For the best experience, open
https://m.punjabitribuneonline.com
on your mobile browser.
Advertisement

ਪੱਤਰਕਾਰ ਨਵਜੋਤ ਕੌਰ ਢਿੱਲੋਂ ਨੂੰ ਜਗਜੀਤ ਸਿੰਘ ਆਨੰਦ ਯਾਦਗਾਰੀ ਪੁਰਸਕਾਰ

08:57 AM Mar 18, 2024 IST
ਪੱਤਰਕਾਰ ਨਵਜੋਤ ਕੌਰ ਢਿੱਲੋਂ ਨੂੰ ਜਗਜੀਤ ਸਿੰਘ ਆਨੰਦ ਯਾਦਗਾਰੀ ਪੁਰਸਕਾਰ
ਪੱਤਰਕਾਰ ਨਵਜੋਤ ਢਿੱਲੋਂ ਨੂੰ ਪੁਰਸਕਾਰ ਭੇਟ ਕਰਦੇ ਹੋਏ ਡਾ. ਵਰਿਆਮ ਸੰਧੂ, ਸੁਕੀਰਤ ਆਨੰਦ ਤੇ ਡਾ. ਰਘਬੀਰ ਸਿੰਘ।
Advertisement

ਦਿਲਬਾਗ ਸਿੰਘ ਗਿੱਲ
ਅਟਾਰੀ, 17 ਮਾਰਚ
ਪ੍ਰੀਤ ਨਗਰ ਦੀ ਧਰਤੀ ’ਤੇ ਗੁਰਬਖਸ਼ ਸਿੰਘ ਨਾਨਕ ਸਿੰਘ ਫਾਊਂਡੇਸ਼ਨ ਦੇ ਪ੍ਰੀਤ ਭਵਨ ਵਿੱਚ ਕਰਵਾਏ ਜਗਜੀਤ ਸਿੰਘ ਆਨੰਦ ਸਿਮਰਤੀ ਪੁਰਸਕਾਰ-2024 ਸਮਾਰੋਹ ਦੌਰਾਨ ਪੱਤਰਕਾਰੀ ਦੇ ਖੇਤਰ ਵਿੱਚ ਸ਼ਲਾਘਾਯੋਗ ਸੇਵਾਵਾਂ ਦੇਣ ਲਈ ਪੱਤਰਕਾਰ ਨਵਜੋਤ ਕੌਰ ਢਿੱਲੋਂ ਨੂੰ ਜਗਜੀਤ ਸਿੰਘ ਆਨੰਦ ਸਿਮਰਤੀ ਪੁਰਸਕਾਰ ਨਾਲ ਸਨਮਾਨਿਆ ਗਿਆ। ਇਸੇ ਤਰ੍ਹਾਂ ਜਸਵਿੰਦਰ ਧਰਮਕੋਟ ਦੀ ਕਹਾਣੀ ‘ਮੈਲਾਨਨ’ ਨੂੰ ਉਰਮਿਲਾ ਆਨੰਦ ਪੁਰਸਕਾਰ-2023 ਨਾਲ ਸਨਮਾਨਿਆ ਗਿਆ। ਇਸ ਮੌਕੇ ਵਰਿਆਮ ਸੰਧੂ ਨੇ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ। ਡਾ. ਸੰਧੂ ਨੇ ਆਨੰਦ ਜੋੜੀ ਵੱਲੋਂ ਸਿਆਸਤ, ਸਾਹਿਤ ਤੇ ਪੱਤਰਕਾਰੀ ਦੇ ਖੇਤਰ ’ਚ ਨਿਭਾਈ ਭੂਮਿਕਾ ਦੀ ਚਰਚਾ ਕੀਤੀ। ਇਸ ਮੌਕੇ ਡਾ. ਰਘਬੀਰ ਸਿੰਘ ਸਿਰਜਣਾ ਵੀ ਹਾਜ਼ਰ ਸਨ।
ਇਸ ਮੌਕੇ ਸੁਕੀਰਤ ਆਨੰਦ ਨੇ ਪ੍ਰੀਤ ਨਗਰ ਸਬੰਧੀ ਨੌਜਵਾਨ ਪੀੜ੍ਹੀ ਨੂੰ ਜਾਣੂ ਕਰਵਾਇਆ। ਉਨ੍ਹਾਂ ਕਿਹਾ ਕਿ ਆਨੰਦ ਜੋੜੀ ਸਿਮਰਤੀ ਪੁਰਸਕਾਰ ਲਈ ਹਰ ਸਾਲ ਬੜੀ ਜਾਂਚ ਪੜਤਾਲ ਤਹਿਤ ਇੱਕ ਪੱਤਰਕਾਰ ਤੇ ਇੱਕ ਕਹਾਣੀ ਦੀ ਚੋਣ ਕਰ ਕੇ ਕਹਾਣੀਕਾਰ ਦਾ ਸਨਮਾਨ ਕੀਤਾ ਜਾਂਦਾ ਹੈ। ਸਮਾਰੋਹ ਮੌਕੇ ਮੁੱਖ ਮਹਿਮਾਨ ਡਾ. ਵਰਿਆਮ ਸਿੰਘ ਸੰਧੂ, ਡਾ. ਰਘਬੀਰ ਸਿੰਘ, ਹਿਰਦੇਪਾਲ ਸਿੰਘ ਤੇ ਸੁਕੀਰਤ ਆਨੰਦ ਵੱਲੋਂ ਜਗਜੀਤ ਸਿੰਘ ਆਨੰਦ ਸਿਮਰਤੀ ਪੁਰਸਕਾਰ-2024 ਪੱਤਰਕਾਰ ਨਵਜੋਤ ਢਿੱਲੋਂ ਨੂੰ ਭੇਟ ਕੀਤਾ ਗਿਆ।
ਇਸ ਮੌਕੇ ਨਵਜੋਤ ਢਿੱਲੋਂ ਨੇ ਆਪਣੀ ਨਿਰਪੱਖ ਪੱਤਰਕਾਰੀ ਦੌਰਾਨ ਨਿਭਾਈਆਂ ਭੂਮਿਕਾਵਾਂ ਅਤੇ ਪੱਤਰਕਾਰੀ ਵਿੱਚ ਆਈਆਂ ਮੁਸ਼ਕਿਲਾਂ ਸਬੰਧੀ ਦੱਸਿਆ। ਇਸ ਮੌਕੇ ਡਾ. ਰਘਬੀਰ ਸਿੰਘ ਸਿਰਜਣਾ ਨੇ ਪੱਤਰਕਾਰ ਨਵਜੋਤ ਢਿੱਲੋਂ ਦੇ ਯੋਗਦਾਨ ਬਾਰੇੇ ਜਾਣੂ ਕਰਵਾਇਆ। ਇਸ ਮੌਕੇ ਵੱਖ-ਵੱਖ ਕਹਾਣੀਕਾਰਾਂ ਵੱਲੋਂ ਕਹਾਣੀਆਂ ਪੜ੍ਹੀਆਂ ਗਈਆਂ। ਇਨ੍ਹਾਂ ਵਿੱਚੋਂ ਕਹਾਣੀਕਾਰ ਜਸਵਿੰਦਰ ਧਰਮਕੋਟ ਨੇ ਆਪਣੀ ਕਹਾਣੀ ‘ਮੈਲਾਨਨ’ ਸਬੰਧੀ ਵਿਚਾਰ ਪੇਸ਼ ਕੀਤੇ ਤੇ ਗੁਰਮੀਤ ਕੜਿਆਲਵੀ ਨੇ ਕਹਾਣੀ ਸਬੰਧੀ ਚਾਨਣਾ ਪਾਇਆ। ਸਮਾਰੋਹ ਦੇ ਅਖੀਰ ਵਿੱਚ ਹਿਰਦੇਪਾਲ ਸਿੰਘ ਨੇ ਹਾਜ਼ਰੀਨ ਦਾ ਧੰਨਵਾਦ ਕੀਤਾ। ਇਸ ਮੌਕੇ ਪੀਪਲਜ਼ ਫੋਰਮ ਬਰਗਾੜੀ ਵੱਲੋਂ ਪੁਸਤਕ ਪ੍ਰਦਰਸ਼ਨੀ ਵੀ ਲਾਈ ਗਈ।
ਇਸ ਮੌਕੇ ਡਾ. ਕੁਲਵੰਤ ਸਿੰਘ ਸੰਧੂ, ਜੇਐਸ ਮੰਡ, ਬਲਬੀਰ ਪਰਵਾਨਾ, ਨਾਟਕਕਾਰ ਕੇਵਲ ਧਾਲੀਵਾਲ, ਭੁਪਿੰਦਰ ਸੰਧੂ, ਕਹਾਣੀਕਾਰ ਮੁਖਤਾਰ ਗਿੱਲ, ਖੁਸ਼ਵੰਤ ਬਰਗਾੜੀ, ਨਿਰਮਲ ਅਰਪਣ, ਨਿਰਲੇਪ ਸਿੰਘ, ਡਾ. ਪਰਮਜੀਤ ਸਿੰਘ ਮੀਸ਼ਾ, ਸ਼ਾਇਰ ਵਿਸ਼ਾਲ, ਕਹਾਣੀਕਾਰ ਅਰਵਿੰਦਰ ਧਾਲੀਵਾਲ, ਜਗਤਾਰ ਗਿੱਲ, ਜਸਬੀਰ ਸਿੰਘ ਸੰਧੂ ਆਦਿ ਹਾਜ਼ਰ ਸਨ।

Advertisement

Advertisement
Author Image

Advertisement
Advertisement
×