ਜਗੀਰ ਸਿੰਘ ਚਾਂਗ ਪ੍ਰਧਾਨ ਤੇ ਵਰਿੰਦਰ ਕੁਮਾਰ ਮੁੱਖ ਸਕੱਤਰ ਚੁਣੇ
ਪੱਤਰ ਪ੍ਰੇਰਕ
ਦਸੂਹਾ, 4 ਫਰਵਰੀ
ਜੰਗਲਾਤ ਵਿਭਾਗ ਦੀਆਂ ਪੰਜ ਵਣ ਰੇਂਜਾਂ ਬਡਲਾ, ਦਸੂਹਾ, ਮੁਕੇਰੀਆਂ, ਤਲਵਾੜਾ-1 ਅਤੇ ਤਲਵਾੜਾ-2 ਅਧਾਰਿਤ ਵਣ ਮੰਡਲ ਦਸੂਹਾ ਦੇ ਜੰਗਲਾਤ ਕਾਮਿਆਂ ਦੀ ਜਥੇਬੰਦੀ ਡੈਮੋਕ੍ਰੇਟਿਕ ਜੰਗਲਾਤ ਮੁਲਾਜ਼ਮ ਯੂਨੀਅਨ ਦੀ ਮੰਡਲ ਕਾਰਜਕਾਰਨੀ ਦੀ ਚੋਣ ਕਰਵਾਈ ਗਈ। ਸ਼੍ਰੀ ਗੁਰੂ ਰਵਿਦਾਸ ਭਵਨ ਵਿੱਚ ਕਰਵਾਈ ਚੋਣ ਲਈ ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਪੰਜਾਬ ਦੇ ਦੋਆਬਾ ਜ਼ੋਨ ਦੇ ਕਨਵੀਨਰ ਇੰਦਰ ਸੁਖਦੀਪ ਸਿੰਘ ਓਢਰਾ ਅਤੇ ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਦੇ ਜ਼ਿਲ੍ਹਾ ਜਨਰਲ ਸਕੱਤਰ ਮਨਜੀਤ ਸਿੰਘ ਬਤੌਰ ਚੋਣ ਆਬਜ਼ਰਬਰ ਸ਼ਾਮਲ ਹੋਏ। ਚੋਣ ਪ੍ਰਕਿਰਿਆ ’ਚ ਜਗੀਰ ਸਿੰਘ ਚਾਂਗ ਬਸੋਆ ਨੂੰ ਮੰਡਲ ਪ੍ਰਧਾਨ, ਵਰਿੰਦਰ ਕੁਮਾਰ ਅਸ਼ਰਫਪੁਰ ਨੂੰ ਜਨਰਲ ਸਕੱਤਰ, ਨਰਿੰਦਰ ਸਿੰਘ ਮੱਕੋਵਾਲ ਨੂੰ ਵਿੱਤ ਸਕੱਤਰ, ਸ਼ਿਵਦਿਆਲ ਨੂੰ ਪ੍ਰੈੱਸ ਸਕੱਤਰ, ਲਵਪ੍ਰੀਤ ਸਿੰਘ ਬੋਦਲ ਨੂੰ ਸਹਾਇਕ ਪ੍ਰੈੱਸ ਸਕੱਤਰ, ਬਲਬੀਰ ਕੁਮਾਰ ਖਿੱਚੀਆਂ ਨੂੰ ਜੁਆਇੰਟ ਸਕੱਤਰ, ਮਹਿੰਦਰ ਪਾਲ ਜੋਗੀਆਣਾ ਨੂੰ ਸੀਨੀਅਰ ਮੀਤ ਪ੍ਰਧਾਨ, ਅਮਨਦੀਪ ਕੁਮਾਰ ਸੰਸਾਰਪੁਰ ਅਤੇ ਪਰਮਜੀਤ ਸਿੰਘ ਪਵੇਂ ਝਿੰਗੜ ਨੂੰ ਮੀਤ ਪ੍ਰਧਾਨ ਚੁਣਿਆ ਗਿਆ।