ਅਮਰਨਾਥ ਸ਼ਰਧਾਲੂਆਂ ਲਈ ਜਬਲਪੁਰ-ਕੱਟੜਾ ਵਿਸ਼ੇਸ ਰੇਲ 15 ਤੋਂ ਚੱਲੇਗੀ
06:57 AM Jul 09, 2024 IST
ਪੱਤਰ ਪ੍ਰੇਰਕ
ਟੋਹਾਣਾ, 8 ਜੁਲਾਈ
ਅਮਰਨਾਥ ਸ਼ਰਧਾਲੂਆਂ ਲਈ ਰੇਲਵੇ ਨੇ ਜਬਲਪੁਰ ਤੋਂ ਜੰਮੂ-ਕਟੜਾ ਲਈ ਵਾਇਆ ਟੋਹਾਣਾ-ਜਾਖਲ ਰਸਤੇ 15 ਜੁਲਾਈ ਤੋਂ 6 ਅਗਸਤ ਤਕ ਲਈ ਵਿਸ਼ੇਸ਼ ਰੇਲ ਸੇਵਾ ਸ਼ੁਰੂ ਕੀਤੀ ਹੈ। ਇਹ ਜਾਣਕਾਰੀ ਦਿੰਦੇ ਹੋਏ ਟੋਹਾਣਾ ਰੇਲਵੇ ਸਟੇਸ਼ਨ ਮਾਸਟਰ ਮੁਨਸ਼ੀ ਰਾਮ ਨੇ ਦੱਸਿਆ ਕਿ ਵਿਸ਼ੇਸ਼ ਰੇਲ ਸੇਵਾ ਜਬਲਪੁਰ ਤੋਂ ਕੱਟੜਾ ਤਕ 8 ਵਾਰ ਅੱਪ ਡਾਊਨ ਕਰੇਗੀ। ਵਿਸ਼ੇਸ਼ ਰੇਲ ਸੇਵਾ ਜਬਲਪੁਰ ਤੋਂ ਮੁੜਰਾ ਦਮੋਹ, ਸਾਗਰ, ਵੀਗੰਗਨਾ, ਲਕਸ਼ਮੀ ਬਾਈ ਝਾਂਸੀ, ਗਵਾਲੀਅਰ, ਮੁਰੇਨਾ, ਆਗਰਾ, ਮਥੂਰਾ, ਫਰੀਦਾਬਾਦ, ਸਕੁਰਬਸਤੀ, ਰੋਹਤਕ, ਜੀਂਦ, ਜਾਖਲ, ਜਲੰਧਰ ਛਾਉਣੀ, ਪਠਾਨਕੋਟ ਤੋਂ ਕੱਟੜਾ ਪੁੱਜੇਗੀ। ਰੇਲ ਵਿਭਾਗ ਅਨੁਸਾਰ ਹਰ ਸੋਮਵਾਰ ਨੂੰ ਚੱਲਣ ਵਾਲੀ ਗੱਡੀ 01708 ਨੰਬਰ ਨਾਲ ਚਲੇਗੀ। ਮੰਗਲਵਾਰ 16 ਜੁਲਾਈ ਨੂੰ ਵਾਪਸੀ ਤੇ ਇਸੇ ਰੂਟ ਰਾਹੀਂ ਆਵੇਗੀ। ਜ਼ਿਕਰਯੋਗ ਹੈ ਕਿ ਨਰਵਾਣਾ-ਟੋਹਾਣਾ ਵਿੱਚ ਇਹ ਗੱਡੀ ਨਹੀਂ ਰੁਕੇਗੀ।
Advertisement
Advertisement