ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਮੋਦੀ ਨੂੰ ਬਚਾਉਣ ਵਾਲੇ ਬਾਲਾਸਾਹਿਬ ਠਾਕਰੇ ਸਨ: ਊਧਵ

07:00 AM Jul 11, 2023 IST

ਨਾਗਪੁਰ, 10 ਜੁਲਾਈ
ਸ਼ਿਵ ਸੈਨਾ (ਯੂਬੀਟੀ) ਆਗੂ ਊਧਵ ਠਾਕਰੇ ਨੇ ਅੱਜ ਕਿਹਾ ਕਿ ਹੋਰਨਾਂ ਪਾਰਟੀਆਂ ਵਿੱਚ ‘ਫੁੱਟ’ ਪਾਉਣ ਪਿੱਛੇ ਭਾਜਪਾ ਦਾ ਹੱਥ ਹੈ। ਉਨ੍ਹਾਂ ਕਿਹਾ ਕਿ ਭਾਜਪਾ ਅਜਿਹਾ ਇਸ ਲਈ ਕਰ ਰਹੀ ਹੈ ਕਿਉਂਕਿ ਉਹ ਆਪਣੇ ਦਮ ’ਤੇ ਚੋਣਾਂ ਜਿੱਤਣ ਵਿੱਚ ਅਸਮਰੱਥ ਹੈ। ਊਧਵ ਠਾਕਰੇ ਨੇ (ਪ੍ਰਧਾਨ ਮੰਤਰੀ) ਨਰਿੰਦਰ ਮੋਦੀ ਨੂੰ ਬਚਾਉਣ ਵਾਲੇ ਬਾਲਾਸਾਹਿਬ ਠਾਕਰੇ ਸਨ, ਨਹੀਂ ਤਾਂ (ਸਾਬਕਾ ਪ੍ਰਧਾਨ ਮੰਤਰੀ) ਅਟਲ ਬਿਹਾਰੀ ਵਾਜਪਾਈ ਨੇ 2002 ਗੁਜਰਾਤ ਦੰਗਿਆਂ ਮਗਰੋਂ ਪਾਰਟੀ(ਭਾਜਪਾ) ’ਚੋਂ ਬਾਹਰ ਸੁੱਟ ਦੇਣਾ ਸੀ। ਉਨ੍ਹਾਂ ਕਿਹਾ, ‘‘ਜੇਕਰ ਬਾਲਾਸਾਹਿਬ ਠਾਕਰੇ ਮੌਜੂਦਾ ਪ੍ਰਧਾਨ ਮੰਤਰੀ ਦੀ ਪਿੱਠ ’ਤੇ ਨਾ ਖੜ੍ਹਦੇ, ਤਾਂ ਕੀ ਉਹ ਅੱਜ ਪ੍ਰਧਾਨ ਮੰਤਰੀ ਹੁੰਦੇ? ਇਹ ਸਵਾਲ ਤੁਹਾਨੂੰ ਖੁਦ ਨੂੰ ਕਰਨਾ ਚਾਹੀਦਾ ਹੈ।’’
ਮਹਾਰਾਸ਼ਟਰ ਦੇ ਵਿਦਰਭ ਖਿੱਤੇ ਦੀ ਫੇਰੀ ’ਤੇ ਨਿਕਲੇ ਠਾਕਰੇ ਨੇ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਚੋਣਾਂ ਤੋਂ ਐਨ ਪਹਿਲਾਂ ਸਾਂਝੇ ਸਿਵਲ ਕੋਡ ਜਿਹੇ ਮੁੱਦੇ ਚੁੱਕ ਰਹੀ ਹੈ ਤਾਂ ਕਿ ਵੋਟਾਂ ਖਾਤਰ ਲੋਕਾਂ ਦਾ ਧਿਆਨ ਅਸਲ ਮੁੱਦਿਆਂ ਤੋਂ ਭਟਕਾਇਆ ਜਾ ਸਕੇ।
ਚੇਤੇ ਰਹੇ ਕਿ ਠਾਕਰੇ ਨੇ 2019 ਦੀਆਂ ਮਹਾਰਾਸ਼ਟਰ ਅਸੈਂਬਲੀ ਚੋਣਾਂ ਮਗਰੋਂ ਭਾਜਪਾ ਨਾਲ ਤੋੜ-ਵਿਛੋੜਾ ਕਰਦਿਆਂ ਐੱਨਸੀਪੀ ਤੇ ਕਾਂਗਰਸ ਦੀ ਮਦਦ ਨਾਲ ਮਹਾ ਵਿਕਾਸ ਅਗਾੜੀ ਸਰਕਾਰ ਬਣਾਈ ਸੀ। ਹਾਲਾਂਕਿ ਸ਼ਿਵ ਸੈਨਾ ਆਗੂ ਏਕਨਾਥ ਸ਼ਿੰਦੇ ਵੱਲੋਂ ਕੀਤੀ ਬਗਾਵਤ ਮਗਰੋਂ ਪਿਛਲੇ ਸਾਲ ਜੂਨ ਵਿੱਚ ਐੱਮਵੀਏ ਸਰਕਾਰ ਡਿੱਗ ਗਈ ਸੀ। ਊਧਵ ਠਾਕਰੇ ਨੇ ਵਿਦਰਭ ਦੀ ਆਪਣੀ ਫੇਰੀ ਦੇ ਦੂਜੇ ਦਨਿ ਅਮਰਾਵਤੀ ਵਿੱਚ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਭਾਜਪਾ ਨੂੰ ਸਵਾਲ ਕੀਤਾ ਕਿ ਜਦੋਂ ਉਹ ਇਹ ਦਾਅਵਾ ਕਰਦੀ ਨਹੀਂ ਥੱਕਦੀ ਕਿ ‘ਉਸ ਕੋਲ ਵਿਸ਼ਵ ਦਾ ਨੰਬਰ ਇਕ ਪ੍ਰਧਾਨ ਮੰਤਰੀ ਹੈ’, ਫਿਰ ਇਸ ਨੂੰ ਹੋਰਨਾਂ ਪਾਰਟੀਆਂ ਵਿਚ ‘ਵੰਡੀਆਂ’ ਪਾਉਣ ਦੀ ਕੀ ਲੋੜ ਹੈ। ਉਨ੍ਹਾਂ ਕਿਹਾ, ‘‘ਤੁਸੀਂ ਸ਼ਿਵ ਸੈਨਾ ਵਿੱਚ ਡਾਕਾ ਮਾਰਿਆ, ਫਿਰ ਤੁਸੀਂ ਐੱਨਸੀਪੀ ਨੂੰ ਨਿਸ਼ਾਨਾ ਬਣਾਇਆ ਤੇ ਭਲਕੇ ਤੁਸੀਂ ਕਿਤੇ ਹੋਰ ਚੋਰੀ ਕਰੋਗੇ। ਤੁਸੀਂ ਉਸ ਨੂੰ ਵੇਚ ਰਹੇ ਹੋ ਜੋ ਦੇਸ਼ ਦਾ ਹੈ ਤੇ ਉਸ ਨੂੰ ਲੁੱਟ ਰਹੇ ਹੋ, ਜੋ ਹੋਰਨਾਂ ਦਾ ਹੈ।’’
ਠਾਕਰੇ ਨੇ ਦਾਅਵਾ ਕੀਤਾ ਕਿ ਸ਼ਿਵ ਸੈਨਾ ਨੇ ਉਦੋਂ ਭਾਜਪਾ ਦਾ ਸਾਥ ਦਿੱਤਾ, ਜੋ ਇਸ ਦਾ ਮਹਾਰਾਸ਼ਟਰ ਵਿੱਚ ‘ਕੋਈ ਅਧਾਰ’ ਨਹੀਂ ਸੀ। ਸ਼ਿਵ ਸੈਨਾ ਨੇ ਆਪਣਾ ਮੋਢਾ ਦੇ ਕੇ ਭਾਜਪਾ ਨੂੰ ਸੂਬੇ ਵਿੱਚ ਆਪਣਾ ਅਧਾਰ ਵਧਾਉਣ ਵਿੱਚ ਮਦਦ ਕੀਤੀ। ਉਨ੍ਹਾਂ ਕਿਹਾ, ‘‘ਹੁਣ ਤੁਸੀਂ ਸਾਨੂੰ ਸਿਆਸਤ ’ਚੋਂ ਖ਼ਤਮ ਕਰਨ ਦੀ ਕੋਸ਼ਿਸ਼ ਕਰ ਰਹੇ ਹੋ, ਕੀ ਇਹੀ ਤੁਹਾਡਾ ਹਿੰਦੂਤਵ ਹੈ। ਅਸੀਂ 25-30 ਸਾਲ ਤੁਹਾਡੇ ਨਾਲ ਰਹੇ ਤੇ ਹੁਣ ਤੁਸੀਂ ਸ਼ਿਵ ਸੈਨਾ ਨੂੰ ਖ਼ਤਮ ਕਰਨ ਦੀਆਂ ਵਿਉਂਤਾਂ ਘੜ ਰਹੇ ਹੋ, ਜੋ ਉਦੋਂ ਤੁਹਾਡੇ ਨਾਲ ਖੜ੍ਹੀ ਜਦੋਂ ਤੁਸੀਂ ਸਿਫ਼ਰ ਸੀ।’’
ਇਸ ਦੌਰਾਨ ਮਹਾਰਾਸ਼ਟਰ ਦੇ ਸਤਾਰਾ ਜ਼ਿਲ੍ਹੇ ਦੇ ਵਾਈ ਅਸੈਂਬਲੀ ਹਲਕੇ ਤੋਂ ਐੱਨਸੀਪੀ ਵਿਧਾਇਕ ਮਕਰੰਦ ਪਾਟਿਲ ਅੱਜ ਪਾਰਟੀ ਸੁਪਰੀਮੋ ਸ਼ਰਦ ਪਵਾਰ ਦੇ ਖੇਮੇ ਨੂੰ ਛੱਡ ਕੇ ਸੀਨੀਅਰ ਪਾਰਟੀ ਆਗੂ ਤੇ ਉਪ ਮੁੱਖ ਮੰਤਰੀ ਅਜੀਤ ਪਵਾਰ ਦੇ ਧੜੇ ਵਿੱਚ ਸ਼ਾਮਲ ਹੋ ਗਿਆ।
ਪਾਟਿਲ ਨੇ ਕਿਹਾ ਕਿ ਉਸ ਨੇ ਪਵਾਰ ਕੈਂਪ ਵਿੱਚ ਸ਼ਾਮਲ ਹੋਣ ਦਾ ਫੈਸਲਾ ਕੀਤਾ ਕਿਉਂਕਿ ਉਸ ਦੇ ਹਲਕੇ ਵਿੱਚ ਦੋ ਖੰਡ ਮਿੱਲਾਂ ਹਨ, ਜੋ ਵਿੱਤੀ ਸੰਕਟ ਵਿੱਚ ਘਿਰੀਆਂ ਹਨ। -ਪੀਟੀਆਈ

Advertisement

Advertisement
Tags :
ਠਾਕਰੇਬਚਾਉਣਬਾਲਾਸਾਹਿਬਮੋਦੀਵਾਲੇ
Advertisement