ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਇਟਲੀ: ਭਾਰਤੀ ਖੇਤ ਮਜ਼ਦੂਰ ਦੀ ਮੌਤ ਦੇ ਮਾਮਲੇ ’ਚ ਕੰਪਨੀ ਦਾ ਮਾਲਕ ਗ੍ਰਿਫ਼ਤਾਰ

07:05 AM Jul 04, 2024 IST

ਰੋਮ, 3 ਜੁਲਾਈ
ਇਤਾਲਵੀ ਪੁਲੀਸ ਨੇ ਇਕ ਭਾਰਤੀ ਖੇਤ ਮਜ਼ਦੂਰ ਸਤਨਾਮ ਸਿੰਘ ਦੀ ਮੌਤ ਦੇ ਮਾਮਲੇ ’ਚ ਖੇਤੀ ਕੰਪਨੀ ਦੇ ਮਾਲਕ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਕ ਮਸ਼ੀਨ ਨਾਲ ਮਜ਼ਦੂਰ ਦਾ ਹੱਥ ਕੱਟੇ ਜਾਣ ਮਗਰੋਂ ਮੁਲਜ਼ਮ ਨੇ ਉਸ ਨੂੰ ਡਾਕਟਰੀ ਸਹਾਇਤਾ ਦੇਣ ਦੀ ਬਜਾਏ ਸੜਕ ’ਤੇ ਸੁੱਟ ਦਿੱਤਾ ਸੀ। ਭਾਰਤੀ ਖੇਤ ਮਜ਼ਦੂਰ ਦੀ ਮੌਤ ਨਾਲ ਪੂਰੇ ਇਟਲੀ ’ਚ ਰੋਸ ਹੈ ਅਤੇ ਰਾਸ਼ਟਰਪਤੀ ਸਰਜੀਓ ਮਾਟਾਰੇਲਾ ਸਮੇਤ ਹੋਰ ਆਗੂਆਂ ਨੇ ਇਸ ’ਤੇ ਦੁੱਖ ਪ੍ਰਗਟਾਇਆ ਸੀ।
ਪਿਛਲੇ ਮਹੀਨੇ ਰੋਮ ਨੇੜੇ ਲਾਜੀਓ ਇਲਾਕੇ ’ਚ ਸਟ੍ਰਾਅਬੇਰੀ ਪੈਕ ਕਰਨ ਵਾਲੀ ਮਸ਼ੀਨ ਨਾਲ ਸਤਨਾਮ ਸਿੰਘ ਦਾ ਹੱਥ ਵੱਢਿਆ ਗਿਆ ਸੀ ਜਿਸ ਮਗਰੋਂ ਉਸ ਦੇ ਮਾਲਕ ਨੇ ਉਸ ਨੂੰ ਸੜਕ ’ਤੇ ਛੱਡ ਦਿੱਤਾ ਸੀ। ਸਤਨਾਮ ਨੂੰ ਹਵਾਈ ਜਹਾਜ਼ ਰਾਹੀਂ ਰੋਮ ਦੇ ਇਕ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਸੀ ਜਿਥੇ ਦੋ ਦਿਨ ਬਾਅਦ ਉਸ ਨੇ ਦਮ ਤੋੜ ਦਿੱਤਾ। ਉਸ ਦੀ ਮੌਤ ਦਾ ਕਾਰਨ ਜ਼ਿਆਦਾ ਖ਼ੂਨ ਵੱਗਣਾ ਦੱਸਿਆ ਗਿਆ। ਪੁਲੀਸ ਨੇ ਮੰਗਲਵਾਰ ਨੂੰ ਸਤਨਾਮ ਦੀ ਹੱਤਿਆ ਦੇ ਸ਼ੱਕ ’ਚ ਖੇਤੀ ਕੰਪਨੀ ਦੇ ਮਾਲਕ ਐਂਟੋਨੇਲੋ ਲੋਵਾਟੋ ਨੂੰ ਗ੍ਰਿਫ਼ਤਾਰ ਕਰ ਲਿਆ। ਇਸਤਗਾਸਾ ਧਿਰ ਨੇ ਇਕ ਬਿਆਨ ’ਚ ਕਿਹਾ ਕਿ ਜੇ ਸਿੱਖ ਖੇਤ ਮਜ਼ਦੂਰ ਦਾ ਸਮੇਂ ਸਿਰ ਇਲਾਜ ਹੋ ਜਾਂਦਾ ਤਾਂ ਉਸ ਨੂੰ ਸ਼ਾਇਦ ਬਚਾਇਆ ਜਾ ਸਕਦਾ ਸੀ।
ਭਾਰਤੀ ਭਾਈਚਾਰੇ ਦੇ ਮੁਖੀ ਗੁਰਮੁਖ ਸਿੰਘ ਨੇ ਕਿਹਾ ਕਿ ਸਭ ਤੋਂ ਮਾੜੀ ਗੱਲ ਇਹ ਸੀ ਕਿ ਲੋਵਾਟੋ ਨੇ ਸਤਨਾਮ ਨੂੰ ਹਸਪਤਾਲ ਲਿਜਾਣ ਦੀ ਬਜਾਏ ਉਸ ਦੇ ਘਰ ਬਾਹਰ ਛੱਡ ਦਿੱਤਾ। ਸਤਨਾਮ ਅਤੇ ਉਸ ਦੀ ਪਤਨੀ ਸੋਨੀ ਗ਼ੈਰਕਾਨੂੰਨੀ ਪਰਵਾਸੀ ਹਨ ਪਰ ਪਤੀ ਦੀ ਮੌਤ ਮਗਰੋਂ ਸੋਨੀ ਨੂੰ ਇਟਲੀ ’ਚ ਰਹਿਣ ਦੀ ਉਚੇਚੇ ਤੌਰ ’ਤੇ ਇਜਾਜ਼ਤ ਦਿੱਤੀ ਗਈ ਹੈ। -ਏਪੀ

Advertisement

Advertisement
Advertisement