ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਜਗਨਨਾਥ ਬ੍ਰਹਮ ਜੰਗਲ ਵਿੱਚ 1500 ਬੂਟੇ ਲਾਏ

07:45 AM Jul 16, 2024 IST
ਜਗਨਨਾਥ ਬ੍ਰਹਮ ਜੰਗਲ ਵਿੱਚ ਬੂਟੇ ਲਾਉਂਦੇ ਹੋਏ ਵਾਤਾਵਰਨ ਪ੍ਰੇਮੀ। -ਫੋਟੋ: ਬਸਰਾ

ਖੇਤਰੀ ਪ੍ਰਤੀਨਿਧ
ਲੁਧਿਆਣਾ, 15 ਜੁਲਾਈ
ਪੰਜਾਬ ਸਰਕਾਰ ਵੱਲੋਂ ਵਾਤਾਵਰਨ ਪ੍ਰਦੂਸ਼ਣ ਨੂੰ ਘੱਟ ਕਰਨ ਅਤੇ ਸੂਬੇ ਨੂੰ ਹਰਿਆ-ਭਰਿਆ ਬਣਾਉਣ ਦੇ ਮਕਸਦ ਨਾਲ ਸ਼ੁਰੂ ਕੀਤੀ ਗਈ ਮਿਸ਼ਨ ਗਰੀਨ ਮੁਹਿੰਮ ਨੂੰ ਵੱਖ-ਵੱਖ ਜਥੇਬੰਦੀਆਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਸ ਮੁਹਿੰਮ ਤਹਿਤ ਲੁਧਿਆਣਾ ਵਿੱਚ ਜਗਨਨਾਥ ਧਾਮ ਵੱਲੋਂ ਆਪਣੀ ਜ਼ਮੀਨ ’ਤੇ ਜੰਗਲ ਬਣਾਉਣ ਦੀ ਹਾਮੀ ਭਰੀ ਗਈ ਹੈ। ਇਸ ਤਹਿਤ ਇੱਥੇ 1500 ਦੇ ਕਰੀਬ ਬੂਟੇ ਲਾਏ ਗਏ।
ਵਾਤਾਵਰਣ ਨੂੰ ਬਚਾਉਣ ਅਤੇ ਰੁੱਖਾਂ ਦੀ ਗਿਣਤੀ ਵਧਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਸਣੇ ਵੱਖ ਵੱਖ ਵਾਤਾਵਰਨ ਪ੍ਰੇਮੀਆਂ ਅਤੇ ਜਥੇਬੰਦੀਆਂ ਵੱਲੋਂ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਇਸ ਤਹਿਤ ਜਗਨਨਾਥ ਧਾਮ ਨੇ ਆਪਣੇ ਕੰਪਲੈਕਸ ਵਿੱਚ ਸੰਘਣੇ ਜੰਗਲ ਲਗਾਉਣ ਲਈ ਜ਼ਮੀਨ ਅਲਾਟ ਕੀਤੀ ਹੈ। ਇਸ ਜੰਗਲ ਦਾ ਨਾਮ ‘ਜਗਨਨਾਥ ਬ੍ਰਹਮ ਜੰਗਲ’ ਰੱਖਿਆ ਗਿਆ ਹੈ। ਗ੍ਰੀਨ ਥੰਬ ਸੰਗਠਨ ਨੇ ਰਾਊਂਡ ਗਲਾਸ ਦੀ ਤਕਨੀਕੀ ਸਹਾਇਤਾ ਨਾਲ ਵੱਖ-ਵੱਖ ਕਿਸਮਾਂ ਦੇ ਬੂਟੇ ਲਾਏ ਹਨ। ਗ੍ਰੀਨ ਥੰਬ ਦੇ ਕੋਆਰਡੀਨੇਟਰ ਰਿੱਤੂ ਮੱਲ੍ਹਨ ਅਤੇ ਦਿਵਿਆ ਗੁਪਤਾ ਨੇ ਜਗਨਨਾਥ ਧਾਮ ਦੇ ਪ੍ਰਧਾਨ ਸਤੀਸ਼ ਗੁਪਤਾ ਨਾਲ ਮਿਲ ਕੇ ਇਸ ਮੁਹਿੰਮ ਨੂੰ ਨੇਪਰੇ ਚਾੜ੍ਹਿਆ। ਇਸ ਮੌਕੇ ਸ੍ਰੀਮਤੀ ਮੱਲ੍ਹਨ ਨੇ ਹਰੇ ਰਹਿੰਦ-ਖੂੰਹਦ ਦੀ ਘਰੇਲੂ ਕੰਪੋਸਟਿੰਗ ਦੀ ਵਰਤੋਂ, ਸਿੰਜਾਈ ਲਈ ਸੋਧੇ ਹੋਏ ਗੰਦੇ ਪਾਣੀ ਦੀ ਵਰਤੋਂ ਅਤੇ ਧਰਤੀ ਦੇ ਹੇਠਲੇ ਪਾਣੀ ਦੇ ਸਰੋਤਾਂ ਨੂੰ ਰਿਚਾਰਜ ਕਰਨ ਲਈ ਮੀਂਹ ਦੇ ਪਾਣੀ ਦੀ ਸੰਭਾਲ ਕਰਨ ਦੀ ਵਕਾਲਤ ਕੀਤੀ।

Advertisement

Advertisement
Advertisement