For the best experience, open
https://m.punjabitribuneonline.com
on your mobile browser.
Advertisement

ਕਰਨ ਬਿਨਾਂ ਜ਼ਿੰਦਗੀ ਦੇ ਇਸ ਮੁਕਾਮ ’ਤੇ ਪਹੁੰਚਣਾ ਸੰਭਵ ਨਹੀਂ ਸੀ: ਵਰੁਣ

06:46 AM Mar 20, 2024 IST
ਕਰਨ ਬਿਨਾਂ ਜ਼ਿੰਦਗੀ ਦੇ ਇਸ ਮੁਕਾਮ ’ਤੇ ਪਹੁੰਚਣਾ ਸੰਭਵ ਨਹੀਂ ਸੀ  ਵਰੁਣ
Advertisement

ਮੁੰਬਈ: ਬੌਲੀਵੁੱਡ ਸਟਾਰ ਵਰੁਣ ਧਵਨ ਨੂੰ ਹਿੰਦੀ ਸਿਨੇਮਾ ਵਿੱਚ ਇੱਕ ਦਹਾਕੇ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਪਰ ਉਹ ਆਪਣੇ ਗੁਰੂ ਕਰਨ ਜੌਹਰ ਨੁੂੰ ਕਦੇ ਨਹੀਂ ਭੁੱਲਿਆ। ਜ਼ਿਕਰਯੋਗ ਹੈ ਕਿ ਕਰਨ ਜੌਹਰ ਨੇ 2012 ਵਿੱਚ ਫ਼ਿਲਮ ‘ਸਟੂਡੈਂਟ ਆਫ ਦਾ ਈਅਰ’ ਵਿੱਚ ਆਲੀਆ ਭੱਟ ਅਤੇ ਸਿਧਾਰਥ ਮਲਹੋਤਰਾ ਨਾਲ ਵਰੁਣ ਨੂੰ ਲਾਂਚ ਕੀਤਾ ਸੀ। ਵਰੁਣ ਪ੍ਰਾਈਮ ਵੀਡੀਓਜ਼ ਦੇ ਪ੍ਰੋਗਰਾਮ ‘ਪ੍ਰਾਈਮ ਵੀਡੀਓ ਪ੍ਰਜ਼ੈਂਟਸ ’ ਵਿੱਚ ਸ਼ਾਮਿਲ ਹੋਇਆ। ਉਹ ਸਾਮੰਥਾ ਰੂਥ ਪ੍ਰਭੂ ਨਾਲ ਗਲੋਬਲ ਸਟਰੀਮਿੰਗ ਸੀਰੀਜ਼ ‘ਸੀਟਾਡੇਲ’ ਵਿੱਚ ਦਿਖਾਈ ਦੇਵੇਗਾ। ਸੀਰੀਜ਼ ‘ਸਿਟਾਡੇਲ: ਹਨੀ ਬਨੀ’ ਨਿਰਦੇਸ਼ਕ ਜੋੜੀ ਰਾਜ ਅਤੇ ਡੀਕੇ ਵੱਲੋਂ ਬਣਾਈ ਗਈ ਹੈ। ਆਪਣੇ ਸਹਿ-ਕਲਾਕਾਰ ਸਾਮੰਥਾ, ਰਾਜ ਅਤੇ ਡੀਕੇ ਤੇ ਕਰਨ ਨਾਲ ਮੰਚ ਸਾਂਝਾ ਕਰਦਿਆਂ ਵਰੁਣ ਨੇ ਮੀਡੀਆ ਨੂੰ ਦੱਸਿਆ ਕਿ ਜਦੋਂ ਉਸ ਨੇ ‘ਦਿ ਫੈਮਿਲੀ ਮੈਨ’ ਦੇਖੀ ਤਾਂ ਉਸ ਨੇ ਰਾਜ ਅਤੇ ਡੀਕੇ ਨੂੰ ਫੋਨ ਕੀਤਾ। ਫ਼ਿਲਮ ਦੇਖ ਕੇ ਉਹ ਹੈਰਾਨ ਰਹਿ ਗਿਆ।’ ਉਸ ਨੇ ਦੱਸਿਆ ਕਿ ਅੱਜ ਉਹ ਜਿਸ ਮੁਕਾਮ ’ਤੇ ਹੈ ਉਹ ਕਰਨ ਜੌਹਰ ਬਿਨਾਂ ਸੰਭਵ ਨਹੀਂ ਸੀ। ਵਰੁਣ ਨੇ ਇਸ ਮੌਕੇ ਮਜ਼ਾਹੀਆ ਲਹਿਜ਼ੇ ਵਿੱਚ ਕਰਨ ਜੌਹਰ ਦੇ ਨਿਰਦੇਸ਼ਨ ਵਿੱਚ ਬਣੀ ਫ਼ਿਲਮ ‘ਕਭੀ ਖੁਸ਼ੀ ਕਭੀ ਗਮ’ ਦਾ ਗੀਤ ਵੀ ਗਾਇਆ। ਕਰਨ ਨੇ ਵੀ ਇਸ ਦਾ ਮਜ਼ਾਹੀਆ ਲਹਿਜ਼ੇ ਵਿੱਚ ਜਵਾਬ ਦਿੱਤਾ। -ਆਈਏਐੱਨਐੱਸ

Advertisement

Advertisement
Author Image

joginder kumar

View all posts

Advertisement
Advertisement
×