For the best experience, open
https://m.punjabitribuneonline.com
on your mobile browser.
Advertisement

ਜੈਲਦਾਰ ਜਿਉਲੀ ਸਾਥੀਆਂ ਸਣੇ ਭਾਜਪਾ ’ਚ ਸ਼ਾਮਲ

08:28 AM May 08, 2024 IST
ਜੈਲਦਾਰ ਜਿਉਲੀ ਸਾਥੀਆਂ ਸਣੇ ਭਾਜਪਾ ’ਚ ਸ਼ਾਮਲ
Advertisement

ਸਰਬਜੀਤ ਸਿੰਘ ਭੱਟੀ
ਲਾਲੜੂ, 7 ਮਈ
ਹਲਕਾ ਡੇਰਾਬਸੀ ਵਿੱਚ ਕਾਂਗਰਸ ਨੂੰ ਉਦੋਂ ਵਡਾ ਝਟਕਾ ਲੱਗਿਆ ਜਦੋਂ ਸਾਬਕਾ ਮਾਰਕੀਟ ਕਮੇਟੀ ਦੇ ਚੇਅਰਮੈਨ ਜੈਲਦਾਰ ਸੁਰਿੰਦਰਪਾਲ ਸਿੰਘ ਜਿਉਲੀ ਆਪਣੇ ਸਾਥੀਆਂ ਸਣੇ ਚੋਣ ਇੰਚਾਰਜ ਐੱਸਐੱਮਐੱਸ ਸੰਧੂ ਦੀ ਅਗਵਾਈ ਹੇਠ ਭਾਜਪਾ ਵਿਚ ਸ਼ਾਮਲ ਹੋ ਗਏ। ਸ੍ਰੀ ਜੈਲਦਾਰ ਦਾ ਪ੍ਰਨੀਤ ਕੌਰ ਵੱਲੋਂ ਭਾਜਪਾ ’ਚ ਸਵਾਗਤ ਕੀਤਾ ਗਿਆ। ਉਨ੍ਹਾਂ ਕਿਹਾ ਕਿ ਅਜਿਹੇ ਆਗੂਆਂ ਦਾ ਭਾਜਪਾ ਵਿੱਚ ਸ਼ਾਮਲ ਹੋਣਾ ਮੋਦੀ ਸਰਕਾਰ ਦੀਆਂ ਨੀਤੀਆਂ ਵਿੱਚ ਵਿਸ਼ਵਾਸ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਜੈਲਦਾਰ ਤੇ ਉਨ੍ਹਾਂ ਦੇ ਸਾਥੀਆਂ ਨਾਲ ਪਾਰਟੀ ਡੇਰਾਬਸੀ ਹਲਕੇ ਵਿੱਚ ਮਜ਼ਬੂਤ ਹੋਵੇਗੀ। ਇਨ੍ਹਾਂ ਦੇ ਆਉਣ ਨਾਲ ਪਾਰਟੀ ਦਾ ਕਾਡਰ ਹੋਰ ਆਤਮ-ਵਿਸ਼ਵਾਸ ਨਾਲ ਭਰ ਗਿਆ ਹੈ।
ਇਸ ਮੌਕੇ ਸ੍ਰੀ ਜਿਉਲੀ ਨੇ ਕਿਹਾ ਕਿ ਕਾਂਗਰਸ ਵਿੱਚ ਉਨ੍ਹਾਂ ਦਾ ਦਮ ਘੁੱਟਦਾ ਸੀ। ਇਸ ਮੌਕੇ ਭਾਜਪਾ ਦੀ ਸੂਬਾ ਕਾਰਜਕਾਰਨੀ ਮੈਂਬਰ ਜਸਮੇਰ ਸਿੰਘ ਰਾਣਾ, ਸਾਬਕਾ ਜ਼ਿਲ੍ਹਾ ਪ੍ਰਧਾਨ ਸੁਸ਼ੀਲ ਰਾਣਾ, ਰਵਿੰਦਰ ਰਾਣਾ ਜਨਰਲ ਸਕੱਤਰ, ਰਾਜਪਾਲ ਰਾਣਾ, ਓਮ ਵੀਰ ਸਾਬਕਾ ਚੇਅਰਮੈਨ ਲਾਲੜੂ, ਪੁਸ਼ਪਿੰਦਰ ਮਹਿਤਾ, ਸ਼ਰੂਤੀ ਭਾਰਦਵਾਜ ਸਣੇ ਵੱਡੀ ਗਿਣਤੀ ਭਾਜਪਾ ਸਮਰਥਕ ਮੌਜੂਦ ਸਨ।

Advertisement

Advertisement
Author Image

joginder kumar

View all posts

Advertisement
Advertisement
×