ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਢਾਈ ਸਾਲ ਜਗਤਾਰ ਸਿੰਘ ਤੇ ਢਾਈ ਸਾਲ ਜਰਨੈਲ ਸਿੰਘ ਕਰਨਗੇ ਸਰਪੰਚੀ

06:39 AM Oct 08, 2024 IST
ਸਰਬਸੰਮਤੀ ਨਾਲ ਚੁਣੀ ਗਈ ਪੰਚਾਇਤ ਦਾ ਸਨਮਾਨ ਕਰਦੇ ਹੋਏ ਪਤਵੰਤੇ।

ਮੁਖਤਿਆਰ ਸਿੰਘ ਨੌਗਾਵਾਂ
ਦੇਵੀਗੜ੍ਹ, 7 ਅਕਤੂਬਰ
ਬਲਾਕ ਭੁਨਰਹੇੜੀ ਦੇ ਪਿੰਡ ਚੂਹਟ ਵਿੱਚ ਪਿੰਡ ਵਾਸੀਆਂ ਵੱਲੋਂ ਕੀਤੀ ਸਰਬਸੰਮਤੀ ਅਨੁਸਾਰ ਢਾਈ ਸਾਲ ਪਹਿਲਾਂ ਜਗਤਾਰ ਸਿੰਘ ਸਰਪੰਚੀ ਕਰਨਗੇ ਅਤੇ ਮਗਰਲੇ ਢਾਈ ਸਾਲ ਜਰਨੈਲ ਸਿੰਘ ਸਰਪੰਚੀ ਚਲਾਉਣਗੇ। ਇਸ ਮੌਕੇ ਸਾਬਕਾ ਇੰਸਪੈਕਟਰ ਸਤਨਾਮ ਸਿੰਘ ਸਾਬਕਾ ਇੰਸਪੈਕਟਰ ਨੇ ਕਿਹਾ ਕਿ ਪਿੰਡ ਵਾਸੀਆਂ ਦੇ ਇਸ ਫ਼ੈਸਲੇ ਨਾਲ ਬਣੀ ਸਰਬਸੰਮਤੀ ਨਾਲ ਪੰਚਾਇਤ ਨਾਲ ਪਿੰਡ ਦੇ ਵਿਕਾਸ ਕਾਰਜ ਵਧੀਆ ਢੰਗ ਨਾਲ ਹੋ ਸਕਣਗੇ। ਉਨ੍ਹਾਂ ਦੱਸਿਆ ਕਿ ਨਵੀਂ ਪੰਚਾਇਤ ਵਿੱਚ ਮਨਪ੍ਰੀਤ ਸਿੰਘ, ਜਸਵੰਤ ਰਾਮ, ਕਰਮ ਸਿੰਘ, ਲਖਵੀਰ ਸਿੰਘ ਤੇ ਜਸਵੀਰ ਕੌਰ ਸਰਬਸੰਮਤੀ ਨਾਲ ਪੰਚ ਬਣਾਏ ਗਏ ਹਨ। ਨਵ-ਨਿਯੁਕਤ ਸਰਪੰਚ ਜਗਤਾਰ ਸਿੰਘ ਤੇ ਜਰਨੈਲ ਸਿੰਘ ਨੇ ਪਿੰਡ ਵਾਸੀਆਂ ਨੂੰ ਵਿਸ਼ਵਾਸ਼ ਦੁਆਇਆ ਕਿ ਪਿੰਡ ਵਾਸੀਆਂ ਵੱਲੋਂ ਉਨ੍ਹਾਂ ਨੂੰ ਜੋ ਜ਼ਿੰਮੇਵਾਰੀ ਦਿੱਤੀ ਗਈ ਹੈ ਉਸ ਨੂੰ ਤਨਦੇਹੀ ਨਾਲ ਨਿਭਾਉਣਗੇ। ਗੁਰਦੁਆਰਾ ਸਾਹਿਬ ਦੇ ਗ੍ਰੰਥੀ ਬਾਬਾ ਗੁਰਦੇਵ ਸਿੰਘ ਵੱਲੋਂ ਨਵ- ਨਿਯੁਕਤ ਸਰਪੰਚਾਂ ਅਤੇ ਪੰਚਾਂ ਦਾ ਸਨਮਾਨ ਕੀਤਾ ਗਿਆ।

Advertisement

Advertisement