For the best experience, open
https://m.punjabitribuneonline.com
on your mobile browser.
Advertisement

ਜਗਜੀਤ ਨੌਸ਼ਹਿਰਵੀ ਤੇ ਦਲਵੀਰ ਕੌਰ ਦੀਆਂ ਕਿਤਾਬਾਂ ਰਿਲੀਜ਼

07:29 AM Dec 04, 2024 IST
ਜਗਜੀਤ ਨੌਸ਼ਹਿਰਵੀ ਤੇ ਦਲਵੀਰ ਕੌਰ ਦੀਆਂ ਕਿਤਾਬਾਂ ਰਿਲੀਜ਼
Advertisement

ਹਰਦਮ ਮਾਨ
ਸਰੀ:

Advertisement

ਗ਼ਜ਼ਲ ਮੰਚ ਸਰੀ ਦੀ ਵਿਸ਼ੇਸ਼ ਮੀਟਿੰਗ ਮੰਚ ਦੇ ਪ੍ਰਧਾਨ ਜਸਵਿੰਦਰ ਦੀ ਪ੍ਰਧਾਨਗੀ ਹੇਠ ਹੋਈ। ਇਸ ਵਿੱਚ ਮੰਚ ਵੱਲੋਂ 8 ਦਸੰਬਰ ਨੂੰ ਕਰਵਾਏ ਜਾ ਰਹੇ ਕਾਵਿ-ਸ਼ਾਰ ਪ੍ਰੋਗਰਾਮ ਦੀ ਰੂਪ ਰੇਖਾ ਉਲੀਕੀ ਗਈ। ਇਹ ਜਾਣਕਾਰੀ ਦਿੰਦਿਆਂ ਗ਼ਜ਼ਲ ਮੰਚ ਸਰੀ ਦੇ ਜਨਰਲ ਸਕੱਤਰ ਦਵਿੰਦਰ ਗੌਤਮ ਨੇ ਦੱਸਿਆ ਕਿ 8 ਦਸੰਬਰ 2024 ਨੂੰ ਗ਼ਜ਼ਲ ਮੰਚ ਵੱਲੋਂ ਫਲੀਟਵੁਡ ਕਮਿਊਨਿਟੀ ਸੈਂਟਰ ਸਰੀ ਵਿਖੇ ਕਾਵਿ-ਸ਼ਾਰ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ 35 ਦੇ ਕਰੀਬ ਨਵੇਂ ਅਤੇ ਪੁਰਾਣੇ ਸ਼ਾਇਰ ਆਪਣੀਆਂ ਕਾਵਿ ਰਚਨਾਵਾਂ ਪੇਸ਼ ਕਰਨਗੇ। ਇਸ ਵਿੱਚ ਜ਼ਿਆਦਾਤਰ ਨੌਜਵਾਨ ਅਤੇ ਉੱਭਰ ਰਹੇ ਕਵੀ ਆਪਣਾ ਕਲਾਮ ਪੇਸ਼ ਕਰਨਗੇ।
ਮੀਟਿੰਗ ਦੌਰਾਨ ਅਮਰੀਕਾ ਵਸਦੇ ਸ਼ਾਇਰ ਜਗਜੀਤ ਨੌਸ਼ਹਿਰਵੀ ਦੀ ਕਾਵਿ ਪੁਸਤਕ ‘ਹਾਲ ਉਥਾਈਂ ਕਹੀਏ’ ਅਤੇ ਇੰਗਲੈਂਡ ਦੀ ਕਵਿੱਤਰੀ ਦਲਵੀਰ ਕੌਰ ਦਾ ਕਾਵਿ-ਨਿਬੰਧ ‘ਮਨ ਕਸੁੰਭਾ’ ਰਿਲੀਜ਼ ਕੀਤੀਆਂ ਗਈਆਂ। ਜਗਜੀਤ ਨੌਸ਼ਹਿਰਵੀ ਦੀ ਪੁਸਤਕ ਬਾਰੇ ਜਸਵਿੰਦਰ ਨੇ ਕਿਹਾ ਕਿ ਜਗਜੀਤ ਨੌਸ਼ਹਿਰਵੀ ਦੀ ਸ਼ਾਇਰੀ, ਜ਼ਿੰਦਗੀ ਦੇ ਅਨੇਕ ਪਸਾਰਾਂ ਦੀ ਭਾਵਪੂਰਤ ਤਰਜ਼ਮਾਨੀ ਕਰਦੀ ਹੈ। ਉਹਦੀਆਂ ਗ਼ਜ਼ਲਾਂ, ਕਵਿਤਾਵਾਂ ਵਿੱਚ ਪੰਜਾਬੀ ਰਹਿਤਲ ਦੇ ਗੁਆਚੇ ਰੰਗਾਂ ਦਾ ਵਿਗੋਚਾ ਵੀ ਹੈ ਤੇ ਇਸ ਦੇ ਕਣ ਕਣ ਨੂੰ ਘੁੱਟ ਕੇ ਗਲਵੱਕੜੀ ਪਾਈ ਰੱਖਣ ਦਾ ਮਲਾਰ ਵੀ ਹੈ। ਫਿਰ ਵੀ ਉਸ ਦੀ ਅਸੀਮ ਤੜਪ ਤਾਂਘ ਵਿੱਚ ਰੁਦਨ ਨੂੰ ਕੋਈ ਥਾਂ ਨਹੀਂ। ਉਹ ਜ਼ਿੰਦਗੀ ਦਾ ਆਸ਼ਕ ਹੈ ਤੇ ਉਹਦੀ ਕਾਵਿਕਤਾ ਹਰ ਪਲ ਹਰ ਸਾਹ ਨੂੰ ਕਲਾਵੇ ਵਿੱਚ ਲੈ ਲੈਂਦੀ ਹੈ। ਉਪਰੰਤ ਰਾਜਵੰਤ ਰਾਜ, ਕ੍ਰਿਸ਼ਨ ਭਨੋਟ, ਦਸਮੇਸ਼ ਗਿੱਲ ਫਿਰੋਜ਼, ਗੁਰਮੀਤ ਸਿੱਧੂ ਅਤੇ ਪ੍ਰੀਤ ਮਨਪ੍ਰੀਤ ਨੇ ਇਨ੍ਹਾਂ ਦੋਹਾਂ ਪੁਸਤਕਾਂ ਵਿਚਲੀਆਂ ਕੁਝ ਕਾਵਿ-ਰਚਨਾਵਾਂ ਸਾਂਝੀਆਂ ਕੀਤੀਆਂ ਅਤੇ ਸਰੋਤਿਆਂ ਨੂੰ ਇਨ੍ਹਾਂ ਰਚਨਾਵਾਂ ਦਾ ਆਨੰਦ ਮਾਣਨ ਦਾ ਸੱਦਾ ਦਿੱਤਾ।
ਸੰਪਰਕ: +1 604 308 6663

Advertisement

Advertisement
Author Image

joginder kumar

View all posts

Advertisement