For the best experience, open
https://m.punjabitribuneonline.com
on your mobile browser.
Advertisement

ਜਗਰਾਉਂ: ਦਿਨ-ਦਿਹਾੜੇ ਘਰ ’ਚ ਦਾਖਲ ਹੋ ਬਜ਼ੁਰਗ ਦੇ 6 ਤੋਲੇ ਦੇ ਕੰਗਣ ਲਾਹੇ

08:05 AM Apr 12, 2024 IST
ਜਗਰਾਉਂ  ਦਿਨ ਦਿਹਾੜੇ ਘਰ ’ਚ ਦਾਖਲ ਹੋ ਬਜ਼ੁਰਗ ਦੇ 6 ਤੋਲੇ ਦੇ ਕੰਗਣ ਲਾਹੇ
ਲੁੱਟ ਬਾਰੇ ਜਾਣਕਾਰੀ ਦਿੰਦੇ ਹੋਈ ਬਜ਼ੁਰਗ ਮਾਤਾ ਦਰਸ਼ਨਾ ਰਾਣੀ ਤੇ ਪਰਿਵਾਰਕ ਮੈਂਬਰ।
Advertisement

ਚਰਨਜੀਤ ਸਿੰਘ ਢਿੱਲੋਂ
ਜਗਰਾਉਂ, 11 ਅਪਰੈਲ
ਸਥਾਨਕ ਪੁਲੀਸ ਅਤੇ ਕੇਂਦਰੀ ਸੁਰੱਖਿਆ ਬਲ ਦੀ ਤਾਇਨਾਤੀ ਦੇ ਬਾਵਜੂਦ ਇੱਥੇ ਸ਼ਹਿਰ ਦੇ ਭੀੜ-ਭੜੱਕੇ ਵਾਲੇ ਇਲਾਕੇ ’ਚ ਸਥਿਤ ਇੱਕ ਕੱਪੜਾ ਵਪਾਰੀ ਦੇ ਘਰ ’ਚ ਦਾਖਲ ਹੋ ਇੱਕ ਮੂੰਹ ਬੰਨੇ ਲੁਟੇਰੇ ਨੇ 90 ਸਾਲਾ ਬਜ਼ੁਰਗ ਨਾਲ ਹੱਥੋਪਾਈ ਕਰਕੇ ਬਾਹਵਾਂ ’ਚ ਪਾਏ ਸੋਨੇ ਦੇ ਕੰਗਣ ਲੁਹਾ ਕੇ ਲੈ ਗਏ ਹਨ।
ਇਸ ਸਬੰਧੀ ਪੀੜਤ ਪਰਿਵਾਰ ਅਤੇ ਲੁੱਟ ਦਾ ਸ਼ਿਕਾਰ ਹੋਈ ਮਾਤਾ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਘਟਨਾ ਸ਼ਹਿਰ ਦੇ ਮਸ਼ਹੂਰ ਕੱਪੜਾ ਵਪਾਰੀ ਸ਼ੀਤਲ ਕੁਮਾਰ ਜੈਨ ਦੇ ਘਰ ਬਾਅਦ ਦੁਪਾਹਿਰ ਚਾਰ ਤੋਂ ਸਾਢ ਚਾਰ ਵਜੇ ਵਾਪਰੀ। ਉਸ ਵਕਤ ਬਜ਼ੁਰਗ ਦਰਸ਼ਨਾ ਰਾਣੀ ਘਰ ’ਚ ਇਕੱਲੀ ਸੀ। ਜਦੋਂ ਲੁਟੇਰਾ ਘਰ ’ਚ ਦਾਖ਼ਲ ਹੋਣ ਲੱਗਿਆ ਤਾਂ ਘਰ ਵਿੱਚ ਕੰਮ ਕਰਨ ਵਾਲੀ ਨੌਕਰਾਣੀ ਘਰ ਤੋਂ ਕੰਮ ਕਰ ਕੇ ਜਾ ਰਹੀ ਸੀ। ਲੁਟੇਰੇ ਨੇ ਸਲੀਕੇ ਨਾਲ ਨੌਕਰਾਣੀ ਤੋਂ ਘਰ ’ਚ ਮੌਜੂਦ ਦਰਸ਼ਨਾ ਰਾਣੀ ਦੇ ਹੋਣ ਬਾਰੇ ਜਾਣਕਾਰੀ ਹਾਸਿਲ ਕੀਤੀ ਅਤੇ ਘਰ ਵਿੱਚ ਦਾਖ਼ਲ ਹੋ ਗਿਆ। ਘਰ ਵਿੱਚ ਮੌਜੂਦ ਦਰਸ਼ਨਾ ਰਾਣੀ ਨਾਲ ਹੱਥੋ ਪਾਈ ਕਰਦਿਆਂ ਉਸਦੀਆਂ ਬਾਂਹਾਂ ’ਚ ਪਾਏ ਦੋ ਸੋਨੇ ਦੇ ਕੰਗਣ, ਜਿਨ੍ਹਾਂ ਦਾ ਵਜ਼ਨ ਕਰੀਬ 6 ਤੋਲੇ ਸੀ ਲਾਹ ਲਏ ਅਤੇ ਫਰਾਰ ਹੋ ਗਿਆ। ਘਟਨਾ ਦੀ ਸੂਚਨਾ ਮਿਲਣ ’ਤੇ ਥਾਣਾ ਸ਼ਹਿਰੀ ਦੇ ਇੰਚਾਰਜ ਸਬ-ਇੰਸਪੈਕਟਰ ਸੁਰਿੰਦਰ ਸਿੰਘ ਪੁਲੀਸ ਪਾਰਟੀ ਨਾਲ ਸ਼ੀਤਲ ਕੁਮਾਰ ਜੈਨ ਦੇ ਘਰ ਪਹੁੰਚੇ। ਸਬ-ਇੰਸਪੈਕਟਰ ਸੁਰਿੰਦਰ ਸਿੰਘ ਨੇ ਦਾਅਵਾ ਕੀਤਾ ਕਿ ਮੁਲਜ਼ਮ ਨੂੰ ਜਲਦੀ ਗ੍ਰਿਫਤਾਰ ਕਰ ਲਿਆ ਜਾਵੇਗਾ। ਨੌਕਰਾਣੀ ਅਨੁਸਾਰ ਲੁਟੇਰੇ ਨੇ ਆਪਣਾ ਮੂੰਹ ਮਾਸਕ ਨਾਲ ਢਕਿਆ ਹੋਇਆ ਸੀ।

Advertisement

Advertisement
Author Image

Advertisement
Advertisement
×