For the best experience, open
https://m.punjabitribuneonline.com
on your mobile browser.
Advertisement

ਜਗਨਨਾਥ ਮੰਦਰ ਦਾ ਰਤਨ ਭੰਡਾਰ 46 ਸਾਲ ਬਾਅਦ ਮੁੜ ਖੁੱਲ੍ਹਿਆ

07:22 AM Jul 15, 2024 IST
ਜਗਨਨਾਥ ਮੰਦਰ ਦਾ ਰਤਨ ਭੰਡਾਰ 46 ਸਾਲ ਬਾਅਦ ਮੁੜ ਖੁੱਲ੍ਹਿਆ
ਪੁਰੀ ਸਥਿਤ ਜਗਨਨਾਥ ਮੰਦਰ ਦੇ ‘ਰਤਨ ਭੰਡਾਰ’ ਖੋਲ੍ਹਣ ਮੌਕੇ ਇਕੱਠੇ ਹੋਏ ਸ਼ਰਧਾਲੂ। -ਫੋਟੋ: ਪੀਟੀਆਈ
Advertisement

ਭੁਬਨੇਸ਼ਵਰ, 14 ਜੁਲਾਈ
ਉੜੀਸਾ ਦੇ ਪੁਰੀ ਸਥਿਤ 12ਵੀਂ ਸਦੀ ਦੇ ਜਗਨਨਾਥ ਮੰਦਰ ਦਾ ਰਤਨ ਭੰਡਾਰ 46 ਸਾਲ ਬਾਅਦ ਐਤਵਾਰ ਦੁਪਹਿਰ ਮੁੜ ਖੋਲ੍ਹਿਆ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਜ਼ੇਵਰਾਤਾਂ, ਬੇਸ਼ਕੀਮਤੀ ਵਸਤਾਂ ਦੀ ਸੂਚੀ ਬਣਾਉਣ ਅਤੇ ਭੰਡਾਰ ਗ੍ਰਹਿ ਦੀ ਮੁਰੰਮਤ ਕਰਨ ਲਈ ਰਤਨ ਭੰਡਾਰ ਖੋਲ੍ਹਿਆ ਗਿਆ ਹੈ। ਇਸ ਤੋਂ ਪਹਿਲਾਂ 1978 ’ਚ ਭੰਡਾਰ ਨੂੰ ਖੋਲ੍ਹਿਆ ਗਿਆ ਸੀ। ਉਨ੍ਹਾਂ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਬਣਾਈ ਗਈ ਕਮੇਟੀ ਦੇ ਮੈਂਬਰ ਦੁਪਹਿਰ ਕਰੀਬ 12 ਵਜੇ ਮੰਦਰ ਅੰਦਰ ਦਾਖ਼ਲ ਹੋਏ ਅਤੇ ਪੂਜਾ ਮਗਰੋਂ ਰਤਨ ਭੰਡਾਰ ਖੋਲ੍ਹਿਆ ਗਿਆ। ਉੜੀਸਾ ’ਚ ਹੁਣੇ ਜਿਹੇ ਹੋਈਆਂ ਵਿਧਾਨ ਸਭਾ ਚੋਣਾਂ ’ਚ ਰਤਨ ਭੰਡਾਰ ਨੂੰ ਮੁੜ ਖੋਲ੍ਹਣਾ ਇਕ ਵੱਡਾ ਸਿਆਸੀ ਮੁੱਦਾ ਬਣਿਆ ਸੀ।
ਉੜੀਸਾ ਦੇ ਮੁੱਖ ਮੰਤਰੀ ਦਫ਼ਤਰ ਵੱਲੋਂ ‘ਐਕਸ’ ’ਤੇ ਇਕ ਪੋਸਟ ’ਚ ਕਿਹਾ ਗਿਆ ਕਿ ਭਗਵਾਨ ਜਗਨਨਾਥ ਦੀ ਇੱਛਾ ’ਤੇ ਉੜੀਆ ਭਾਈਚਾਰੇ ਨੇ ਅੱਗੇ ਵਧਣ ਦੀਆਂ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਹਨ। ਅਧਿਕਾਰੀਆਂ ਨੇ ਦੱਸਿਆ ਕਿ ਰਤਨ ਭੰਡਾਰ ਖੋਲ੍ਹਣ ਸਮੇਂ 11 ਵਿਅਕਤੀ ਮੌਜੂਦ ਸਨ ਜਿਨ੍ਹਾਂ ’ਚ ਉੜੀਸਾ ਹਾਈ ਕੋਰਟ ਦੇ ਸਾਬਕਾ ਜੱਜ ਵਿਸ਼ਵਨਾਥ ਰੱਥ, ਸ੍ਰੀ ਜਗਨਨਾਥ ਮੰਦਰ ਪ੍ਰਸ਼ਾਸਨ ਦੇ ਮੁੱਖ ਪ੍ਰਸ਼ਾਸਕ ਅਰਬਿੰਦ ਪਾਧੀ, ਭਾਰਤੀ ਪੁਰਾਤੱਤ ਸਰਵੇਖਣ ਦੇ ਸੁਪਰਡੈਂਟ ਡੀਬੀ ਗੜਨਾਇਕ ਤੇ ਪੁਰੀ ਦੇ ਰਾਜਾ ‘ਗਜਪਤੀ ਮਹਾਰਾਜਾ’ ਦੇ ਇਕ ਨੁਮਾਇੰਦੇ ਸ਼ਾਮਲ ਸਨ। ਪਾਧੀ ਨੇ ਕਿਹਾ ਕਿ ਬੇਸ਼ਕੀਮਤੀ ਵਸਤਾਂ ਦੀ ਸੂਚੀ ਫੌਰੀ ਨਹੀਂ ਬਣਾਈ ਜਾਵੇਗੀ। -ਪੀਟੀਆਈ

Advertisement

ਲੱਕੜ ਦੀਆਂ ਛੇ ਵੱਡੀਆਂ ਤਿਜੌਰੀਆਂ ਲਿਆਂਦੀਆਂ

ਪੁਰੀ: ਕੀਮਤੀ ਵਸਤਾਂ ਸੰਭਾਲ ਕੇ ਰੱਖਣ ਲਈ ਲੱਕੜ ਦੀਆਂ ਛੇ ਵਿਸ਼ੇਸ਼ ਤਿਜੌਰੀਆਂ ਮੰਦਰ ’ਚ ਲਿਆਂਦੀਆਂ ਗਈਆਂ ਜੋ ਤਾਂਬੇ ਨਾਲ ਜੜੀਆਂ ਹੋਈਆਂ ਹਨ। ਟੀਕ ਦੀ ਲੱਕੜ ਨਾਲ ਬਣੀ ਤਿਜੌਰੀ ਸਾਢੇ ਚਾਰ ਫੁੱਟ ਲੰਬੀ ਅਤੇ ਢਾਈ ਫੁੱਟ ਉੱਚੀ ਹੈ। ਤਿਜੌਰੀ ਬਣਾਉਣ ਵਾਲੇ ਇਕ ਵਰਕਰ ਨੇ ਦੱਸਿਆ ਕਿ ਮੰਦਰ ਦੇ ਅਧਿਕਾਰੀਆਂ ਨੇ ਉਨ੍ਹਾਂ ਨੂੰ 12 ਜੁਲਾਈ ਨੂੰ 15 ਅਜਿਹੀਆਂ ਤਿਜੌਰੀਆਂ ਬਣਾਉਣ ਲਈ ਕਿਹਾ ਸੀ। ਉਸ ਨੇ ਦੱਸਿਆ ਕਿ 48 ਘੰਟਿਆਂ ਦੇ ਕੰਮ ਮਗਰੋਂ ਇਹ ਛੇ ਤਿਜੌਰੀਆਂ ਤਿਆਰ ਹੋਈਆਂ ਹਨ। ਸਾਲ 2018 ’ਚ ਹਾਈ ਕੋਰਟ ਦੇ ਨਿਰਦੇਸ਼ਾਂ ’ਤੇ ਰਤਨ ਭੰਡਾਰ ਖੋਲ੍ਹਣ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਮੂਲ ਚਾਬੀਆਂ ਨਾ ਮਿਲਣ ਕਾਰਨ ਇਹ ਯੋਜਨਾ ਰੱਦ ਕਰ ਦਿੱਤੀ ਗਈ ਸੀ। -ਪੀਟੀਆਈ

Advertisement

Advertisement
Author Image

sukhwinder singh

View all posts

Advertisement