ਜੈਸ਼ੰਕਰ ਸੋਮਵਾਰ ਤੋਂ ਛੇ ਰੋਜ਼ਾ ਫੇਰੀ ਲਈ ਯੂਰਪ ਜਾਣਗੇ
08:29 PM May 18, 2025 IST
ਟ੍ਰਿਬਿਊਨ ਨਿਊਜ਼ ਸਰਵਿਸ
ਨਵੀਂ ਦਿੱਲੀ, 18 ਮਈ
Advertisement
ਵਿਦੇਸ਼ ਮੰਤਰੀ ਐੱਸ.ਜੈਸ਼ੰਕਰ ਸੋਮਵਾਰ ਤੋਂ ਛੇ ਰੋਜ਼ਾ (19 ਤੋਂ 24 ਮਈ) ਫੇਰੀ ਤਹਿਤ ਨੀਦਰਲੈਂਡ, ਡੈਨਮਾਰਕ ਤੇ ਜਰਮਨੀ ਦੀ ਯਾਤਰਾ ਕਰਨਗੇ। ਆਪਣੇ ਇਸ ਦੌਰੇ ਦੌਰਾਨ ਜੈਸ਼ੰਕਰ ਤਿੰਨਾਂ ਮੁਲਕਾਂ ਦੇ ਆਗੂਆਂ ਨੂੰ ਮਿਲਣਗੇ ਤੇ ਆਪਣੇ ਹਮਰੁਤਬਾਵਾਂ ਨਾਲ ਦੁਵੱਲੇ ਰਿਸ਼ਤਿਆਂ ਅਤੇ ਪਰਸਪਰ ਹਿੱਤਾਂ ਵਾਲੇ ਖੇਤਰੀ ਤੇ ਆਲਮੀ ਮੁੱਦਿਆਂ ’ਤੇ ਚਰਚਾ ਕਰਨਗੇ।
Advertisement
Advertisement