ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕੌਮੀ ਰਾਜਧਾਨੀ ਵਿੱਚ ਕਈ ਥਾਈਂ ਮੀਂਹ ਪਿਆ

07:52 AM Jul 19, 2024 IST
ਰਾਜੌਰੀ ਗਾਰਡਨ ਮੈਟਰੋ ਸਟੇਸ਼ਨ ਹੇਠਾਂ ਭਿੱਜਣ ਤੋਂ ਬਚਣ ਲਈ ਖੜ੍ਹੇ ਲੋਕ। -ਫੋਟੋ: ਦਿਓਲ

ਪੱਤਰ ਪ੍ਰੇਰਕ
ਨਵੀਂ ਦਿੱਲੀ, 18 ਜੁਲਾਈ
ਮੌਨਸੂਨ ਦੀ ਤਿੰਨ ਦਿਨ ਦੀ ਢਿੱਲ ਮਗਰੋਂ ਅੱਜ ਦਿੱਲੀ ਐੱਨਸੀਆਰ ਵਿੱਚ ਮੁੜ ਮੀਂਹ ਪਿਆ। ਅੱਜ ਦੁਪਹਿਰ ਵੇਲੇ ਦਿੱਲੀ ਦੇ ਕਈ ਇਲਾਕਿਆਂ ਵਿੱਚ ਮੀਂਹ ਪਿਆ ਅਤੇ ਲੋਕਾਂ ਨੂੰ ਹੁੰਮਸ ਤੋਂ ਰਾਹਤ ਮਿਲੀ। ਦਿਨ ਵੇਲੇ ਆਪਣੇ ਕੰਮਾਂ ਲਈ ਨਿਕਲੇ ਹੋਏ ਦੋਪਹੀਆ ਵਾਹਨ ਚਾਲਕਾਂ ਨੂੰ ਰਾਹਾਂ ਵਿੱਚ ਥਾਂ‘ਥਾਂ ਆਸਰੇ ਲੈਣੇ ਪਏ। ਖ਼ਾਸ ਕਰਕੇ ਖੰਭਿਆਂ ਉਪਰ ਚੱਲਦੀ ਮੈਟਰੋ ਦੀਆਂ ਲਾਈਨਾਂ ਹੇਠ ਮੋਟਰਸਾਈਕਲ, ਸਕੂਟੀ ਵਾਲੇ ਮੀਂਹ ਤੋਂ ਬਚਣ ਲਈ ਖੜ੍ਹੇ ਦੇਖੇ ਗਏ। ਵੀਰਵਾਰ ਨੂੰ ਦਿੱਲੀ ਦੇ ਕੁਝ ਹਿੱਸਿਆਂ ਵਿੱਚ ਬਾਰਿਸ਼ ਹੋਈ, ਜਿਸ ਨਾਲ ਨਮੀ ਵਾਲੇ ਮੌਸਮ ਤੋਂ ਰਾਹਤ ਮਿਲੀ। ਮੀਂਹ ਕਾਰਨ ਆਉਣ ਵਾਲੇ ਦਿਨਾਂ ਵਿੱਚ ਯਮੁਨਾ ਨਦੀ ਵਿੱਚ ਪਾਣੀ ਦਾ ਪੱਧਰ ਵਧਣ ਦੀ ਸੰਭਾਵਨਾ ਹੈ। ਇਸ ਕਾਰਨ ਅਧਿਕਾਰੀਆਂ ਨੇ ਨਦੀ ਦੇ ਕੰਢੇ ਵਸੇ ਨੋਇਡਾ ਦੇ ਪਿੰਡਾਂ ਦੇ ਵਾਸੀਆਂ ਨੂੰ ਅਲਰਟ ਜਾਰੀ ਕਰਨ ਲਈ ਕਿਹਾ ਹੈ। ਇਨ੍ਹਾਂ ਪਿੰਡਾਂ ਵਿੱਚ ਪਿਛਲੇ ਸਾਲ ਮੌਨਸੂਨ ਸੀਜ਼ਨ ਦੌਰਾਨ ਹੜ੍ਹ ਆ ਗਏ ਸਨ, ਜਿਸ ਨਾਲ ਦਿੱਲੀ ਅਤੇ ਨੋਇਡਾ ਦੋਵਾਂ ਦੇ ਵਾਸੀਆਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਪੱਛਮੀ ਦਿੱਲੀ ਦੀ ਆਸ਼ਰਮ ਤੋਂ ਧੌਲਾਕੂੰਆਂ ਤੱਕ ਜਾਂਦੀ ਸੜਕ ਉਪਰ ਥਾਂ-ਥਾਂ ਪਾਣੀ ਭਰ ਗਿਆ। ਨਰਾਇਣਾ ਪਿੰਡ ਦੀਆਂ ਕਈ ਗਲੀਆਂ ਵਿੱਚ ਵੀ ਪਾਣੀ ਭਰ ਗਿਆ। ਮੀਂਹ ਦੌਰਾਨ ਆਵਾਜਾਈ ਸੁਸਤ ਰਫ਼ਤਾਰ ਨਾਲ ਚਲਦੀ ਰਹੀ।
ਜੂਨ ਵਿੱਚ ਕੌਮੀ ਰਾਸ਼ਟਰੀ ਰਾਜਧਾਨੀ ਵਿੱਚ 88 ਸਾਲਾਂ ਵਿੱਚ ਸਭ ਤੋਂ ਜ਼ਿਆਦਾ ਮੀਂਹ ਪਿਆ ਹੈ। ਭਾਰਤੀ ਮੌਸਮ ਵਿਭਾਗ ਦੇ ਅਨੁਸਾਰ ਦਿੱਲੀ ਵਿੱਚ 27 ਜੂਨ ਨੂੰ ਸਵੇਰੇ 8.30 ਵਜੇ ਤੋਂ 28 ਜੂਨ ਸਵੇਰੇ 8.30 ਵਜੇ ਤੱਕ 228 ਮਿਲੀਮੀਟਰ ਬਾਰਿਸ਼ ਹੋਈ। ਇਹ ਰਾਸ਼ਟਰੀ ਰਾਜਧਾਨੀ ਵਿੱਚ ਜੂਨ ਵਿੱਚ 24 ਘੰਟਿਆਂ ਦੀ ਸਭ ਤੋਂ ਵੱਧ ਬਾਰਿਸ਼ ਹੈ। ਜਦੋਂਕਿ 1936 ਵਿੱਚ 235.5 ਮਿਲੀਮੀਟਰ ਮੀਂਹ ਰਿਕਾਰਡ ਕੀਤਾ ਗਿਆ ਸੀ।

Advertisement

Advertisement