ਜੈਸ਼ੰਕਰ ਤਿੰਨ ਰੋਜ਼ਾ ਫੇਰੀ ਲਈ ਯੂਏਈ ਰਵਾਨਾ
05:29 AM Jan 28, 2025 IST
Advertisement
ਨਵੀਂ ਦਿੱਲੀ:
Advertisement
ਵਿਦੇਸ਼ ਮੰਤਰੀ ਐੱਸ.ਜੈਸ਼ੰਕਰ ਤਿੰਨ ਰੋਜ਼ਾ ਫੇਰੀ ਲਈ ਸੰਯੁਕਤ ਅਰਬ ਅਮੀਰਾਤ (ਯੂਏਈ) ਰਵਾਨਾ ਹੋ ਗਏ ਹਨ। ਜੈਸ਼ੰਕਰ ਦੀ ਇਸ ਫੇਰੀ ਦਾ ਮੁੱਖ ਮੰਤਵ ਖਾੜੀ ਮੁਲਕ ਨਾਲ ਵਿਆਪਕ ਰਣਨੀਤਕ ਭਾਈਵਾਲੀ ਨੂੰ ਹੋਰ ਮਜ਼ਬੂਤ ਕਰਨਾ ਹੈ। ਵਿਦੇਸ਼ ਮੰਤਰਾਲੇ ਨੇ ਇਕ ਬਿਆਨ ਵਿਚ ਕਿਹਾ ਕਿ ਜੈਸ਼ੰਕਰ ਦੋਵਾਂ ਮੁਲਕਾਂ ਦੀ ਗੂੜੀ ਭਾਈਵਾਲੀ ’ਤੇ ਨਜ਼ਰਸਾਨੀ ਲਈ ਯੂਏਈ ਦੀ ਲੀਡਰਸ਼ਿਪ ਨੂੰ ਮਿਲਣਗੇ। ਇਸ ਫੇਰੀ ਦੌਰਾਨ ਦੋਵਾਂ ਧਿਰਾਂ ਵੱਲੋਂ ਇਜ਼ਰਾਈਲ ਤੇ ਹਮਾਸ ਦਰਮਿਆਨ ਗੋਲੀਬੰਦੀ ਕਰਾਰ ਦੇ ਅਮਲ ਵਿਚ ਆਉਣ ਮਗਰੋਂ ਗਾਜ਼ਾ ਦੇ ਹਾਲਾਤ ’ਤੇ ਵੀ ਨਜ਼ਰਸਾਨੀ ਕੀਤੇ ਜਾਣ ਦੀ ਉਮੀਦ ਹੈ। ਪਿਛਲੇ ਕੁਝ ਸਾਲਾਂ ਵਿਚ ਭਾਰਤ-ਯੂਏਈ ਦੁਵੱਲੇ ਰਿਸ਼ਤਿਆਂ ਵਿਚ ਕਾਫ਼ੀ ਉਤਰਾਅ ਚੜ੍ਹਾਅ ਦੇਖਣ ਨੂੰ ਮਿਲਿਆ ਹੈ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਜੈਸ਼ੰਕਰ ਅਬੂ ਧਾਬੀ ਵਿਚ ਰਾਇਸੀਨਾ ਮਿਡਲ ਈਸਟ ਦੇ ਉਦਘਾਟਨੀ ਸੈਸ਼ਨ ਨੂੰ ਵੀ ਸੰਬੋਧਨ ਕਰਨਗੇ। -ਪੀਟੀਆਈ
Advertisement
Advertisement