For the best experience, open
https://m.punjabitribuneonline.com
on your mobile browser.
Advertisement

ਜਗਰਾਉਂ ਹਲਕੇ ਨੇ ਕਾਂਗਰਸ ਨੂੰ ਲੀਡ ਦੇਣ ਦੀ ਪਿਰਤ ਕਾਇਮ ਰੱਖੀ

10:45 AM Jun 05, 2024 IST
ਜਗਰਾਉਂ ਹਲਕੇ ਨੇ ਕਾਂਗਰਸ ਨੂੰ ਲੀਡ ਦੇਣ ਦੀ ਪਿਰਤ ਕਾਇਮ ਰੱਖੀ
ਜਗਰਾਉਂ ’ਚ ਰਾਜਾ ਵੜਿੰਗ ਦੀ ਜਿੱਤ ਦਾ ਜਸ਼ਨ ਮਨਾਉਂਦੇ ਹੋਏ ਕਾਂਗਰਸੀ।
Advertisement

ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 4 ਜੂਨ
ਲੋਕ ਸਭਾ ਹਲਕਾ ਲੁਧਿਆਣਾ ’ਚ ਪੈਂਦੇ 9 ਵਿਧਾਨ ਸਭਾ ਹਲਕਿਆਂ ’ਚੋਂ ਸਭ ਤੋਂ ਘੱਟ ਵੋਟ ਜਗਰਾਉਂ ਹਲਕੇ ’ਚ ਪਈ ਪਰ ਇਸ ਦੇ ਬਾਵਜੂਦ ਕਾਂਗਰਸ ਨੂੰ ਲੀਡ ਦੇਣ ਦੀ ਪਿਰਤ ਇਸ ਹਲਕੇ ਨੇ ਕਾਇਮ ਰੱਖੀ। 2019 ਦੀਆਂ ਲੋਕ ਸਭਾ ਚੋਣਾਂ ’ਚ ਵੀ ਕਾਂਗਰਸ ਨੇ ਜਗਰਾਉਂ 9600 ਤੋਂ ਵੱਧ ਵੋਟਾਂ ਦੀ ਲੀਡ ਲਈ ਸੀ। ਉਦੋਂ ਰਵਨੀਤ ਬਿੱਟੂ ਨੇ ਕਾਂਗਰਸ ਵਲੋਂ ਲੁਧਿਆਣਾ ਤੋਂ ਦੂਜੀ ਵਾਰ ਚੋਣ ਲੜੀ ਸੀ ਜਿਹੜੇ ਐਤਕੀਂ ਭਾਜਪਾ ਵਲੋਂ ਚੋਣ ਮੈਦਾਨ ’ਚ ਸਨ। ਜਗਰਾਉਂ ’ਚ 18ਵੀਂ ਲੋਕ ਸਭਾ ਚੋਣ ਦੌਰਾਨ ਸਿਰਫ 56.79 ਫ਼ੀਸਦੀ ਵੋਟ ਪਈ। ਜਗਰਾਉਂ ਵਿਧਾਨ ਸਭਾ ਹਲਕੇ ਦੇ ਕੁੱਲ 1 ਲੱਖ 82 ਹਜ਼ਾਰ 764 ਵੋਟਰਾਂ ’ਚੋਂ 56.79 ਫ਼ੀਸਦੀ ਵੋਟ ਪਈਆਂ ਸਨ। ਇਨ੍ਹਾਂ ’ਚੋਂ ਸਭ ਤੋਂ ਵੱਧ 34734 ਵੋਟਾਂ ਕਾਂਗਰਸ ਦੇ ਉਮੀਦਵਾਰ ਤੇ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਮਿਲੀਆਂ। ਇਸ ਤਰ੍ਹਾਂ ਜਗਰਾਉਂ ਵਿਧਾਨ ਸਭਾ ਹਲਕੇ ’ਚ ਕਾਂਗਰਸ 8989 ਵੋਟਾਂ ਦੀ ਲੀਡ ਹਾਸਲ ਕਰਨ ’ਚ ਕਾਮਯਾਬ ਰਹੀ।
ਇਸ ਜਿੱਤ ’ਤੇ ਅੱਜ ਕਾਂਗਰਸੀ ਆਗੂਆਂ ਤੇ ਵਰਕਰਾਂ ਨੇ ਜਗਰਾਉਂ ’ਚ ਜਸ਼ਨ ਮਨਾਏ। ਸਥਾਨਕ ਝਾਂਸੀ ਰਾਣੀ ਚੌਕ ’ਚ ਵੱਡੀ ਗਿਣਤੀ ’ਚ ਇਕੱਤਰ ਇਨ੍ਹਾਂ ਕਾਂਗਰਸੀ ਆਗੂਆਂ ਨੇ ਲੱਡੂ ਵੰਡੇ ਅਤੇ ਮੂੰਹ ਮਿੱਠਾ ਕਰਵਾ ਕੇ ਇਕ ਦੂਜੇ ਨੂੰ ਵੀ ਵਧਾਈ ਦਿੱਤੀ। ਹਲਕਾ ਇੰਚਾਰਜ ਜਗਤਾਰ ਸਿੰਘ ਜੱਗਾ ਹਿੱਸੋਵਾਲ ਤੇ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਕਨਜੀਤ ਸਿੰਘ ਸੋਨੀ ਗਾਲਿਬ ਤੋਂ ਇਲਾਵਾ ਪ੍ਰੀਤਮ ਸਿੰਘ ਅਖਾੜਾ, ਸਤਿੰਦਰਪਾਲ ਸਿੰਘ ਕਾਕਾ ਗਰੇਵਾਲ, ਰਵਿੰਦਰਪਾਲ ਸਿੰਘ ਰਾਜੂ ਕਾਮਰੇਡ, ਜਤਿੰਦਰਪਾਲ ਰਾਣਾ, ਰਛਪਾਲ ਸਿੰਘ ਚੀਮਨਾ, ਕੌਂਸਲਰ ਜਰਨੈਲ ਸਿੰਘ ਲੋਹਟ ਤੇ ਮੇਸ਼ੀ ਸਹੋਤਾ ਆਦਿ ਹਾਜ਼ਰ ਸਨ।

Advertisement

ਜਗਰਾਉਂ ਦਾ ਲੇਖਾ ਜੋਖਾ

ਕਾਂਗਰਸ ਦੇ ਰਾਜਾ ਵੜਿੰਗ ਨੂੰ ਜਗਰਾਉਂ ਵਿਧਾਨ ਸਭਾ ਹਲਕੇ ’ਚ 34734 ਵੋਟਾਂ ਮਿਲੀਆਂ ਜਦਕਿ ‘ਆਪ’ ਦੇ ਅਸ਼ੋਕ ਪਰਾਸ਼ਰ ਪੱਪੀ 25745 ਵੋਟਾਂ ਨਾਲ ਦੂਜੇ ਸਥਾਨ ’ਤੇ ਰਹੇ ਹਨ। ਹਾਲਾਂਕਿ ਪੱਪੀ ਲੋਕ ਸਭਾ ਹਲਕੇ ’ਚ ਤੀਜੇ ਸਥਾਨ ’ਤੇ ਰਹੇ ਹਨ। ਇਸ ਤਰ੍ਹਾਂ ਜਗਰਾਉਂ ਵਿਧਾਨ ਸਭਾ ਹਲਕੇ ’ਚ ਕਾਂਗਰਸ 8989 ਵੋਟਾਂ ਦੀ ਲੀਡ ਹਾਸਲ ਕਰਨ ’ਚ ਕਾਮਯਾਬ ਰਹੀ। ਇਸ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਰਣਜੀਤ ਸਿੰਘ ਢਿੱਲੋਂ 12752 ਵੋਟਾਂ ਲੈਣ ’ਚ ਸਫ਼ਲ ਰਹੇ ਜਦਕਿ ਭਾਜਪਾ ਵਲੋਂ ਚੋਣ ਲੜਨ ਵਾਲ ਰਵਨੀਤ ਬਿੱਟੂ 12138 ਵੋਟਾਂ ਨਾਲ ਚੌਥੇ ਸਥਾਨ ’ਤੇ ਰਹੇ। ਇਹੋ ਰਵਨੀਤ ਬਿੱਟੂ ਨੇ ਕਾਂਗਰਸ ’ਚ ਹੁੰਦੇ ਹੋਏ ਜਗਰਾਉਂ ’ਚ 9600 ਤੋਂ ਵੱਧ ਵੋਟਾਂ ਨਾਲ ਪਿਛਲੀਆਂ ਲੋਕ ਸਭਾ ਚੋਣਾਂ ’ਚ ਲੀਡ ਹਾਸਲ ਕੀਤੀ ਸੀ। ਆਜ਼ਾਦ ਉਮੀਦਵਾਰ ਵਜੋਂ ਚੋਣ ਮੈਦਾਨ ’ਚ ਨਿੱਤਰੇ ਹਲਕਾ ਜਗਰਾਉਂ ਦੇ ਸਾਬਕਾ ਵਿਧਾਇਕ ਦਰਸ਼ਨ ਸਿੰਘ ਬਰਾੜ ਦੇ ਪੁੱਤਰ ਕਮਲਜੀਤ ਸਿੰਘ ਬਰਾੜ ਨੂੰ ਇਸ ਹਲਕੇ ਦੇ ਵੋਟਰਾਂ ਨੇ 10533 ਵੋਟਾਂ ਨਾਲ ਮਾਣ ਦਿੱਤਾ।

Advertisement
Author Image

joginder kumar

View all posts

Advertisement
Advertisement
×