ਜੈਸ਼ੰਕਰ ਵੱਲੋਂ ਚੀਨੀ ਹਮਰੁਤਬਾ ਨਾਲ ਸਰਹੱਦੀ ਵਿਵਾਦ ਦੇ ਬਕਾਇਆ ਮਸਲਿਆਂ ਬਾਰੇ ਚਰਚਾ
12:27 PM Jul 04, 2024 IST
Advertisement
ਅਸਤਾਨਾ, 4 ਜੁਲਾਈ
ਵਿਦੇਸ਼ ਮੰਤਰੀ ਐੱਸ.ਜੈਸ਼ੰਕਰ ਨੇ ਅੱਜ ਚੀਨ ਦੇ ਆਪਣੇ ਹਮਰੁਤਬਾ ਵਾਂਗ ਯੀ ਨਾਲ ਬੈਠਕ ਕੀਤੀ, ਜਿਸ ਵਿਚ ਦੋਵਾਂ ਆਗੂਆਂ ਨੇ ਪੂਰਬੀ ਲੱਦਾਖ ਵਿਚ ਸਰਹੱਦੀ ਵਿਵਾਦ ਸਬੰਧੀ ਬਕਾਇਆ ਮਸਲਿਆਂ ਦੇ ਹੱਲ ਲਈ ਕੂਟਨੀਤਕ ਤੇ ਫੌਜੀ ਚੈਨਲਾਂ ਜ਼ਰੀਏ ਦੁੱਗਣੀਆਂ ਕੋਸ਼ਿਸ਼ਾਂ ਕਰਨ ਬਾਰੇ ਸਹਿਮਤੀ ਦਿੱਤੀ। ਕਜ਼ਾਖ਼ਿਸਤਾਨ ਦੀ ਰਾਜਧਾਨੀ ਅਸਤਾਨਾ ਵਿਚ ਸ਼ੰਘਾਈ ਸਹਿਯੋਗ ਸੰਗਠਨ (ਐੱਸਸੀਓ) ਦੇ ਸਿਖਰ ਸੰਮੇਲਨ ਤੋਂ ਇਕਪਾਸੇ ਹੋਈ ਇਸ ਬੈਠਕ ਦੌਰਾਨ ਜੈਸ਼ੰਕਰ ਨੇ ਵਾਂਗ ਨੂੰ ਕਿਹਾ ਕਿ ਉਹ ਅਸਲ ਕੰਟਰੋਲ ਰੇਖਾ (ਐੱਲਓਸੀ) ਦਾ ਸਨਮਾਨ ਕਰਨ ਤੇ ਸਰਹੱਦੀ ਖੇਤਰਾਂ ਵਿਚ ਅਮਨ ਸ਼ਾਂਤੀ ਯਕੀਨੀ ਬਣਾਉਣਾ ਅਹਿਮ ਹੈ। ਜੈਸ਼ੰਕਰ ਨੇ ਭਾਰਤ ਦੇ ਇਸ ਦ੍ਰਿਸ਼ਟੀਕੋਣ ਨੂੰ ਦੁਹਰਾਇਆ ਕਿ ਦੋਵਾਂ ਧਿਰਾਂ ਵਿਚਾਲੇ ਸਬੰਧ ਪਰਸਪਰ ਸਨਮਾਨ, ਪਰਸਪਰ ਹਿੱਤਾਂ ਤੇ ਪਰਸਪਰ ਸੰਵੇਦਨਸ਼ੀਲਤਾ ’ਤੇ ਅਧਾਰਿਤ ਹੋਣੇ ਚਾਹੀਦੇ ਹਨ। ਦੋਵਾਂ ਮੁਲਕਾਂ ਦੇ ਵਿਦੇਸ਼ ਮੰਤਰੀਆਂ ਵਿਚਾਲੇ ਇਹ ਬੈਠਕ ਅਜਿਹੇ ਮੌਕੇ ਹੋਈ ਹੈ ਜਦੋਂ ਭਾਰਤ ਤੇ ਚੀਨ ਵਿਚਾਲੇ ਪੂਰਬੀ ਲੱਦਾਖ ਵਿਚ ਸਰਹੱਦੀ ਵਿਵਾਦ ਜਾਰੀ ਹੈ। -ਪੀਟੀਆਈ
Advertisement
Advertisement
Advertisement