For the best experience, open
https://m.punjabitribuneonline.com
on your mobile browser.
Advertisement

ਜੈਸਵਾਲ ਆਈਸੀਸੀ ਸਰਬੋਤਮ ਖਿਡਾਰੀ ਦੇ ਪੁਰਸਕਾਰ ਦੀ ਦੌੜ ਵਿੱਚ

07:14 AM Mar 05, 2024 IST
ਜੈਸਵਾਲ ਆਈਸੀਸੀ ਸਰਬੋਤਮ ਖਿਡਾਰੀ ਦੇ ਪੁਰਸਕਾਰ ਦੀ ਦੌੜ ਵਿੱਚ
Advertisement

ਦੁਬਈ, 4 ਮਾਰਚ
ਇੰਗਲੈਂਡ ਖ਼ਿਲਾਫ਼ ਚੱਲ ਰਹੀ ਟੈਸਟ ਲੜੀ ’ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲਾ ਭਾਰਤੀ ਸਲਾਮੀ ਬੱਲੇਬਾਜ਼ ਯਸ਼ਸਵੀ ਜੈਸਵਾਲ ਫਰਵਰੀ ਮਹੀਨੇ ਦੇ ਸਰਬੋਤਮ ਖਿਡਾਰੀ ਦੇ ਪੁਰਸਕਾਰ ਦੀ ਦੌੜ ’ਚ ਸ਼ਾਮਲ ਹੈ। ਇਸ ਵਿੱਚ ਨਿਊਜ਼ੀਲੈਂਡ ਦੇ ਕ੍ਰਿਕਟਰ ਕੇਨ ਵਿਲੀਅਮਸਨ ਅਤੇ ਸ੍ਰੀਲੰਕਾ ਦੇ ਪਥੁਮ ਨਿਸਾਂਕਾ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ। ਆਈਸੀਸੀ ਨੇ ਅੱਜ ਕਿਹਾ, ‘‘ਕੌਮਾਂਤਰੀ ਕ੍ਰਿਕਟ ਪਰਿਸ਼ਦ ਨੇ ਪੁਰਸ਼ ਅਤੇ ਮਹਿਲਾ ਵਰਗ ਵਿੱਚ ਫਰਵਰੀ 2024 ਦੇ ਸਰਬੋਤਮ ਖਿਡਾਰੀਆਂ ਲਈ ਨਾਮਜ਼ਦਗੀਆਂ ਦਾ ਐਲਾਨ ਕੀਤਾ ਹੈ।” ਇੰਗਲੈਂਡ ਖ਼ਿਲਾਫ਼ ਚਾਰ ਟੈਸਟ ਮੈਚਾਂ ਵਿੱਚ 655 ਦੌੜਾਂ ਬਣਾਉਣ ਵਾਲਾ ਜੈਸਵਾਲ ਇਸ ਪੁਰਸਕਾਰ ਲਈ ਪਹਿਲੀ ਵਾਰ ਨਾਮਜ਼ਦ ਹੋਇਆ ਹੈ। ਦੂਜੇ ਪਾਸੇ ਵਿਲੀਅਮਸਨ ਨੇ ਦੱਖਣੀ ਅਫਰੀਕਾ ਖ਼ਿਲਾਫ਼ ਲੜੀ ’ਚ ਪਹਿਲੀ ਜਿੱਤ ਵਿੱਚ ਅਹਿਮ ਭੂਮਿਕਾ ਨਿਭਾਈ। ਉਸ ਨੇ ਪਹਿਲੇ ਟੈਸਟ ਵਿੱਚ ਦੋ ਸੈਂਕੜੇ ਲਗਾਉਣ ਤੋਂ ਬਾਅਦ ਦੂਜੇ ਟੈਸਟ ’ਚ ਨਾਬਾਦ 133 ਦੌੜਾਂ ਬਣਾਈਆਂ। ਨਿਸਾਂਕਾ ਨੇ ਅਫਗਾਨਿਸਤਾਨ ਖ਼ਿਲਾਫ਼ ਇੱਕ ਰੋਜ਼ਾ ਮੈਚ ’ਚ ਸ੍ਰੀਲੰਕਾ ਲਈ ਪਹਿਲਾਂ ਦੋਹੜਾ ਸੈਂਕੜਾ ਜੜਿਆ। -ਪੀਟੀਆਈ

Advertisement

Advertisement
Author Image

joginder kumar

View all posts

Advertisement
Advertisement
×