ਜਹਾਂਗੀਰ ਜ਼ਮੀਨੀ ਵਿਵਾਦ: ਉਗਰਾਹਾਂ ਤੇ ਬੁਰਜਗਿੱਲ ਵਿਚਾਲੇ ਮੀਟਿੰਗ
ਪੱਤਰ ਪ੍ਰੇਰਕ
ਸ਼ੇਰਪੁਰ, 14 ਜੁਲਾਈ
ਜਹਾਂਗੀਰ ਜ਼ਮੀਨੀ ਵਿਵਾਦ ਸਬੰਧੀ ਕਿਸਾਨ ਜਥੇਬੰਦੀਆਂ ਏਕਤਾ ਉਗਰਾਹਾਂ ਦੇ ਸੂਬਾ ਪ੍ਰਧਾਨ ਜੁਗਿੰਦਰ ਸਿੰਘ ਉਗਰਾਹਾਂ ਅਤੇ ਬੀਕੇਯੂ ਡਕੌਂਦਾ ਦੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ ਦਰਮਿਆਨ ਬਰਨਾਲਾ ਵਿੱਚ ਮੀਟਿੰਗ ਹੋਈ ਪਰ ਮਾਮਲਾ ਕਿਸੇ ਤਣਪੱਤਣ ਨਹੀਂ ਲੱਗ ਸਕਿਆ। ਵਰਨਣਯੋਗ ਹੈ ਕਿ 18 ਸਾਲ ਪੁਰਾਣੇ ਜਹਾਂਗੀਰ ਜ਼ਮੀਨ ਵਿਵਾਦ ’ਚ ਉਗਰਾਹਾਂ ਧਿਰ ਦੇ ਆਗੂਆਂ ’ਤੇ ਦੋ ਵਾਰ ਐੱਫਆਈਆਰ ਹੋ ਜਾਣ ਕਾਰਨ ਮਾਮਲਾ ਦਨਿੋ ਦਨਿ ਪੇਚੀਦਾ ਹੁੰਦਾ ਜਾ ਰਿਹਾ ਸੀ। ਮੀਟਿੰਗ ’ਚ ਹਾਜ਼ਰ ਬੀਕੇਯੂ ਏਕਤਾ ਉਗਰਾਹਾਂ ਦੇ ਸੂਬਾ ਸਕੱਤਰ ਜਗਤਾਰ ਸਿੰਘ ਕਾਲਾਝਾੜ ਨੇ ਮੀਟਿੰਗ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਪ੍ਰਧਾਨ ਸ੍ਰੀ ਉਗਰਾਹਾਂ ਨੇ ਬਹੁਤ ਸਾਰਥਿਕ ਮਾਹੌਲ ’ਚ ਹੋਈ ਮੀਟਿੰਗ ਦੌਰਾਨ ਸਾਥੀ ਬੁਰਜਗਿੱਲ ਨੂੰ ਜ਼ਮੀਨ ਵਿਵਾਦ ਦੇ ਕਾਨੂੰਨੀ ਪਹਿਲੂਆਂ ਨੂੰ ਇੱਕ ਵਾਰ ਫਿਰ ਵਿਚਾਰ ਲੈਣ ਲਈ ਕਿਹਾ ਹੈ। ਬੀਕੇਯੂ ਡਕੌਂਦਾ ਦੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ ਅਨੁਸਾਰ ਉਨ੍ਹਾਂ ਦੂਜੀ ਧਿਰ ਕੋਲ ਸਪੱਸ਼ਟ ਕੀਤਾ ਹੈ ਕਿ ਕਾਨੂੰਨੀ ਦਸਤਾਵੇਜ਼ਾਂ ’ਚ ਸਾਬਕਾ ਸਰਪੰਚ ਗੁਰਚਰਨ ਸਿੰਘ ਦਾ ਪੱਖ ਭਾਰੂ ਹੈ ਜਿਸ ਕਰਕੇ ਉਗਰਾਹਾਂ ਧਿਰ ਵੀ ਮਾਮਲੇ ਦੀ ਨਜ਼ਰਸਾਨੀ ਕਰੇ। ਬੀਕੇਯੂ ਏਕਤਾ ਉਗਰਾਹਾਂ ਦੇ ਪ੍ਰੈਸ ਸਕੱਤਰ ਮਨਜੀਤ ਸਿੰਘ ਜਹਾਂਗੀਰ ਦੀ ਸੂਚਨਾ ਅਨੁਸਾਰ ਬਲਾਕ ਪ੍ਰਧਾਨ ਹਰਬੰਸ ਸਿੰਘ ਲੱਡਾ, ਹਰਪਾਲ ਪੇਧਨੀ ਤੇ ਹੋਰਨਾ ਨੇ ਪਿਛਲੇ ਦਨਿੀ ਉਨ੍ਹਾਂ ਦੀ ਗੱਡੀ ਦੇ ਸ਼ੀਸ਼ੇ ਭੰਨ੍ਹਣ ਦੇ ਮਾਮਲੇ ’ਚ ਪੁਲੀਸ ਕੋਲ ਬਿਆਨ ਕਲਮਬੱਧ ਕਰਵਾਏ।
ਇਨਸਾਫ ਦਿਵਾਉਣ ਲਈ ਮੋਰਚਾ ਜਾਰੀ: ਪੇਧਨੀ
ਧੂਰੀ (ਨਿੱਜੀ ਪੱਤਰ ਪ੍ਰੇਰਕ): ਇਥੇ ਪਿੰਡ ਜਹਾਂਗੀਰ ਦੀ ਲੜਕੀ ਕਿਰਨਜੀਤ ਕੌਰ ਦਾ ਪਿੰਡ ਦੇ ਵਿਅਕਤੀ ਨਾਲ ਜ਼ਮੀਨ ਸਬੰਧੀ ਵਿਵਾਦ ’ਚ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਮਹਿਲਾ ਦੇ ਹੱਕ ’ਚ ਡਟੀ ਹੋਈ ਹੈ ਅਤੇ ਦੂਜੀ ਧਿਰ ਸਾਬਕਾ ਸਰਪੰਚ ਗੁਰਚਰਨ ਸਿੰਘ ਨਾਲ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਡਟੀ ਹੋਈ ਹੈ। ਭਾਰਤੀ ਕਿਸਾਨ ਯੂਨੀਆਨ ਉਗਰਾਹਾਂ ਦੇ ਆਗੂਆਂ ਵੱਲੋਂ ਉਕਤ ਜ਼ਮੀਨ ਦੇ ਕੁਝ ਹਿੱਸੇ ਵਿੱਚ ਕਿਰਨਜੀਤ ਕੌਰ ਦੀ ਜੀਰੀ ਦੀ ਫ਼ਸਲ ਲਗਵਾ ਦਿੱਤੀ ਗਈ ਹੈ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਬਲਾਕ ਪ੍ਰਧਾਨ ਹਰਬੰਸ ਸਿੰਘ ਲੱਡਾ ਅਤੇ ਜ਼ਿਲ੍ਹਾ ਕਿਸਾਨ ਆਗੂ ਹਰਪਾਲ ਸਿੰਘ ਪੇਧਨੀ ਨੇ ਕਿਹਾ ਕਿ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਕਿਰਨਜੀਤ ਕੌਰ ਨੂੰ ਇਨਸਾਫ ਦਵਾਉਣ ਲਈ ਇਹ ਮੋਰਚਾ ਜਾਰੀ ਰੱਖੇਗੀ।