ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਜਗਦੀਪ ਸਿੰਘ ਨੱਕਈ ਦੂਜੀ ਵਾਰ ਬਣੇ ਇਫਕੋ ਦੇ ਡਾਇਰੈਕਟਰ

07:22 AM May 13, 2024 IST
ਭਾਜਪਾ ਆਗੂ ਜਗਦੀਪ ਨੱਕਈ ਦਾ ਮੂੰਹ ਮਿੱਠਾ ਕਰਵਾਉਂਦੇ ਹੋਏ ਪਤਵੰਤੇ। -ਫੋਟੋ: ਮਾਨ

ਜੋਗਿੰਦਰ ਸਿੰਘ ਮਾਨ
ਮਾਨਸਾ, 12 ਮਈ
ਭਾਰਤੀ ਜਨਤਾ ਪਾਰਟੀ ਦੇ ਸੂਬਾਈ ਸੀਨੀਅਰ ਮੀਤ ਪ੍ਰਧਾਨ ਅਤੇ ਸਾਬਕਾ ਸੰਸਦੀ ਸਕੱਤਰ ਜਗਦੀਪ ਸਿੰਘ ਨੱਕਈ ਦੂਜੀ ਵਾਰ ਇਫਕੋ ਦੇ ਡਾਇਰੈਕਟਰ ਚੁਣੇ ਗਏ ਹਨ। ਦੇਸ਼ ਪੱਧਰੀ ਹੋਈ ਇਸ ਚੋਣ ਵਿੱਚ ਜਗਦੀਪ ਸਿੰਘ ਨੱਕਈ ਨੂੰ ਨਿਰਵਿਰੋਧ ਚੁਣਿਆ ਗਿਆ ਹੈ। ਉਨ੍ਹਾਂ ਦੇ ਨਾਲ ਦਿਲੀਪ ਸਿੰਘਾਨੀ ਚੇਅਰਮੈਨ ਚੁਣੇ ਗਏ ਹਨ। ਦਿਲੀਪ ਸਿੰਘਾਨੀ ਚਾਰ ਵਾਰ ਸੰਸਦ ਮੈਂਬਰ ਅਤੇ ਗੁਜਰਾਤ ਦੇ ਸਾਬਕਾ ਮੰਤਰੀ ਹਨ।
ਇਹ ਚੋਣ ਦਿੱਲੀ ਵਿੱਚ ਬੀਤੇ ਦਿਨੀਂ ਹੋਈ। ਇਸ ਵੱਕਾਰੀ ਚੋਣ ਵਿੱਚ ਜਗਦੀਪ ਸਿੰਘ ਨੱਕਈ ਨੂੰ ਨਿਰਵਿਰੋਧ ਇਫ਼ਕੋ ਦਾ ਦੂਜੀ ਵਾਰ ਡਾਇਰੈਕਟਰ ਚੁਣਿਆ ਗਿਆ, ਜਿਸ ਨੂੰ ਲੈ ਕੇ ਮਾਲਵਾ ਖੇਤਰ ਵਿੱਚ ਖੁਸ਼ੀ ਦਾ ਮਾਹੌਲ ਹੈ ਅਤੇ ਨੱਕਈ ਨੂੰ ਵਧਾਈਆਂ ਦੇਣ ਵਾਲਿਆਂ ਦੀ ਭੀੜ ਲੱਗੀ ਹੋਈ ਹੈ। ਜਗਦੀਪ ਸਿੰਘ ਨੱਕਈ ਨੇ ਕਿਹਾ ਕਿ ਉਹ ਦੇਸ਼ ਭਰ ਵਿੱਚੋਂ ਆਏ ਡੈਲੀਗੇਟਾਂ ਦੇ ਰਿਣੀ ਹਨ, ਜਿਨ੍ਹਾਂ ਨੇ ਲਗਾਤਾਰ ਦੂਜੀ ਵਾਰ ਭਰੋਸਾ ਪ੍ਰਗਟਾ ਕੇ ਉਨ੍ਹਾਂ ਨੂੰ ਇਹ ਮਾਣ ਬਖ਼ਸ਼ਿਆ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਕਿਸਾਨਾਂ ਨੂੰ ਯੂਰੀਆ ਅਤੇ ਡੀਏਪੀ ਖਾਦ ਦੀ ਕੋਈ ਘਾਟ ਅਤੇ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਇਸ ਨਾਲ ਜੁੜੀਆਂ ਸਮੱਸਿਆਵਾਂ ਵੀ ਤੁਰੰਤ ਹੱਲ ਕੀਤੀਆਂ ਜਾਣਗੀਆਂ। ਇਸ ਮੌਕੇ ਸਰੂਪ ਸਿੰਗਲਾ, ਦਿਆਲ ਦਾਸ ਸੋਢੀ, ਰਾਕੇਸ਼ ਜੈਨ, ਮਨਦੀਪ ਸਿੰਘ ਮਾਨ, ਗੁਰਮੇਲ ਠੇਕੇਦਾਰ, ਬਲਜੀਤ ਠੇਕੇਦਾਰ, ਮੰਦਰ ਸਿੰਘ ਸੱਗੂ, ਦਰਸ਼ਨ ਸਿੰਘ ਨੱਤ, ਵਰਿੰਦਰ ਸਿੰਘ ਅਤੇ ਜਗਸੀਰ ਸਿੰਘ ਸੀਰਾ ਮੌਜੂਦ ਸਨ।

Advertisement

Advertisement