ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਜਾਖੜ ਦੇ ਦੋਸ਼ ਸਰਾਸਰ ਝੂਠੇ: ਰੰਧਾਵਾ

08:39 AM May 27, 2024 IST

ਦਲਬੀਰ ਸਿੰਘ ਸੱਖੋਵਾਲੀਆ
ਬਟਾਲਾ, 26 ਮਈ
ਕਾਂਗਰਸ ਉਮੀਦਵਾਰ ਸੁਖਜਿੰਦਰ ਰੰਧਾਵਾ ਨੇ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਵੱਲੋਂ ਲਗਾਏ ਸ਼ਰਾਬ ਕਾਰੋਬਾਰੀ ਵੱਲੋਂ ਫੰਡਿੰਗ ਕੀਤੇ ਜਾਣ ਦੇ ਦੋਸ਼ਾਂ ਨੂੰ ਨਕਾਰਦਿਆਂ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ।
ਜ਼ਿਕਰਯੋਗ ਹੈ ਕਿ ਸੁਨੀਲ ਜਾਖੜ ਨੇ ਆਮਦਨ ਕਰ ਵਿਭਾਗ ਵੱਲੋਂ ਕਾਂਗਰਸੀ ਆਗੂਆਂ ਦੇ ਘਰਾਂ ’ਚ ਮਾਰੇ ਛਾਪੇ ਅਤੇ ਇਨ੍ਹਾਂ ’ਚ ਸ਼ਾਮਲ ਇੱਕ ਸ਼ਰਾਬ ਕਾਰੋਬਾਰੀ ਪੱਪੂ ਜੈਂਤੀਪੁਰੀਆ ਦਾ ਨਾਮ ਕਾਂਗਰਸ ਉਮੀਦਵਾਰ ਸੁਖਜਿੰਦਰ ਸਿੰਘ ਰੰਧਾਵਾ ਨਾਲ ਜੋੜਿਆ ਹੈ। ਸ੍ਰੀ ਰੰਧਾਵਾ ਨੇ ਭਾਜਪਾ ਪ੍ਰਧਾਨ ਦੇ ਦੋਸ਼ਾਂ ’ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਇਸ ਦਾ ਮਤਲਬ ਇਹ ਹੈ ਕਿ ਛਾਪੇ ਸ੍ਰੀ ਜਾਖੜ ਦੇ ਆਦੇਸ਼ਾਂ ’ਤੇ ਮਾਰੇ ਗਏ ਹਨ। ਉਨ੍ਹਾਂ ਕਿਹਾ ਕਿ ਭਾਜਪਾ ਪ੍ਰਧਾਨ ਵੱਲੋਂ ਜਿਸ ਸ਼ਰਾਬ ਕਾਰੋਬਾਰੀ ਦੁਆਰਾ ਉਸ ਨੂੰ ਫੰਡਿੰਗ ਕਰਨ ਅਤੇ ਚੋਣਾਂ ’ਚ ਸ਼ਰਾਬ ਭੇਜਣ ਵਰਗੇ ਇਲਜ਼ਾਮ ਲਗਾਏ ਗਏ, ਇਹ ਸਰਾਸਰ ਝੂਠੇ ਹਨ।
ਸਾਬਕਾ ਉਪ ਮੁੱਖ ਮੰਤਰੀ ਸ੍ਰੀ ਰੰਧਾਵਾ ਨੇ ਭਾਜਪਾ ਦੇ ਸੂਬਾਈ ਪ੍ਰਧਾਨ ਨੂੰ ਆਖਿਆ ਕਿ ਉਹ ਇਸ ਦੀ ਕਿਸੇ ਨਿਰਪੱਖ ਏਜੰਸੀ ਤੋਂ ਜਾਂਚ ਕਰਵਾਉਣ ਪਰ ਇਸ ਦੀ ਸ਼ਰਤ ਹੋਵੇਗੀ ਕਿ ਉਸ ਵਿੱਚ ਇੱਕ ਧਿਰ ਸ੍ਰੀ ਜਾਖੜ ਅਤੇ ਦੂਸਰੀ ਧਿਰ ਉਹ (ਸੁਖਜਿੰਦਰ ਸਿੰਘ ਰੰਧਾਵਾ) ਹੋਣਗੇ। ਜਦੋਂ ਵੀ ਜਾਂਚ ਏਜੰਸੀਆਂ ਬੁਲਾਉਣ ਤਾਂ ਦੋਵੇਂ ਹੀ ਪੇਸ਼ ਹੋਣਗੇ ਤਾਂ ਜੋ ਪੰਜਾਬ ਦੇ ਲੋਕਾਂ ਸਾਹਮਣੇ ਅਸਲ ਤਸਵੀਰ ਆ ਜਾਵੇ।

Advertisement

Advertisement
Advertisement