ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਇਮਾਨਦਾਰੀ ਨਾਲ ਚੋਣਾਂ ਹੋਈਆਂ ਤਾਂ ਭਾਜਪਾ ਦਾ ਸੱਤਾ ’ਚ ਆਉਣਾ ਮੁਸ਼ਕਲ: ਮਾਇਆਵਤੀ

07:06 AM May 09, 2024 IST

ਹਰਦੋਈ, 8 ਮਈ
ਬਸਪਾ ਸੁਪਰੀਮੋ ਮਾਇਆਵਤੀ ਨੇ ਅੱਜ ਇੱਥੇ ਕਿਹਾ ਕਿ ਦੇਸ਼ ਵਿੱਚ ਆਜ਼ਾਦ ਅਤੇ ਨਿਰਪੱਖ ਚੋਣਾਂ ਹੋਣ ’ਤੇ ਸੱਤਾਧਾਰੀ ਭਾਜਪਾ ਦਾ ਮੁੜ ਤੋਂ ਸੱਤਾ ਵਿੱਚ ਆਉਣਾ ਮੁਸ਼ਕਲ ਹੋਵੇਗਾ। ਮਾਇਆਵਤੀ ਨੇ ਇੱਥੇ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ, ‘‘ਲੰਬੇ ਸਮੇਂ ਤੱਕ ਕੇਂਦਰ ਅਤੇ ਦੇਸ਼ ਦੇ ਹੋਰ ਸੂਬਿਆਂ ਵਿੱਚ ਕਾਂਗਰਸ ਦੀ ਸਰਕਾਰ ਰਹੀ ਪਰ ਉਸ ਦੀਆਂ ਗਲਤ ਨੀਤੀਆਂ ਕਾਰਨ ਉਸ ਨੂੰ ਸੱਤਾ ਵਿੱਚੋਂ ਬੇਦਖ਼ਲ ਹੋਣਾ ਪਿਆ।’’ ਉਨ੍ਹਾਂ ਕਿਹਾ, ‘‘ਪਿਛਲੇ ਕੁੱਝ ਸਾਲਾਂ ਤੋਂ ਭਾਜਪਾ ਅਤੇ ਉਸ ਦੇ ਸਹਿਯੋਗੀ ਦਲ ਕੇਂਦਰ ਅਤੇ ਕਈ ਸੂਬਿਆਂ ਦੀ ਸੱਤਾ ’ਤੇ ਕਾਬਜ਼ ਹੈ ਪਰ ਇਸ ਦੀ ਕਥਨੀ ਤੇ ਕਰਨੀ ’ਚ ਫ਼ਰਕ ਕਾਰਨ ਹੁਣ ਅਜਿਹਾ ਲੱਗਦਾ ਹੈ ਕਿ ਇਸ ਵਾਰ ਭਾਜਪਾ ਦੀ ਕੇਂਦਰ ਦੀ ਸੱਤਾ ਵਿੱਚ ਵਾਪਸੀ ਸੌਖੀ ਨਹੀਂ ਹੋਣ ਵਾਲੀ ਹੈ। ਬਸ਼ਰਤੇ, ਜੇਕਰ ਇਹ ਚੋਣਾਂ ਇਸ ਵਾਰ ਆਜ਼ਾਦ ਅਤੇ ਨਿਰਪੱਖ ਹੁੰਦੀਆਂ ਹਨ ਅਤੇ ਆਮ ਚਰਚਾ ਅਨੁਸਾਰ ਵੋਟਿੰਗ ਮਸ਼ੀਨਾਂ ਦੀ ਕੋਈ ਗੜਬੜੀ ਨਹੀਂ ਕੀਤੀ ਜਾਂਦੀ ਹੈ।’’
ਉਧਰ ਬਸਪਾ ਪ੍ਰਧਾਨ ਮਾਇਆਵਤੀ ਵੱਲੋਂ ਆਪਣੇ ਭਤੀਜੇ ਆਕਾਸ਼ ਆਨੰਦ ਨੂੰ ਪਾਰਟੀ ਦੇ ਰਾਸ਼ਟਰੀ ਕੋਆਰਡੀਨੇਟਰ ਅਤੇ ਉੱਤਰਾਧਿਕਾਰੀ ਵਜੋਂ ਜ਼ਿੰਮੇਵਾਰੀਆਂ ਤੋਂ ਵੱਖ ਕਰਨ ਦੇ ਫ਼ੈਸਲੇ ਨੇ ਸਮਾਜਵਾਦੀ ਪਾਰਟੀ ਨਾਲ ਸ਼ਬਦੀ ਜੰਗ ਛੇੜ ਦਿੱਤੀ ਹੈ। ਸਮਾਜਵਾਦੀ ਪਾਰਟੀ ਨੇ ਮਾਇਆਵਤੀ ਦੇ ਇਸ ਫ਼ੈਸਲੇ ’ਤੇ ਤਨਜ਼ ਕੱਸਦਿਆਂ ਕਿਹਾ ਕਿ ਬਸਪਾ ਇਕ ਵੀ ਸੀਟ ਨਹੀਂ ਜਿੱਤ ਰਹੀ ਕਿਉਂਕਿ ਇਸ ਦੇ ਰਵਾਇਤੀ ਵੋਟਰ ਵੀ ਸੰਵਿਧਾਨ ਅਤੇ ਰਾਖਵੇਂਕਰਨ ਨੂੰ ਬਚਾਉਣ ਲਈ ‘ਇੰਡੀਆ’ ਗੱਠਜੋੜ ਨੂੰ ਵੋਟ ਦੇ ਰਹੇ ਹਨ। ਅਖਿਲੇਸ਼ ਦੇ ਬਿਆਨ ’ਤੇ ਮੋੜਵਾਂ ਜੁਆਬ ਦਿੰਦਿਆਂ ਐਕਸ ’ਤੇ ਮਾਇਆਵਤੀ ਨੇ ਕਿਹਾ, ‘‘ਬਿਹਤਰ ਹੋਵੇਗਾ ਜੇਕਰ ਅਤਿ-ਦਲਿਤ ਵਿਰੋਧੀ ਸਮਾਜਵਾਦੀ ਪਾਰਟੀ ਟਿੱਪਣੀ ਨਾ ਕਰੇ ਅਤੇ ਬਸਪਾ ਸੰਗਠਨ ਵਿੱਚ ਕੀ ਚੱਲ ਰਿਹਾ ਹੈ, ਇਸ ਬਾਰੇ ਚਿੰਤਾ ਨਾ ਕਰੇ। ਇਸ ਦੀ ਬਜਾਏ ਸਮਾਜਵਾਦੀ ਪਾਰਟੀ ਲੀਡਰਸ਼ਿਪ ਨੂੰ ਸਿਰਫ਼ ਆਪਣੇ ਪਰਿਵਾਰਾਂ ਅਤੇ ਆਪਣੇ ਯਾਦਵ ਭਾਈਚਾਰੇ ਦੇ ਉਮੀਦਵਾਰਾਂ ਦੀ ਹਾਲਤ ਬਾਰੇ ਚਿੰਤਾ ਕਰਨਾ ਚਾਹੀਦੀ ਹੈ, ਜੋ ਚੋਣ ਮੈਦਾਨ ਵਿੱਚ ਉਤਾਰੇ ਗਏ ਹਨ ਕਿਉਂਕਿ ਸਾਰਿਆਂ ਦੀ ਹਾਲਤ ਬਹੁਤ ਖਰਾਬ ਹੈ।’’ -ਪੀਟੀਆਈ

Advertisement

Advertisement
Advertisement