ ਨੂਰਮਹਿਲ ਥਾਵਾਂ ਨਿਸ਼ਚਿਤ ਕੀਤੀਆਂ ਗਈਆਂ ਹਨ।

Advertisement

Advertisement
Author Image

sanam grng

View all posts

Advertisement
Advertisement
×