ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਜੈਸ਼ੰਕਰ ਵੱਲੋਂ ਮੌਰੀਸ਼ਸ ਦੇ ਚੋਟੀ ਦੇ ਆਗੂਆਂ ਨਾਲ ਮੁਲਾਕਾਤ

07:17 AM Jul 18, 2024 IST
ਮੌਰੀਸ਼ਸ ਦੇ ਸਾਬਕਾ ਪ੍ਰਧਾਨ ਮੰਤਰੀ ਨਵੀਨ ਰਾਮਗੁਲਾਮ ਨਾਲ ਮੁਲਾਕਾਤ ਕਰਦੇ ਹੋਏ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ। -ਫੋਟੋ: ਪੀਟੀਆਈ

ਪੋਰਟ ਲੂਈ, 17 ਜੁਲਾਈ
ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਅੱਜ ਵਿਰੋਧੀ ਧਿਰ ਦੇ ਆਗੂ ਅਰਵਿਨ ਬੂਲੈੱਲ ਸਣੇ ਮੌਰੀਸ਼ਸ ਦੇ ਸਿਖਰਲੇ ਆਗੂਆਂ ਨਾਲ ਬੈਠਕ ਕਰਕੇ ਟਾਪੂਨੁਮਾ ਮੁਲਕ ਨਾਲ ਭਾਰਤ ਦੀ ਵਿਸ਼ੇਸ਼ ਤੇ ਟਿਕਾਊ ਭਾਈਵਾਲੀ ਨੂੰ ਹੋਰ ਮਜ਼ਬੂਤ ਕਰਨ ਦੇ ਢੰਗ ਤਰੀਕਿਆਂ ਬਾਰੇ ਚਰਚਾ ਕੀਤੀ। ਜੈਸ਼ੰਕਰ ਦੋ ਰੋਜ਼ਾ ਫੇਰੀ ਲਈ ਮੰਗਲਵਾਰ ਨੂੰ ਇਥੇ ਪੁੱਜੇ ਸਨ।
ਜੈਸ਼ੰਕਰ ਨੇ ਬੂਲੈੱਲ ਨਾਲ ਮੌਰੀਸ਼ਸ-ਭਾਰਤ ਰਿਸ਼ਤਿਆਂ ਤੇ ਹਿੰਦ ਮਹਾਸਾਗਰ ਖਿੱਤੇ ਦੀ ਭਲਾਈ ਤੇ ਖ਼ੁਸ਼ਹਾਲੀ ਵਿਚ ਇਸ ਦੀ ਅਹਿਮੀਅਤ ਨੂੰ ਲੈ ਕੇ ਵਿਚਾਰ ਚਰਚਾ ਕੀਤੀ। ਜੈਸ਼ੰਕਰ ਨੇ ਐਕਸ ’ਤੇ ਕਿਹਾ, ‘‘ਦੁਵੱਲੇ ਰਿਸ਼ਤਿਆਂ ਨੂੰ ਮਜ਼ਬੂਤ ਕਰਨ ਲਈ ਉਨ੍ਹਾਂ ਵੱਲੋਂ ਦਿੱਤੀ ਹਮਾਇਤ ਦਾ ਸਵਾਗਤ ਕਰਦੇ ਹਾ।’’ ਬੂਲੈੱਲ, ਜਿਨ੍ਹਾਂ ਦਾ ਜਨਮ ਪੋਰਟ ਲੂਈ ਵਿਚ ਆਰੀਆ ਸਮਾਜੀ ਇੰਡੋ-ਮੌਰੀਸ਼ਨ ਪਰਿਵਾਰ ਵਿਚ ਹੋਇਆ ਸੀ, ਲੇਬਰ ਪਾਰਟੀ ਦੇ ਸਾਬਕਾ ਆਗੂ ਤੇ ਸਾਬਕਾ ਉਪ ਪ੍ਰਧਾਨ ਮੰਤਰੀ ਐੱਸ.ਬੂਲੈੱਲ ਦੇ ਪੁੱਤਰ ਹਨ। ਜੈਸ਼ੰਕਰ ਮੌਰੀਸ਼ਨ ਸੋਸ਼ਲ ਡੈਮੋਕਰੈਟ ਪਾਰਟੀ ਦੇ ਆਗੂ ਜ਼ੇਵੀਅਰ ਐੱਲ ਡੁਵਾਲ ਨੂੰ ਵੀ ਮਿਲੇ। ਉਨ੍ਹਾਂ ਸਾਬਕਾ ਪ੍ਰਧਾਨ ਮੰਤਰੀ ਪੌਲ ਬੇਰੈਂਗਰ ਤੇ ਨਵੀਨ ਰਾਮਗੁਲਾਮ ਨਾਲ ਵੀ ਮੁਲਾਕਾਤ ਕੀਤੀ। ਬੇਰੈਂਗਰ 2003 ਤੋਂ 2005 ਦੌਰਾਨ ਮੌਰੀਸ਼ਸ ਦੇ ਪ੍ਰਧਾਨ ਮੰਤਰੀ ਸਨ। ਉਧਰ ਰਾਮਗੁਲਾਮ, ਜਿਨ੍ਹਾਂ ਦੇ ਪੁਰਖਿਆਂ ਨੇ ਬਿਹਾਰ ਤੋਂ ਮੌਰੀਸ਼ਸ ਵਿਚ ਪ੍ਰਵਾਸ ਕੀਤਾ ਸੀ, ਪਹਿਲੀ ਵਾਰ ਦਸੰਬਰ 1995 ਤੋਂ ਸਤੰਬਰ 2000 ਤੱਕ ਮੌਰੀਸ਼ਸ ਦੇ ਪ੍ਰਧਾਨ ਮੰਤਰੀ ਬਣੇ। ਉਪਰੰਤ 5 ਜੁਲਾਈ 2005 ਨੂੰ ਉਨ੍ਹਾਂ ਦੂਜੀ ਵਾਰ ਇਹ ਜ਼ਿੰਮੇਵਾਰੀ ਸੰਭਾਲੀ। 2005 ਵਿਚ ਹੀ ਉਹ ਮੁੜ ਪ੍ਰਧਾਨ ਮੰਤਰੀ ਬਣੇ ਤੇ 2014 ਤੱਕ ਇਸ ਅਹੁਦੇ ’ਤੇ ਬਣੇ ਰਹੇ। -ਪੀਟੀਆਈ

Advertisement

Advertisement
Advertisement