For the best experience, open
https://m.punjabitribuneonline.com
on your mobile browser.
Advertisement

ਜੈਕੀ ਭਗਨਾਨੀ ਅਤੇ ਰਕੁਲ ਪ੍ਰੀਤ ਵਿਆਹ ਦੇ ਬੰਧਨ ਵਿੱਚ ਬੱਝੇ

07:24 AM Feb 22, 2024 IST
ਜੈਕੀ ਭਗਨਾਨੀ ਅਤੇ ਰਕੁਲ ਪ੍ਰੀਤ ਵਿਆਹ ਦੇ ਬੰਧਨ ਵਿੱਚ ਬੱਝੇ
Advertisement

ਮੁੰਬਈ: ਅਦਾਕਾਰ ਅਤੇ ਨਿਰਮਾਤਾ ਜੈਕੀ ਭਗਨਾਨੀ ਅਤੇ ਅਦਾਕਾਰਾ ਰਕੁਲ ਪ੍ਰੀਤ ਸਿੰਘ ਅੱਜ ਵਿਆਹ ਦੇ ਬੰਧਨ ਵਿੱਚ ਬੱਝ ਗਏ। ਜੋੜੇ ਨੇ ਗੋਆ ਦੇ ਆਈਟੀਸੀ ਗਰੈਂਡ ਵਿੱਚ ਵਿਆਹ ਦੀਆਂ ਰਸਮਾਂ ਨਿਭਾਈਆਂ ਤੇ ਇਸ ਮੌਕੇ ਦੋਵਾਂ ਦੇ ਪਰਿਵਾਰਕ ਮੈਂਬਰ ਅਤੇ ਸਕੇ-ਸਬੰਧੀ ਹਾਜ਼ਰ ਸਨ। ਵਿਆਹ ਦੀਆਂ ਰਸਮਾਂ ਦੀ ਸ਼ੁਰੂਆਤ ਅੱਜ ਸਵੇਰੇ ਰਕੁਲ ਨੂੰ ‘ਚੂੜਾ’ ਚੜ੍ਹਾਉਣ ਨਾਲ ਹੋਈ। ਦੋਵਾਂ ਦੇ ਪਹਿਲਾਂ ਸਿੱਖ ਮਰਿਆਦਾ ਤਹਿਤ ‘ਅਨੰਦ ਕਾਰਜ’ ਹੋਏ ਤੇ ਮਗਰੋਂ ਸਿੰਧੀ ਰੀਤੀ-ਰਿਵਾਜ ਮੁਤਾਬਕ ਵਿਆਹ ਦੀਆਂ ਰਸਮਾਂ ਸਿਰੇ ਚੜ੍ਹੀਆਂ। ਦੋਵੇਂ ਸਮਾਰੋਹ ਰਕੁਲ ਅਤੇ ਜੈਕੀ ਦੇ ਵੱਖੋ-ਵੱਖਰੇ ਸੱਭਿਆਚਾਰਾਂ ਨੂੰ ਦਰਸਾਉਂਦੇ ਸਨ। ਜੋੜੇ ਵੱਲੋਂ ਹੁਣ ਵੱਡੀ ਪਾਰਟੀ ਦੀ ਮੇਜ਼ਬਾਨੀ ਕੀਤੀ ਜਾਵੇਗੀ, ਜਿਸ ਵਿਚ ਸਾਰੇ ਮਹਿਮਾਨ ਮੌਜੂਦ ਰਹਿਣਗੇ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ‘ਹਲਦੀ’ ਤੇ ਸੰਗੀਤ ਦੀਆਂ ਰਸਮਾਂ ਸਿਰੇ ਚੜ੍ਹੀਆਂ ਸਨ। ‘ਸੰਗੀਤ’ ਦੀ ਮੇਜ਼ਬਾਨੀ ਜੈਕੀ ਦੇ ਪਰਿਵਾਰ ਨੇੜਲੇ ਅਦਾਕਾਰ ਰਿਤੇਸ਼ ਦੇਸ਼ਮੁੱਖ ਅਤੇ ਅਦਾਕਾਰਾ ਭੂਮੀ ਪੇਡਨੇਕਰ ਨੇ ਕੀਤੀ, ਜਿਨ੍ਹਾਂ ਦੀ ਹੁਣੇ ਜਿਹੇ ਫ਼ਿਲਮ ‘ਭਕਸ਼ਕ’ ਰਿਲੀਜ਼ ਹੋਈ ਹੈ। ਸਮਾਰੋਹ ਦੌਰਾਨ ਫਿਲਮਸਾਜ਼ ਡੇਵਿਡ ਧਵਨ ਦੇ ਪੁੱਤਰ ਤੇ ਅਦਾਕਾਰ ਵਰੁਣ ਨੇ ਫ਼ਿਲਮ ‘ਕੁਲੀ ਨੰਬਰ-1’ ਦੇ ਗੀਤ ’ਤੇ ਨ੍ਰਿਤ ਕੀਤਾ। -ਆਈਏਐੱਨਐੱਸ

Advertisement

Advertisement
Author Image

sukhwinder singh

View all posts

Advertisement
Advertisement
×