ਜੈਕੀ ਸ਼ਰਾਫ ਨੇ ਰਾਜੇਸ਼ ਖੰਨਾ ਨੂੰ ਬਰਸੀ ’ਤੇ ਯਾਦ ਕੀਤਾ
ਮੁੰਬਈ:
ਅਦਾਕਾਰ ਜੈਕੀ ਸ਼ਰਾਫ ਨੇ ਮਰਹੂਮ ਰਾਜੇਸ਼ ਖੰਨਾ ਨੂੰ ਉਸ ਦੀ ਬਰਸੀ ’ਤੇ ਯਾਦ ਕੀਤਾ। ਉਸ ਨੇ ਇੰਸਟਾਗ੍ਰਾਮ ’ਤੇ ਰਾਜੇਸ਼ ਖੰਨਾ ਦੀ ਤਸਵੀਰ ਵੀ ਸਾਂਝੀ ਕੀਤੀ ਹੈ। ਉੱਘੇ ਫਿਲਮ ਅਦਾਕਾਰ ਦਾ ਦਿਹਾਂਤ 18 ਜੁਲਾਈ 2012 ਨੂੰ ਹੋ ਗਿਆ ਸੀ। ਉਨ੍ਹਾਂ ਦਾ ਮਸ਼ਹੂਰ ਡਾਇਲਾਗ ‘ਬਾਬੂਮੋਸ਼ਾਏ ਜ਼ਿੰਦਗੀ ਬੜੀ ਹੋਨੀ ਚਾਹੀਏ ਲੰਬੀ ਨਹੀਂ।’ ਇਹ ਰਾਜੇਸ਼ ਖੰਨਾ ਵੱਲੋਂ ਮਸ਼ਹੂਰ ਕੀਤੇ ਗਏ ਸੰਵਾਦਾਂ ਵਿੱਚੋਂ ਇੱਕ ਹੈ। ਰਾਜੇਸ਼ ਖੰਨਾ ਨੇ ਆਪਣੀ ਅਦਾਕਾਰੀ ਨਾਲ ਦਰਸ਼ਕਾਂ ਦਾ ਮਨ ਮੋਹ ਲਿਆ ਸੀ। ਉਸ ਦੀਆਂ ਯਾਦਾਂ ਅਤੇ ਭਾਰਤੀ ਸਿਨੇਮਾ ਵਿੱਚ ਸ਼ਾਨਦਾਰ ਯੋਗਦਾਨ ਅੱਜ ਵੀ ਸਾਡੇ ਦਿਲਾਂ ਵਿੱਚ ਜ਼ਿੰਦਾ ਹੈ। ਆਪਣੇ ਕਰੀਅਰ ਦੌਰਾਨ ਖੰਨਾ ਨੇ ਲਗਪਗ ਡੇਢ ਸੌ ਫ਼ਿਲਮਾਂ ਵਿੱਚ ਕੰਮ ਕੀਤਾ ਅਤੇ ਉਹ ਆਪਣੇ ਪਿੱਛੇ ਇੱਕ ਵਿਰਾਸਤ ਛੱਡ ਗਿਆ ਹੈ। ਇਸ ਦੌਰਾਨ ਜ਼ੈਕੀ ਸ਼ਰਾਫ ਆਪਣੀ ਅਗਲੀ ਫਿਲਮ ‘ਸਿੰਘਮ ਅਗੇਨ’ ਦੀ ਰਿਲੀਜ਼ ਦੀ ਤਿਆਰੀ ਕਰ ਰਿਹਾ ਹੈ। ਰੋਹਿਤ ਸ਼ੈੱਟੀ ਵੱਲੋਂ ਬਣਾਈ ਇਸ ਫ਼ਿਲਮ ਵਿੱਚ ਅਜੈ ਦੇਵਗਨ, ਕਰੀਨਾ ਕਪੂਰ ਖਾਨ, ਦੀਪਿਕਾ ਪਾਦੂਕੋਣ, ਅਕਸ਼ੈ ਕੁਮਾਰ, ਟਾਈਗਰ ਸ਼ਰਾਫ ਅਤੇ ਰਣਵੀਰ ਸਿੰਘ ਵੀ ਮੁੱਖ ਭੂਮਿਕਾਵਾਂ ਵਿੱਚ ਹਨ। -ਏਐੱਨਆਈ