ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਲਗਦਾ ਹੈ ਕਲਯੁਗ ਆ ਗਿਐ: ਹਾਈ ਕੋਰਟ

08:48 AM Sep 27, 2024 IST

ਪ੍ਰਯਾਗਰਾਜ, 26 ਸਤੰਬਰ
ਅੱਸੀ ਤੇ ਸੱਤਰ ਸਾਲਾ ਜੋੜੇ ਵਿਚਾਲੇ ਗੁਜ਼ਾਰਾ ਭੱਤੇ ਨੂੰ ਲੈ ਕੇ ਚੱਲ ਰਹੇ ਵਿਵਾਦ ’ਤੇ ਅਲਾਹਾਬਾਦ ਹਾਈ ਕੋਰਟ ਨੇ ਟਿੱਪਣੀ ਕੀਤੀ, ‘ਲਗਦਾ ਹੈ ਕਲਯੁਗ ਆ ਗਿਆ ਹੈ।’ ਜਸਟਿਸ ਸੌਰਭ ਸ਼ਿਆਮ ਸ਼ਮਸ਼ੇਰੀ ਨੇ ਅਲੀਗੜ੍ਹ ਦੇ 80 ਸਾਲਾ ਮੁਨੇਸ਼ ਕੁਮਾਰ ਗੁਪਤਾ ਦੀ ਅਪਰਾਧਕ ਮੁੜ ਨਜ਼ਰਸਾਨੀ ਪਟੀਸ਼ਨ ’ਤੇ ਸੁਣਵਾਈ ਕਰਦਿਆਂ ਇਹ ਟਿੱਪਣੀ ਕੀਤੀ। ਪਟੀਸ਼ਨਰ ਨੇ ਆਪਣੀ ਪਤਨੀ ਗਾਇਤਰੀ ਦੇਵੀ ਨੂੰ ਹਰ ਮਹੀਨੇ ਪੰਜ ਹਜ਼ਾਰ ਰੁਪਏ ਗੁਜ਼ਾਰਾ ਭੱਤਾ ਦੇਣ ਦੇ ਹੇਠਲੀ ਅਦਾਲਤ ਦੇ ਹੁਕਮਾਂ ਨੂੰ ਚੁਣੌਤੀ ਦਿੱਤੀ ਹੈ। ਇਹ ਵਿਵਾਦ ਉਸ ਸਮੇਂ ਖੜ੍ਹਾ ਹੋਇਆ ਜਦੋਂ ਗਾਇਤਰੀ ਦੇਵੀ ਨੇ ਪਰਿਵਾਰਕ ਅਦਾਲਤ ’ਚ ਆਪਣੇ ਪਤੀ ਤੋਂ ਵਿੱਤੀ ਸਹਾਇਤਾ ਦਿਵਾਉਣ ਦੀ ਮੰਗ ਕੀਤੀ। ਗਾਇਤਰੀ ਦੇਵੀ ਨੇ ਅਦਾਲਤ ਨੂੰ ਦੱਸਿਆ ਸੀ ਕਿ ਉਸ ਦੇ ਪਤੀ ਨੂੰ ਹਰ ਮਹੀਨੇ 35 ਹਜ਼ਾਰ ਰੁਪਏ ਪੈਨਸ਼ਨ ਮਿਲਦੀ ਹੈ। ਪਰਿਵਾਰਕ ਅਦਾਲਤ ਨੇ ਉਸ ਦੇ ਪਤੀ ਨੂੰ ਗੁਜ਼ਾਰੇ ਭੱਤੇ ਵਜੋਂ ਪੰਜ ਹਜ਼ਾਰ ਰੁਪਏ ਹਰ ਮਹੀਨੇ ਗਾਇਤਰੀ ਦੇਵੀ ਨੂੰ ਦੇਣ ਦਾ ਹੁਕਮ ਦਿੱਤਾ। ਇਸ ਮਾਮਲੇ ਦੀ ਸੁਣਵਾਈ ਕਰਦਿਆਂ ਜਸਟਿਸ ਸ਼ਮਸ਼ੇਰੀ ਨੇ ਕਿਹਾ, ‘ਅਜਿਹਾ ਲਗਦਾ ਹੈ ਕਿ ਕਲਯੁਗ ਆ ਗਿਆ ਹੈ ਕਿਉਂਕਿ ਕਰੀਬ 75-80 ਸਾਲ ਦਾ ਬਜ਼ੁਰਗ ਜੋੜਾ ਗੁਜ਼ਾਰੇ ਭੱਤੇ ਲਈ ਇੱਕ-ਦੂਜੇ ਖ਼ਿਲਾਫ਼ ਕਾਨੂੰਨੀ ਲੜਾਈ ਲੜ ਰਿਹਾ ਹੈ।’ -ਪੀਟੀਆਈ

Advertisement

Advertisement