ਜਹਾਨਵੀ ਕੰਦੂਲਾ ਸੜਕ ਹਾਦਸਾ ਮੌਤ: ਟੱਕਰ ਮਾਰਨ ਵਾਲੇ ਅਮਰੀਕੀ ਪੁਲੀਸ ਅਧਿਕਾਰੀ ’ਤੇ ਨਹੀਂ ਚੱਲੇਗਾ ਮੁਕੱਦਮਾ
12:57 PM Feb 22, 2024 IST
ਵਾਸ਼ਿੰਗਟਨ, 22 ਫਰਵਰੀ
ਭਾਰਤੀ ਵਿਦਿਆਰਥਣ ਜਾਹਨਵੀ ਕੰਦੂਲਾ ਨੂੰ ਆਪਣੀ ਕਾਰ ਨਾਲ ਟੱਕਰ ਮਾਰਨ ਵਾਲੇ ਸਿਆਟਲ ਪੁਲੀਸ ਅਧਿਕਾਰੀ ਨੂੰ ਸਬੂਤਾਂ ਦੀ ਘਾਟ ਕਾਰਨ ਅਪਰਾਧਿਕ ਦੋਸ਼ਾਂ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਕਿੰਗ ਕਾਊਂਟੀ ਪ੍ਰੌਸੀਕਿਊਟਰ ਦੇ ਦਫਤਰ ਨੇ ਕਿਹਾ ਕਿ ਉਹ ਸਿਆਟਲ ਪੁਲੀਸ ਅਧਿਕਾਰੀ ਕੇਵਿਨ ਡੇਵ ਖ਼ਿਲਾਫ਼ ਅਪਰਾਧਿਕ ਦੋਸ਼ ਦਾਇਰ ਨਹੀਂ ਕਰੇਗਾ। ਕੰਦੂਲਾ (23) ਦੀ ਪਿਛਲੇ ਸਾਲ ਜਨਵਰੀ ਵਿੱਚ ਸਿਆਟਲ ਵਿੱਚ ਸੜਕ ਪਾਰ ਕਰਦੇ ਸਮੇਂ ਪੁਲੀਸ ਵਾਹਨ ਦੀ ਟੱਕਰ ਵਿੱਚ ਮੌਤ ਹੋ ਗਈ ਸੀ। ਡੇਵ ਪੁਲੀਸ ਕਾਰ ਨੂੰ ਚਲਾ ਰਿਹਾ ਸੀ। ਉਹ ਨਸ਼ੀਲੇ ਪਦਾਰਥਾਂ ਦੇ ਮਾਮਲੇ ਸੂਚਨਾ ਮਿਲਣ ਬਾਅਦ ਮੌਕੇ ’ਤੇ ਪੁੱਜਣ ਲਈ 119 ਕਿਲੋਮੀਟਰ ਪ੍ਰਤੀ ਘੰਟੇ ਤੋਂ ਵੱਧ ਦੀ ਰਫ਼ਤਾਰ ਨਾਲ ਗੱਡੀ ਚਲਾ ਰਿਹਾ ਸੀ। ਕੰਦੂਲਾ ਨੂੰ ਕਾਰ ਨੇ ਇੰਨੀ ਜ਼ੋਰਦਾਰ ਟੱਕਰ ਮਾਰੀ ਕਿ ਉਹ 100 ਫੁੱਟ ਦੂਰ ਜਾ ਡਿੱਗੀ। ਪੁਲੀਸ ਵੱਲੋਂ ਜਾਰੀ ਫੁਟੇਜ ਵਿੱਚ ਅਧਿਕਾਰੀ ਡੈਨੀਅਲ ਆਰਡਰ ਘਾਤਕ ਹਾਦਸੇ ਮਗਰੋਂ ਹੱਸ ਰਿਹਾ ਸੀ ਤੇ ਉਸ ਨੇ ਡੇਵ ਦੀ ਗਲਤੀ ਤੋਂ ਇਨਕਾਰ ਕੀਤਾ ਸੀ।
Advertisement
Advertisement