ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਦਸਵੀਂ ਤੇ ਬਾਰ੍ਹਵੀਂ ਦੀ ਪ੍ਰੀਖਿਆ ਸਾਲ ’ਚ ਦੋ ਵਾਰ ਕਰਵਾਉਣ ’ਤੇ ਸਹਿਮਤੀ ਬਣੀ

08:52 AM Jul 01, 2024 IST

ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 30 ਜੂਨ
ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀਬੀਐੱਸਈ) ਵੱਲੋਂ ਦਸਵੀਂ ਤੇ ਬਾਰ੍ਹਵੀਂ ਜਮਾਤ ਦੀ ਪ੍ਰੀਖਿਆ ਸਾਲ ਵਿੱਚ ਦੋ ਵਾਰ ਲਈ ਜਾਵੇਗੀ। ਇਸ ਲਈ ਕੇਂਦਰੀ ਵਿਭਾਗ ਨੇ ਦੇਸ਼ ਭਰ ਦੇ ਪ੍ਰਿੰਸੀਪਲਾਂ ਨਾਲ ਆਨਲਾਈਨ ਮੀਟਿੰਗ ਕੀਤੀ ਜਿਸ ਵਿੱਚ ਸਾਲ ਵਿੱਚ ਜਨਵਰੀ ਤੇ ਅਪਰੈਲ ਵਿੱਚ ਦੋ ਵਾਰ ਪ੍ਰੀਖਿਆ ਕਰਵਾਉਣ ’ਤੇ ਸਹਿਮਤੀ ਬਣੀ ਹੈ। ਇਹ ਯੋਜਨਾ ਸਾਲ 2026 ਵਿੱਚ ਲਾਗੂ ਹੋਵੇਗੀ ਜਿਸ ਲਈ ਪ੍ਰਿੰਸੀਪਲਾਂ ਨੂੰ ਲਿਖਤੀ ਸਹਿਮਤੀ ਦੇਣ ਲਈ ਕਿਹਾ ਗਿਆ ਹੈ। ਵਿਦਿਆਰਥੀਆਂ ਲਈ ਆਪਣੇ ਅੰਕਾਂ ਨੂੰ ਬਿਹਤਰ ਬਣਾਉਣ ਲਈ ਦੋਵੇਂ ਪ੍ਰੀਖਿਆਵਾਂ ਦੇਣ ਦਾ ਵਿਕਲਪ ਹੋਵੇਗਾ ਪਰ ਇਸ ਲਈ ਵੱਖਰਾ ਖਾਕਾ ਉਲੀਕਿਆ ਜਾਵੇਗਾ। ਜਾਣਕਾਰੀ ਅਨੁਸਾਰ ਕੇਂਦਰੀ ਸਿੱਖਿਆ ਮੰਤਰਾਲੇ ਨੇ ਇਸ ਮੀਟਿੰਗ ਵਿੱਚ ਤਿੰਨ ਵਿਕਲਪ ਦਿੱਤੇ ਸਨ ਜਿਸ ਵਿੱਚ ਕਿਹਾ ਗਿਆ ਸੀ ਕਿ ਸਮੈਸਟਰ ਸਿਸਟਮ ਅਨੁਸਾਰ ਸਾਲ ਵਿੱਚ ਦੋ ਵਾਰ ਪ੍ਰੀਖਿਆਵਾਂ ਕਰਵਾਈਆਂ ਜਾਣ। ਪਹਿਲੇ ਸਮੈਸਟਰ ਵਿੱਚ ਅੱਧੇ ਸਿਲੇਬਸ ਤੇ ਦੂਜੇ ਸਮੈਸਟਰ ਵਿੱਚ ਰਹਿੰਦੇ ਸਿਲੇਬਸ ਦੀ ਪ੍ਰੀਖਿਆ ਕਰਵਾਈ ਜਾਵੇ। ਦੂਜੇ ਵਿਕਲਪ ਅਨੁਸਾਰ ਮਾਰਚ-ਅਪਰੈਲ ਦੀਆਂ ਸਾਲਾਨਾ ਪ੍ਰੀਖਿਆਵਾਂ ਤੋਂ ਬਾਅਦ ਸਪਲੀਮੈਂਟਰੀ ਪ੍ਰੀਖਿਆਵਾਂ ਵੇਲੇ ਪੂਰੀ ਪ੍ਰੀਖਿਆ ਲਈ ਜਾਵੇ। ਤੀਜੇ ਅਨੁਸਾਰ ਜੇਈਈ ਮੇਨਜ਼ ਦੀ ਤਰਜ਼ ’ਤੇ ਜਨਵਰੀ ਤੇ ਅਪਰੈਲ ਵਿੱਚ ਦੋ ਵਾਰ ਪ੍ਰੀਖਿਆਵਾਂ ਲਈਆਂ ਜਾਣ। ਇਹ ਪ੍ਰੀਖਿਆਵਾਂ ਪੂਰੇ ਸਿਲੇਬਸ ਲਈ ਜਨਵਰੀ ਤੇ ਅਪਰੈਲ ਵਿੱਚ ਲਈਆਂ ਜਾਣ। ਇਹ ਪਤਾ ਲੱਗਿਆ ਹੈ ਕਿ ਜ਼ਿਆਦਾਤਰ ਪ੍ਰਿੰਸੀਪਲਾਂ ਨੇ ਤੀਜੇ ਵਿਕਲਪ ਨਾਲ ਸਹਿਮਤੀ ਜਤਾਈ ਹੈ। ਇਸ ਵਿੱਚ ਕਿਹਾ ਗਿਆ ਹੈ ਕਿ ਸਾਲ 2025-26 ਦੀਆਂ ਪ੍ਰੀਖਿਆਵਾਂ ਪੁਰਾਣੇ ਪਾਠਕ੍ਰਮ ਅਨੁਸਾਰ ਕਰਵਾਈਆਂ ਜਾਣ।

Advertisement

Advertisement
Advertisement