For the best experience, open
https://m.punjabitribuneonline.com
on your mobile browser.
Advertisement

ਚੱਲਦੀ ਕਾਰ ਦੀ ਛੱਤ ’ਤੇ ਬੈਠ ਕੇ ਰੀਲਾਂ ਬਣਾਉਣਾ ਪਿਆ ਮਹਿੰਗਾ

02:48 PM Aug 09, 2024 IST
ਚੱਲਦੀ ਕਾਰ ਦੀ ਛੱਤ ’ਤੇ ਬੈਠ ਕੇ ਰੀਲਾਂ ਬਣਾਉਣਾ ਪਿਆ ਮਹਿੰਗਾ
Advertisement

ਨੋਇਡਾ, 9 ਅਗਸਤ
ਚਲਦੀ ਕਾਰ ਦੀ ਛੱਤ ’ਤੇ ਬੈਠ ਕੇ ਰੀਲਾਂ ਬਣਾਉਣ ਦੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਇਕ ਵਿਅਕਤੀ ਨੂੰ ਸੜਕ ਨਿਯਮਾਂ ਦੀ ਉਲੰਘਣਾ ਕਰਨ ਦੇ ਮਾਮਲੇ ’ਚ 28,500 ਰੁਪਏ ਦਾ ਜੁਰਮਾਨਾ ਕੀਤਾ ਗਿਆ ਹੈ। ਪੁਲੀਸ ਨੇ ਕਿਹਾ ਕਿ 12 ਸੈਕਿੰਡ ਦੀ ਵੀਡੀਓ ਵਿੱਚ ਵਿਅਕਤੀ ਕਾਰ ਦੀ ਛੱਤ ’ਤੇ ਬੈਠ ਕੇ ਮਸਤੀ ਕਰਦਾ ਦਿਖਾਈ ਦੇ ਰਿਹਾ ਹੈ। ਗੌਤਮ ਬੁੱਧ ਨਗਰ ਦੇ ਡਿਪਟੀ ਕਮਿਸ਼ਨਰ ਆਫ ਪੁਲੀਸ (ਟ੍ਰੈਫਿਕ) ਯਮੁਨਾ ਪ੍ਰਸਾਦ ਨੇ ਦੱਸਿਆ ਕਿ ਵਾਹਨ ਦੇ ਮਾਲਕ ਦਾ 28,500 ਰੁਪਏ ਦਾ ਈ-ਚਲਾਨ ਕੀਤਾ ਗਿਆ ਹੈ। -ਪੀਟੀਆਈ

Advertisement
Advertisement
Author Image

A.S. Walia

View all posts

Advertisement