ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਜੈਸ਼ੰਕਰ ਵੱਲੋਂ ਯੂਕੇ ਤੇ ਪੇਰੂ ਦੇ ਵਿਦੇਸ਼ ਮੰਤਰੀਆਂ ਨਾਲ ਮੁਲਾਕਾਤ

07:07 AM Feb 17, 2024 IST
ਪੇਰੂ ਦੇ ਵਿਦੇਸ਼ ਮੰਤਰੀ ਜੇਵੀਅਰ ਗੋਂਜ਼ਾਲੇਜ਼-ਓਲੇਚੀਆ ਨਾਲ ਵਿਦੇਸ਼ ਮੰਤਰੀ ਐੈੱਸ. ਜੈਸ਼ੰਕਰ। -ਫੋਟੋ: ਪੀਟੀਆਈ

ਮਿਊਨਿਖ (ਜਰਮਨੀ), 16 ਫਰਵਰੀ
ਭਾਰਤ ਦੇ ਵਿਦੇਸ਼ ਮੰਤਰੀ ਐੈੱਸ. ਜੈਸ਼ੰਕਰ ਨੇ ਅੱਜ ਇੱਥੇ ਮਿਊਨਿਖ ਸੁਰੱਖਿਆ ਸੰਮੇਲਨ ਤੋਂ ਵੱਖਰੇ ਤੌਰ ’ਤੇ ਯੂਨਾਈਟਿਡ ਕਿੰਗਡਮ (ਯੂਕੇ) ਦੇ ਵਿਦੇਸ਼ ਸਕੱਤਰ ਡੇਵਿਡ ਕੈਮਰੂਨ ਅਤੇ ਪੇਰੂ ਦੇ ਵਿਦੇਸ਼ ਮੰਤਰੀ ਜੇਵੀਅਰ ਗੋਂਜ਼ਾਲੇਜ਼-ਓਲੇਚੀਆ ਨਾਲ ਮੁਲਾਕਾਤ ਕਰ ਕੇ ਆਪਣੇ ਰੁਝੇਵਿਆਂ ਦੀ ਸ਼ੁਰੂਆਤ ਕੀਤੀ।
ਇੱਕ ਅਧਿਕਾਰਤ ਬਿਆਨ ਵਿੱਚ ਕਿਹਾ ਗਿਆ ਕਿ ਐੱਸ. ਜੰਕਸ਼ਰ ਅੱਜ (16 ਫਰਵਰੀ) ਤੋਂ ਲੈ ਕੇ 18 ਤਰੀਕ ਤੱਕ ਚੱਲਣ ਵਾਲੀ 60ਵੀਂ ਮਿਊਨਿਖ ਸੁਰੱਖਿਆ ਕਾਨਫਰੰਸ (ਐੱਮਐੱਸਸੀ) ’ਚ ਹਿੱਸਾ ਲੈਣ ਲਈ ਮਿਊਨਖ ਵਿੱਚ ਹਨ। ਮੀਟਿੰਗ ਦੌਰਾਨ ਵਿਦੇਸ਼ ਮੰਤਰੀ ਜੈਸ਼ੰਕਰ ਤੇ ਉਨ੍ਹਾਂ ਦੇ ਯੂਕੇ ਦੇ ਹਮਰੁਤਬਾ ਕੈਮਰੂਨ ਨੇ ਭਾਰਤ-ਯੂਕੇ ਵਿਚਾਲੇ ਦੁਵੱਲੇ ਸਹਿਯੋਗ ਤੋਂ ਇਲਾਵਾ ਆਲਮੀ ਅਤੇ ਖੇਤਰੀ ਮੁੱਦਿਆਂ ’ਤੇ ਚਰਚਾ ਕੀਤੀ। ਜੈਸ਼ੰਕਰ ਨੇ ਮੀਟਿੰਗ ਦੇ ਵੇਰਵੇ ਐਕਸ ’ਤੇ ਸਾਂਝੇ ਕਰਦਿਆਂ ਕਿਹਾ, ‘‘ਯੂਕੇ ਦੇ ਵਿਦੇਸ਼ ਸਕੱਤਰ ਡੇਵਿਡ ਕੈਮਰੂਨ ਨਾਲ ਮੀਟਿੰਗ ਕਰ ਕੇ ਮਿਊਨਿਖ ਸੁਰੱਖਿਆ ਕਾਨਫਰੰਸ ’ਚ ਰੁਝੇਂਵਿਆਂ ਦੀ ਸ਼ੁਰੂਆਤ ਕੀਤੀ। ਮੀਟਿੰਗ ’ਚ ਸਾਡੇ ਦੁਵੱਲੇ ਸਹਿਯੋਗ ਤੋਂ ਇਲਾਵਾ ਆਲਮੀ ਤੇ ਖੇਤਰੀ ਮੁੱਦਿਆਂ ’ਤੇ ਉਸਾਰੂ ਚਰਚਾ ਹੋਈ। ਇਸ ਤੋਂ ਇਲਾਵਾ (ਭਾਰਤ-ਇੰਗਲੈਂਡ ਵਿਚਾਲੇ) ਚੱਲ ਰਹੇ ਕ੍ਰਿਕਟ ਮੈਚ ਬਾਰੇ ਵੀ ਵਿਚਾਰ-ਵਟਾਂਦਰਾ ਕੀਤਾ।’’ -ਏਐੱਨਆਈ

Advertisement

Advertisement