ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਇਟਲੀ: ਖੇਤ ਮਾਲਕ ਨੇ ਜ਼ਖ਼ਮੀ ਪੰਜਾਬੀ ਮਜ਼ਦੂਰ ਨੂੰ ਸੜਕ ’ਤੇ ਸੁੱਟਿਆ, ਮੌਤ

06:58 AM Jun 22, 2024 IST

ਲੰਡਨ/ਰੋਮ: ਇਟਲੀ ਵਿੱਚ ਇਲਾਜ ਸਹੂਲਤ ਨਾ ਮਿਲਣ ਕਾਰਨ 31 ਸਾਲਾ ਭਾਰਤੀ ਪੰਜਾਬੀ ਮਜ਼ਦੂਰ ਦੀ ਮੌਤ ਹੋ ਗਈ। ਖੇਤ ’ਚ ਕੰਮ ਦੌਰਾਨ ਉਸ ਦਾ ਹੱਥ ਭਾਰੀ ਮਸ਼ੀਨਰੀ ’ਚ ਆ ਕੇ ਕੱਟ ਗਿਆ ਸੀ। ਖੇਤ ਮਾਲਕ ਇਲਾਜ ਕਰਵਾਉਣ ਦੀ ਥਾਂ ਮਜ਼ਦੂਰ ਨੂੰ ਸੜਕ ਕੰਢੇ ਸੁੱਟ ਕੇ ਫ਼ਰਾਰ ਹੋ ਗਿਆ ਅਤੇ ਖੂਨ ਵਹਿਣ ਕਾਰਨ ਉਸ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਸਤਨਾਮ ਸਿੰਘ ਵਜੋਂ ਹੋਈ ਹੈ ਜੋ ਪੰਜਾਬ ਦਾ ਵਸਨੀਕ ਸੀ। ਇਟਲੀ ਦੀ ਪ੍ਰਧਾਨ ਮੰਤਰੀ ਜੌਰਜੀਆ ਮੈਲੋਨੀ ਨੇ ਇਸ ਘਟਨਾ ਨੂੰ ਅਣਮਨੁੱਖੀ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ, ‘‘ਇਸ ਅਣਮਨੁੱਖੀ ਘਟਨਾ ਦਾ ਇਤਾਲਵੀ ਲੋਕਾਂ ਨਾਲ ਕੋਈ ਸਬੰਧ ਨਹੀਂ ਹੈ। ਮੈਨੂੰ ਉਮੀਦ ਹੈ ਕਿ ਇਸ ਬਰਬਰਤਾ ਲਈ ਸਖ਼ਤ ਸਜ਼ਾ ਮਿਲੇਗੀ।’’ ਰੋਮ ਸਥਿਤ ਭਾਰਤੀ ਦੂਤਘਰ ਨੇ ਕਿਹਾ ਕਿ ਉਹ ਪਰਿਵਾਰ ਦੀ ਮਦਦ ਕਰ ਰਿਹਾ ਹੈ। -ਪੀਟੀਆਈ

Advertisement

Advertisement
Advertisement