For the best experience, open
https://m.punjabitribuneonline.com
on your mobile browser.
Advertisement

ਜੰਮੂ-ਕਸ਼ਮੀਰ ਦੀਆਂ ਸਾਰੀਆਂ 90 ਸੀਟਾਂ ’ਤੇ ਕਾਂਗਰਸ ਨਾਲ ਰਲ ਕੇ ਚੋਣਾਂ ਲੜਨ ਦੀ ਸਹਿਮਤੀ ਬਣੀ: ਅਬਦੁੱਲਾ

04:34 PM Aug 22, 2024 IST
ਜੰਮੂ ਕਸ਼ਮੀਰ ਦੀਆਂ ਸਾਰੀਆਂ 90 ਸੀਟਾਂ ’ਤੇ ਕਾਂਗਰਸ ਨਾਲ ਰਲ ਕੇ ਚੋਣਾਂ ਲੜਨ ਦੀ ਸਹਿਮਤੀ ਬਣੀ  ਅਬਦੁੱਲਾ
**EDS: IMAGE VIA @kharge** Srinagar: Congress President Mallikarjun Kharge with party leader Rahul Gandhi meets J&K National Conference President Farooq Abdullah and Vice President Omar Abdullah, in Srinagar, Thursday, Aug. 22, 2024. (PTI Photo)(PTI08_22_2024_000103B)
Advertisement

ਸ੍ਰੀਨਗਰ, 22 ਅਗਸਤ
ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਫਾਰੂਕ ਅਦਬੁੱਲਾ ਨੇ ਕਿਹਾ ਕਿ ਜੰਮੂ-ਕਸ਼ਮੀਰ ਦੀਆਂ ਸਾਰੀਆਂ 90 ਵਿਧਾਨ ਸਭਾ ਸੀਟਾਂ 'ਤੇ ਕਾਂਗਰਸ ਨਾਲ ਰਲ ਕੇ ਚੋਣਾਂ ਲੜਨ ਦੀ ਸਹਿਮਤੀ ਬਣ ਗਈ ਹੈ। ਇਹ ਘੋਸ਼ਣਾ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਅਤੇ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਅਬਦੁੱਲਾ ਦੇ ਨਿਵਾਸ ’ਤੇ ਨੈਸ਼ਨਲ ਕਾਨਫਰੰਸ ਲੀਡਰਸ਼ਿਪ ਨਾਲ ਮੁਲਾਕਾਤ ਤੋਂ ਬਾਅਦ ਕੀਤੀ। ਅਬਦੁੱਲਾ ਨੇ ਕਿਹਾ, ‘‘ਗਠਜੋੜ ਲੀਹ 'ਤੇ ਹੈ ਅਤੇ ਰੱਬ ਨੇ ਚਾਹਿਆ ਤਾਂ ਇਹ ਨਿਰਵਿਘਨ ਚੱਲੇਗਾ। ਅੱਜ ਸ਼ਾਮ ਇਸ ’ਤੇ ਦਸਤਖਤ ਕੀਤੇ ਜਾਣਗੇ।’’

Advertisement
Advertisement
Author Image

A.S. Walia

View all posts

Advertisement
×