ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਜੈਸ਼ੰਕਰ ਨੇ ਲਾਵਰੋਵ ਨਾਲ ਵਿਚਾਰਿਆ ਭਾਰਤੀ ਨਾਗਰਿਕਾਂ ਦੀ ਸੁਰੱਖਿਆ ਦਾ ਮੁੱਦਾ

07:10 AM Jul 04, 2024 IST
ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਆਪਣੇ ਰੂਸੀ ਹਮਰੁਤਬਾ ਸਰਗੇਈ ਲਾਵਰੋਵ ਨਾਲ ਗੱਲਬਾਤ ਕਰਦੇ ਹੋਏ। -ਫੋਟੋ: ਪੀਟੀਆਈ

ਅਸਤਾਨਾ (ਕਜ਼ਾਖ਼ਿਸਤਾਨ), 3 ਜੁਲਾਈ
ਭਾਰਤ ਦੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਯੂਕਰੇਨ ਨਾਲ ਲੱਗਦੀ ਸਰਹੱਦ ’ਤੇ ਜੰਗ ਦੇ ਮੈਦਾਨ ਵਿਚ ਰੂਸੀ ਫੌਜ ਲਈ ਲੜ ਰਹੇ ਭਾਰਤੀ ਨਾਗਰਿਕਾਂ ਦੀ ਸੁਰੱਖਿਆ ਦਾ ਮੁੱਦਾ ਆਪਣੇ ਰੂਸੀ ਹਮਰੁਤਬਾ ਸਰਗੇਈ ਲਾਵਰੋਵ ਨਾਲ ਵਿਚਾਰਿਆ ਹੈ। ਜੈਸ਼ੰਕਰ ਸ਼ੰਘਾਈ ਕਾਰਪੋਰੇਸ਼ਨ ਆਰਗੇਨਾਈਜ਼ੇਸ਼ਨ (ਐੱਸਸੀਓ) ਦੀ ਸਾਲਾਨਾ ਮੀਟਿੰਗ ਵਿਚ ਸ਼ਾਮਲ ਹੋਣ ਲਈ ਮੰਗਲਵਾਰ ਨੂੰ ਇਥੇ ਪੁੱਜੇ ਸਨ। ਭਾਰਤ ਤੇ ਰੂਸ ਦੇ ਵਿਦੇਸ਼ ਮੰਤਰੀਆਂ ਦਰਮਿਆਨ ਇਹ ਬੈਠਕ ਅਜਿਹੇ ਮੌਕੇ ਹੋਈ ਹੈ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ 8 ਜੁਲਾਈ ਨੂੰ ਮਾਸਕੋ ਦੌਰੇ ’ਤੇ ਆ ਰਹੇ ਹਨ। ਸ੍ਰੀ ਮੋਦੀ ਦੀ ਇਸ ਫੇਰੀ ਬਾਰੇ ਭਾਵੇਂ ਅਜੇ ਤੱਕ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ, ਪਰ ਰਿਪੋਰਟਾਂ ਮੁਤਾਬਕ ਸ੍ਰੀ ਮੋਦੀ ਅਗਲੇ ਹਫ਼ਤੇ ਮਾਸਕੋ ਆ ਸਕਦੇ ਹਨ।
ਜੈਸ਼ੰਕਰ ਨੇ ਐਕਸ ’ਤੇ ਇਕ ਪੋਸਟ ਵਿਚ ਕਿਹਾ, ‘‘ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਨਾਲ ਅੱਜ ਅਸਤਾਨਾ ਵਿਚ ਮਿਟਿੰਗ ਕਰਕੇ ਚੰਗਾ ਲੱਗਾ। ਇਸ ਦੌਰਾਨ ਸਾਡੀ ਦੁਵੱਲੀ ਭਾਈਵਾਲੀ ਤੇ ਸਮਕਾਲੀ ਮੁੱਦਿਆਂ ਨੂੰ ਲੈ ਕੇ ਵਿਆਪਕ ਚਰਚਾ ਹੋਈ। ਦਸੰਬਰ 2023 ਵਿਚ ਸਾਡੀ ਆਖਰੀ ਬੈਠਕ ਮਗਰੋਂ ਹੁਣ ਤੱਕ ਵੱਖ ਵੱਖ ਖੇਤਰਾਂ ਵਿਚ ਕੀਤੇ ਵਿਕਾਸ ’ਤੇ ਝਾਤ ਮਾਰੀ।’’ ਜੈਸ਼ੰਕਰ ਨੇ ਪੋਸਟ ਵਿਚ ਹੋਰ ਕਿਹਾ, ‘‘ਮੌਜੂਦਾ ਸਮੇਂ ਜੰਗ ਦੇ ਮੈਦਾਨ ਵਿਚ ਲੜ ਰਹੇ ਭਾਰਤੀ ਨਾਗਰਿਕਾਂ ਦੀ ਸੁਰੱਖਿਆ ਨਾਲ ਜੁੜੇ ਫ਼ਿਕਰਾਂ ਨੂੰ ਜ਼ੋਰਦਾਰ ਢੰਗ ਨਾਲ ਉਭਾਰਿਆ। ਉਨ੍ਹਾਂ ਦੀ ਸੁਰੱਖਿਅਤ ਤੇ ਫੌਰੀ ਵਾਪਸੀ ਲਈ ਜ਼ੋਰ ਪਾਇਆ।’’ ਜੈਸ਼ੰਕਰ ਨੇ ਪੋਸਟ ਦੇ ਨਾਲ ਬੈਠਕ ਦੀਆਂ ਕੁਝ ਤਸਵੀਰਾਂ ਵੀ ਸਾਂਝੀਆਂ ਕੀਤੀਆਂ। ਉਧਰ ਰੂਸੀ ਵਿਦੇਸ਼ ਮੰਤਰਾਲੇ ਨੇ ਵੀ ਐਕਸ ’ਤੇ ਮਿਲਦੀ ਜੁਲਦੀ ਪੋਸਟ ਦੇ ਨਾਲ ਬੈਠਕ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ। ਕਾਬਿਲੇਗੌਰ ਹੈ ਕਿ ਜਦੋਂ ਦੀ ਰੂਸ-ਯੂਕਰੇਨ ਜੰਗ ਛਿੜੀ ਹੈ ਉਦੋਂ ਤੋਂ ਭਾਰਤ ਵੱਲੋਂ ਰੂਸੀ ਫੌਜ ਵਿਚ ਤਾਇਨਾਤ ਆਪਣੇ ਨਾਗਰਿਕਾਂ ਦੀ ਸੁਰੱਖਿਆ ਤੇ ਦੇਸ਼ ਵਾਪਸੀ ਲਈ ਰੂਸ ’ਤੇ ਦਬਾਅ ਪਾਇਆ ਜਾ ਰਿਹਾ ਹੈ। ਰਿਪੋਰਟਾਂ ਮੁਤਾਬਕ ਰੂਸੀ ਫੌਜ ਵਿਚ ਕਰੀਬ 200 ਭਾਰਤੀ ਨਾਗਰਿਕਾਂ ਨੂੰ ਸਕਿਓਰਿਟੀ ਹੈਲਪਰਾਂ ਵਜੋਂ ਭਰਤੀ ਕੀਤਾ ਗਿਆ ਹੈ। ਭਾਰਤ ਦੇ ਵਿਦੇਸ਼ ਮੰਤਰਾਲੇ ਮੁਤਾਬਕ ਜੂਨ ਦੇ ਮੱਧ ਤੱਕ ਘੱਟੋ-ਘੱਟ ਚਾਰ ਭਾਰਤੀ ਨਾਗਰਿਕ ਯੂਕਰੇਨ ਨਾਲ ਲੱਗਦੀ ਸਰਹੱਦ ’ਤੇ ਜੰਗ ਦੇ ਮੈਦਾਨ ਵਿਚ ਜਾਨ ਗੁਆ ਚੁੱਕੇ ਹਨ। ਕਜ਼ਾਖ਼ਿਸਤਾਨ ਦੀ ਆਪਣੀ ਫੇਰੀ ਦੌਰਾਨ ਜੈਸ਼ੰਕਰ ਨੇ ਰਾਜਧਾਨੀ ਵਿਚਲੇ ਪੁਸ਼ਕਿਨ ਪਾਰਕ ਵਿਚ ਮਹਾਤਮਾ ਗਾਂਧੀ ਦੇ ਬੁੱਤ ਅੱਗੇ ਸ਼ਰਧਾਂਜਲੀ ਵੀ ਭੇਟ ਕੀਤੀ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਜੈਸ਼ੰਕਰ ਕਜ਼ਾਖ਼ਿਸਤਾਨ ਦੇ ਡਿਪਟੀ ਪ੍ਰਧਾਨ ਮੰਤਰੀ ਮੂਰਤ ਨੂਰਤਲਿਉ ਨੂੰ ਵੀ ਮਿਲੇ ਤੇ ਦੋਵਾਂ ਆਗੂਆਂ ਨੇ ਰਣਨੀਤਕ ਭਾਈਵਾਲੀ ਦਾ ਘੇਰਾ ਵਧਾਉਣ ਬਾਰੇ ਚਰਚਾ ਕੀਤੀ। ਜੈਸ਼ੰਕਰ ਨੇ ਅੱਜ ਯੂਐੱਨ ਮੁਖੀ ਅੰਤੋਨੀਓ ਗੁਟੇਰੇਜ਼ ਨਾਲ ਮੁਲਾਕਾਤ ਕਰਕੇ ਆਲਮੀ ਹਾਲਾਤ ਬਾਰੇ ਚਰਚਾ ਕੀਤੀ। ਜੈਸ਼ੰਕਰ ਬੇਲਾਰੂਸ ਤੇ ਤਾਜਿਕਿਸਤਾਨ ਦੇ ਆਪਣੇ ਹਮਰੁਤਬਾਵਾਂ ਨੂੰ ਵੀ ਮਿਲੇ। -ਪੀਟੀਆਈ

Advertisement

Advertisement