ਜਗਜੀਤ ਡੱਲੇਵਾਲ ਦੇ ਕੰਨ ’ਚ ਦਰਦ
07:36 AM Feb 02, 2025 IST
ਖੇਤਰੀ ਪ੍ਰਤੀਨਿਧ/ਪੱਤਰ ਪ੍ਰੇਰਕ
ਪਟਿਆਲਾ/ਪਾਤੜਾਂ, 1 ਫਰਵਰੀ
ਕਿਸਾਨੀ ਮੰਗਾਂ ਮੰਨਵਾਉਣ ਲਈ ਸੰਯੁਕਤ ਕਿਸਾਨ ਮੋਰਚਾ (ਗ਼ੈਰ-ਸਿਆਸੀ) ਅਤੇ ਕਿਸਾਨ ਮਜ਼ਦੂਰ ਮੋਰਚਾ ਦੀ ਅਗਵਾਈ ਹੇਠ 12 ਨੂੰ ਢਾਬੀਗੁੱੱਜਰਾਂ ਅਤੇ 13 ਫਰਵਰੀ ਨੂੰ ਸ਼ੰਭੂ ਬਾਰਡਰ ’ਤੇ ਕੀਤੀ ਜਾਣ ਵਾਲੀ ਮਹਾਪੰਚਾਇਤ ਦੀਆਂ ਤਿਆਰੀਆਂ ਜਾਰੀ ਹਨ। ਉਧਰ ਢਾਬੀਗੁੱਜਰਾਂ ਬਾਰਡਰ ’ਤੇ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਅੱਜ 68ਵੇਂ ਦਿਨ ਵੀ ਜਾਰੀ ਰਿਹਾ। ਲਖਵਿੰਦਰ ਔਲਖ ਮੁਤਾਬਿਕ 30 ਦਸੰਬਰ ਨੂੰ ਹੋਏ ਧਾਰਮਿਕ ਸਮਾਗਮ ’ਚ ਸ਼ਿਰਕਤ ਮਗਰੋਂ ਚੜ੍ਹਿਆ ਬੁਖਾਰ ਤਾਂ ਠੀਕ ਹੋ ਗਿਆ ਪਰ ਹੁਣ ਦੋ ਦਿਨਾਂ ਤੋਂ ਉਨ੍ਹਾਂ ਦੇ ਕੰਨ ’ਚ ਬੇਹੱਦ ਦਰਦ ਹੋ ਰਿਹਾ ਹੈ ਜਿਸ ਦਾ ਡਾਕਟਰੀ ਟੀਮ ਇਲਾਜ ਕਰ ਰਹੀ ਹੈ।
Advertisement
Advertisement