ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਜਾਖਲ-ਦਿੱਲੀ, ਜੀਂਦ-ਫਿਰੋਜ਼ਪੁਰ ਰੂਟ ਦੀਆਂ ਰੇਲਾਂ 11 ਮਈ ਤੱਕ ਮੁਅੱਤਲ

10:21 AM May 05, 2024 IST

ਟੋਹਾਣਾ (ਪੱਤਰ ਪ੍ਰੇਰਕ): ਕਿਸਾਨ ਅੰਦੋਲਨ ਕਾਰਨ ਰੇਲਵੇ ਵਿਭਾਗ ਨੇ ਜਾਖਲ-ਦਿੱਲੀ ਤੇ ਜੀਂਦ-ਫਿਰੋਜ਼ਪੁਰ ਵਿਚਕਾਰ ਚੱਲਣ ਵਾਲੀਆਂ ਅੱਪ-ਡਾਊਨ ਪੈਸੇਂਜਰ ਗੱਡੀਆਂ 11 ਮਈ ਤੱਕ ਰੱਦ ਕਰ ਦਿੱਤੀਆਂ ਹਨ। ਸਟੇਸ਼ਨਾਂ ’ਤੇ ਗੱਡੀਆਂ ਰੱਦ ਹੋਣ ਸਬੰਧੀ ਲੱਗੇ ਨੋਟਿਸ ਦੇ ਕੇ ਮੁਸਾਫਿਰ ਨਿਰਾਸ਼ ਹੋ ਕੇ ਵਾਪਸ ਪਰਤ ਰਹੇ ਹਨ। ਦੈਨਿਕ ਰੇਤ ਯਾਤਰੀ ਸੰਘ ਦੇ ਪ੍ਰਧਾਨ ਰਾਜੇਸ਼ ਨਾਗਪਾਲ ਨੇ ਰੇਲ ਸੇਵਾਵਾਂ ਬਹਾਲ ਕਰਨ ਦੀ ਮੰਗ ਕੀਤੀ ਹੈ। ਰੇਲ ਵਿਭਾਗ ਦੀ ਸੂਚਨਾ ਮੁਤਾਬਕ ਜਾਖਲ ਤੋਂ ਸਵੇਰੇ 4.35 ਵਜੇ ਚੱਲ ਕੇ ਟੋਹਾਣਾ, ਜੀਂਦ, ਰੋਹਤਕ ਦੇ ਰਸਤੇ 9.50 ਵਜੇ ਦਿੱਲੀ ਪੁੱਜਣ ਵਾਲੀ ਤੇ ਦਿੱਲੀ ਤੋਂ ਦੁਪਹਿਰ ਬਾਅਦ 3.30 ਵਜੇ ਚੱਲ ਕੇ ਇਸੇ ਰਸਤੇ ਰਾਤ ਨੂੰ 9 ਵਜੇ ਜਾਖਲ ਪੁੱਜਣ ਵਾਲੀ ਪੈਸੇਂਜਰ ਗੱਡੀ ਅਤੇ ਜੀਂਦ ਤੋਂ ਸਵੇਰੇ 7.10 ਵਜੇ ਚੱਲ ਕੇ ਟੋਹਾਣਾ-ਜਾਖਲ-ਬਠਿੰਡਾ ਦੇ ਰਸਤੇ ਫਿਰੋਜ਼ਪੁਰ ਜਾਣ ਵਾਲੀ ਤੇ ਫਿਰੋਜਪੁਰ ਤੋਂ ਦੁਪਹਿਰ ਬਾਅਦ 3.30 ’ਤੇ ਚੱਲ ਕੇ ਰਾਤ 9.20 ਵਜੇ ਜੀਂਦ ਪੁੱਜਣ ਵਾਲੀ ਪੈਸੇਂਜਰ ਗੱਡੀਆਂ ਰੱਦ ਕੀਤੀਆਂ ਗਈਆਂ ਹਨ।

Advertisement

Advertisement
Advertisement