ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਜੈਤੋ: ਬਿਜਲੀ ਉਡਕੀਦਿਆਂ ਹੀ ਚੜ੍ਹ ਜਾਂਦੈ ਦਿਨ

07:27 AM Jul 17, 2024 IST

ਸ਼ਗਨ ਕਟਾਰੀਆ
ਜੈਤੋ, 16 ਜੁਲਾਈ
ਇਥੇ ਸ਼ਹਿਰ ’ਚ ਬਿਜਲੀ ਸਪਲਾਈ ’ਚ ਆਏ ਦਿਨ ਨੁਕਸ ਪੈਣਾ ਇੱਕ ਦਸਤੂਰ ਬਣ ਗਿਆ ਹੈ। ਸਪਲਾਈ ਠੀਕ ਕਰਨ/ਕਰਾਉਣ ਵਾਲੇ ਅਧਿਕਾਰੀ ਸ਼ਾਮ ਨੂੰ ਘਰੀਂ ਚਾਲੇ ਪਾ ਜਾਂਦੇ ਹਨ ਅਤੇ ਦਫ਼ਤਰ ਵਿੱਚ ਨਹੀਂ ਮਿਲਦੇ। ਅਜਿਹੇ ਹਾਲਾਤ ’ਚ ਰਾਤਾਂ ਨੂੰ ਖ਼ਪਤਕਾਰਾਂ ਦੀ ਟੇਕ ਸਿਰਫ ਕੁਦਰਤ ’ਤੇ ਰਹਿ ਜਾਂਦੀ ਹੈ। ਸ਼ਹਿਰ ਦੇ ਛੋਟੇ-ਛੋਟੇ ਰੈਣ ਬਸੇਰਿਆਂ ’ਚ ਦਿਨ ਕਟੀ ਕਰਨ ਵਾਲੇ ਲੋਕ ਹੁੰਮਸ ਅਤੇ ਮੱਛਰ ਤੋਂ ਬਚਣ ਲਈ ਮਜਬੂਰੀ ਵੱਸ ਗਲੀਆਂ ’ਚ ਬੈਠ ਕੇ ਰਾਤਾਂ ਗੁਜ਼ਾਰਦੇ ਹਨ। ਇੱਕ ਪਾਸੇ ਹੁੰਮਸ ਭਰੀ ਗਰਮੀ ਹੈ। ਦੂਜੇ ਵਾਸੇ ਘੜੀ-ਮੁੜੀ ਬਿਜਲੀ ’ਚ ਨੁਕਸ ਪੈਣ ਕਾਰਨ ਕਈ-ਕਈ ਘੰਟੇ ਬੱਤੀ ਦਾ ਗੁੱਲ ਹੋਣਾ ਰੋਜ਼ਾਨਾ ਦਾ ਵਰਤਾਰਾ ਬਣ ਗਿਆ ਹੈ। ਵੱਡੀ ਸਿਤਮਜ਼ਰੀਫ਼ੀ ਇਹ ਹੈ ਕਿ ਰਾਤ ਸਮੇਂ ਨੁਕਸ ਨੂੰ ਦੂਰ ਕਰਕੇ ਸਪਲਾਈ ਮੁੜ ਬਹਾਲ ਕਰਨ ਲਈ ਬਿਜਲੀ ਦਫ਼ਤਰ ਜੈਤੋ ’ਚ ਸਿਰਫ ਦੋ ਠੇਕਾ ਆਧਾਰਿਤ ਮੁਲਾਜ਼ਮਾਂ ਦੀ ਹੀ ਡਿਊਟੀ ਹੁੰਦੀ ਹੈ। ਇਨ੍ਹਾਂ ਕੋਲ ਨੁਕਸ ਠੀਕ ਕਰਨ ਸਮੇਂ ਗਰਿੱਡ ਤੋਂ ਫੀਡਰ ਦੀ ਬਿਜਲੀ ਬੰਦ ਕਰਾਉਣ ਲਈ ਪਰਮਿਟ ਲੈਣ ਦਾ ਕੋਈ ਅਧਿਕਾਰ ਨਹੀਂ ਹੁੰਦਾ। ਪਰਮਿਟ ਲੈਣ ਲਈ ਫਿਰ ਇਹ ਐਸਡੀਓ ਜਾਂ ਜੇਈ ਨੂੰ ਫ਼ੋਨ ਕਰਦੇ ਹਨ। ਦਿਲਚਸਪ ਗੱਲ ਇਹ ਹੈ ਕਿ ਬਠਿੰਡਾ ਜ਼ਿਲ੍ਹੇ ’ਚ ਰਹਿੰਦੇ ਜੇਈ ਜਾਂ ਲਾਈਨਮੈਨ ਦੇ ਜੈਤੋ ਪੁੱਜਣ ਲਈ ਜਿੰਨਾ ਸਮਾਂ ਸਫ਼ਰ ’ਤੇ ਲੱਗਦਾ ਹੈ, ਓਨਾ ਸਪਲਾਈ ਬਹਾਲ ਕਰਨ ਦੇ ਕੰਮ ’ਤੇ ਖ਼ਰਚ ਨਹੀਂ ਹੁੰਦਾ। ਲੋਕਾਂ ਨੇ ਦੱਸਿਆ ਕਿ ਜਦੋਂ ਇੱਕ ਵਾਰ ਬੱਤੀ ਗੁੱਲ ਹੋ ਜਾਵੇ ਤਾਂ ਫਿਰ 5 ਤੋਂ 6 ਘੰਟੇ ਦੀ ਉਡੀਕ ਮਾਮੂਲੀ ਹੁੰਦੀ ਹੈ ਅਤੇ ਏਨੇ ਵਿੱਚ ਦਿਨ ਚੜ੍ਹ ਜਾਂਦਾ ਹੈ। ਇਸ ਰੁਝਾਨ ਨੂੰ ਠੱਲ੍ਹ ਪਾਉਣ ਲਈ ਸ਼ਹਿਰ ਵਾਸੀ ਅਨੇਕਾਂ ਵਾਰ ਪੀਐਸਪੀਸੀਐਲ ਦੇ ਆਹਲਾ ਅਧਿਕਾਰੀਆਂ ਕੋਲ ਗੁਹਾਰ ਲਾ ਚੁੱਕੇ ਹਨ ਪਰ ਉਨ੍ਹਾਂ ਦੀ ਸ਼ਿਕਾਇਤ ਹੈ ਕਿ ਫ਼ਰਿਆਦਾਂ ਕਰਨ ’ਤੇ ਵੀ ਵਿਭਾਗ ’ਚ ਕੋਈ ਸੁਣਵਾਈ ਨਹੀਂ। ਨੁਕਸਦਾਰ ਬਿਜਲੀ ਸਪਲਾਈ ਦਾ ਸੰਤਾਪ ਭੋਗਦੇ ਲੋਕਾਂ ਦੀ ਮੰਗ ਹੈ ਕਿ ਰਾਤ ਸਮੇਂ ਜੈਤੋ ਦੇ ਬਿਜਲੀ ਦਫ਼ਤਰ ’ਚ ਨਿਯਮਾਂ ਦੇ ਮੁਤਾਬਿਕ ਜੇਈ ਜਾਂ ਘੱਟੋ-ਘੱਟ ਕਿਸੇ ਲਾਈਨਮੈਨ ਦੀ ਡਿਊਟੀ ਹੋਵੇ। ਉਨ੍ਹਾਂ ਚਿਤਾਵਨੀ ਦਿੱਤੀ ਜੇ ਇਹੋ ਹਾਲ ਰਿਹਾ ਤਾਂ ਉਨ੍ਹਾਂ ਵੱਲੋਂ ਵਿੱਢੇ ਜਾਣ ਵਾਲੇ ਸੰਘਰਸ਼ ਦੇ ਸਿੱਟਿਆਂ ਦੀ ਜ਼ਿੰਮੇਵਾਰ ਪੀਐਸਪੀਸੀਐਲ ਹੋਵੇਗੀ।

Advertisement

ਸਟਾਫ਼ ਦੀ ਕਮੀ ਬਣੀ ‘ਅੜਿੱਕਾ’: ਐਸਡੀਓ

ਪੀਐਸਪੀਸੀਐਲ ਸਬ ਡfਵੀਜ਼ਨ ਜੈਤੋ ਦੇ ਐਸਡੀਓ ਅਮਨਦੀਪ ਸਿੰਘ ਨੇ ਮੰਨਿਆ ਕਿ ਰਾਤ ਨੂੰ ਸ਼ਿਕਾਇਤਾਂ ਦੂਰ ਕਰਨ ਲਈ ਦੋ ਠੇਕਾ ਕਾਮੇ ਹੀ ਹੁੰਦੇ ਹਨ। ਜੇਈ ਜਾਂ ਲਾਈਨਮੈਨ ਦੀ ਡਿਊਟੀ ਲਾਏ ਜਾਣ ਬਾਰੇ ਉਨ੍ਹਾਂ ਬੇਬੱਸੀ ਪ੍ਰਗਟਾਉਂਦਿਆਂ ਕਿਹਾ ਕਿ ਸਟਾਫ਼ ਦੀ ਘਾਟ ਕਾਰਣ ਅਜਿਹਾ ਸੰਭਵ ਨਹੀਂ ਹੋ ਸਕਦਾ।

Advertisement
Advertisement