For the best experience, open
https://m.punjabitribuneonline.com
on your mobile browser.
Advertisement

ਜਗਨ ਮੋਹਨ ਰੈੱਡੀ ਨੇ ਤਿਰੂਮਾਲਾ ਦੌਰਾ ਰੱਦ ਕੀਤਾ

07:30 AM Sep 28, 2024 IST
ਜਗਨ ਮੋਹਨ ਰੈੱਡੀ ਨੇ ਤਿਰੂਮਾਲਾ ਦੌਰਾ ਰੱਦ ਕੀਤਾ
Advertisement

ਅਮਰਾਵਤੀ (ਆਂਧਰਾ ਪ੍ਰਦੇਸ਼), 27 ਸਤੰਬਰ
ਆਂਧਰਾ ਪ੍ਰਦੇਸ਼ ਵਿੱਚ ਵਿਰੋਧੀ ਪਾਰਟੀ ਵਾਈਐੱਸਆਰਸੀਪੀ ਦੇ ਮੁਖੀ ਵਾਈਐੱਸ ਜਗਨ ਮੋਹਨ ਰੈੱਡੀ ਨੇ ਤਿਰੂਪਤੀ ਭਗਵਾਨ ਵੈਂਕਟੇਸ਼ਵਰ ਮੰਦਰ ਦਾ ਆਪਣਾ ਨਿਰਧਾਰਤ ਦੌਰਾ ਰੱਦ ਕਰ ਦਿੱਤਾ ਹੈ। ਇਹ ਜਾਣਕਾਰੀ ਉਨ੍ਹਾਂ ਦੇ ਨੇੜਲੇ ਸੂਤਰਾਂ ਨੇ ਦਿੱਤੀ ਹੈ। ਚਰਚਾ ਦਾ ਵਿਸ਼ਾ ਬਣ ਚੁੱਕੇ ਉਨ੍ਹਾਂ ਦੇ ਇਸ ਦੌਰੇ ਦਾ ਐਲਾਨ ਉਨ੍ਹਾਂ ਦੀ ਪਾਰਟੀ ਵੱਲੋਂ ਉਸ ਕਥਿਤ ਪਾਪ ਦਾ ਪ੍ਰਾਸ਼ਚਿਤ ਕਰਨ ਲਈ ਮੰਦਰਾਂ ਵਿੱਚ ਪ੍ਰਾਰਥਨਾ ਕੀਤੇ ਜਾਣ ਦੇ ਦਿੱਤੇ ਸੱਦੇ ਤਹਿਤ ਕੀਤਾ ਗਿਆ ਸੀ ਜੋ ਕਿ ਟੀਡੀਪੀ ਮੁਖੀ ਅਤੇ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਐੱਨ ਚੰਦਰਬਾਬੂ ਨਾਇਡੂ ਨੇ ਤਿਰੂਪਤੀ ਲੱਡੂਆਂ ਦੇ ਸਬੰਧ ਵਿੱਚ ਦੋਸ਼ ਲਗਾ ਕੇ ਕੀਤਾ। ਰੈੱਡੀ ਦੇ ਨੇੜਲੇ ਸੂਤਰਾਂ ਨੇ ਪੁਸ਼ਟੀ ਕੀਤੀ ਕਿ ਪਹਾੜੀ ਧਰਮ ਸਥਾਨ ਦਾ ਉਨ੍ਹਾਂ ਦਾ ਦੌਰਾ ਰੱਦ ਕਰ ਦਿੱਤਾ ਗਿਆ ਹੈ। -ਪੀਟੀਆਈ

Advertisement

Advertisement
Advertisement
Author Image

sukhwinder singh

View all posts

Advertisement