For the best experience, open
https://m.punjabitribuneonline.com
on your mobile browser.
Advertisement

ਜੈਸਵਾਲ ਮਹੀਨੇ ਦਾ ਸਰਬੋਤਮ ਕ੍ਰਿਕਟਰ ਬਣਿਆ

06:57 AM Mar 13, 2024 IST
ਜੈਸਵਾਲ ਮਹੀਨੇ ਦਾ ਸਰਬੋਤਮ ਕ੍ਰਿਕਟਰ ਬਣਿਆ
Advertisement

ਦੁਬਈ, 12 ਮਾਰਚ
ਆਈਸੀਸੀ ਨੇ ਇੰਗਲੈਂਡ ਖ਼ਿਲਾਫ਼ ਟੈਸਟ ਲੜੀ ’ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਭਾਰਤ ਦੇ ਨੌਜਵਾਨ ਸਲਾਮੀ ਬੱਲੇਬਾਜ਼ ਯਸ਼ਸਵੀ ਜੈਸਵਾਲ ਨੂੰ ਫਰਵਰੀ ਮਹੀਨੇ ਦਾ ਸਰਬੋਤਮ ਖਿਡਾਰੀ ਚੁਣਿਆ ਹੈ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਦੇ ਸਕੱਤਰ ਜੈ ਸ਼ਾਹ ਨੇ ਇਸ ਪ੍ਰਾਪਤੀ ਲਈ ਜੈਸਵਾਲ ਨੂੰ ਵਧਾਈ ਦਿੱਤੀ ਹੈ। ਜੈਸਵਾਲ ਨੇ ਇੰਗਲੈਂਡ ਖ਼ਿਲਾਫ਼ ਪੰਜ ਮੈਚਾਂ ਦੀ ਇਸ ਲੜੀ ਵਿੱਚ 712 ਦੌੜਾਂ ਬਣਾਈਆਂ, ਜੋ ਇੰਗਲੈਂਡ ਖ਼ਿਲਾਫ਼ ਟੈਸਟ ਲੜੀ ਵਿੱਚ ਕਿਸੇ ਵੀ ਭਾਰਤੀ ਬੱਲੇਬਾਜ਼ ਦਾ ਸਭ ਤੋਂ ਵੱਡਾ ਸਕੋਰ ਹੈ। ਇਸ ਦੌਰਾਨ ਉਸ ਨੇ ਦੋ ਦੋਹਰੇ ਸੈਂਕੜੇ ਅਤੇ ਤਿੰਨ ਨੀਮ ਸੈਂਕੜੇ ਲਗਾ ਕੇ ਭਾਰਤ ਨੂੰ 4-1 ਨਾਲ ਜਿੱਤ ਦਿਵਾਉਣ ਵਿਚ ਅਹਿਮ ਭੂਮਿਕਾ ਨਿਭਾਈ। ਉਸ ਨੇ ਰਾਜਕੋਟ ਵਿੱਚ ਆਪਣੇ ਦੋਹਰੇ ਸੈਂਕੜੇ ਦੌਰਾਨ 12 ਛੱਕੇ ਲਗਾ ਕੇ ਇੱਕ ਟੈਸਟ ਪਾਰੀ ਵਿੱਚ ਸਭ ਤੋਂ ਵੱਧ ਛੱਕੇ ਲਗਾਉਣ ਦੇ ਰਿਕਾਰਡ ਦੀ ਬਰਾਬਰੀ ਕੀਤੀ।
ਸਰਬੋਤਮ ਖਿਡਾਰੀ ਚੁਣੇ ਜਾਣ ਤੋਂ ਬਾਅਦ ਜੈਸਵਾਲ ਨੇ ਕਿਹਾ, ‘‘ਮੈਂ ਆਈਸੀਸੀ ਐਵਾਰਡ ਜਿੱਤ ਕੇ ਬਹੁਤ ਖੁਸ਼ ਹਾਂ। ਉਮੀਦ ਹੈ ਕਿ ਭਵਿੱਖ ਵਿੱਚ ਮੈਨੂੰ ਹੋਰ ਪੁਰਸਕਾਰ ਮਿਲਣਗੇ।’’ ਜੈਸਵਾਲ ਨੇ ਨਿਊਜ਼ੀਲੈਂਡ ਦੇ ਕੇਨ ਵਿਲੀਅਮਸਨ ਤੇ ਸ੍ਰੀਲੰਕਾ ਦੇ ਸਲਾਮੀ ਬੱਲੇਬਾਜ਼ ਪਥੁਮ ਨਿਸਾਂਕਾ ਨੂੰ ਪਛਾੜਦਿਆਂ ਇਹ ਪੁਰਸਕਾਰ ਜਿੱਤਿਆ ਹੈ। -ਪੀਟੀਆਈ

Advertisement

Advertisement
Author Image

joginder kumar

View all posts

Advertisement
Advertisement
×