ਤਖ਼ਤ ਸਹਿਬਾਨ ਨੂੰ ਜਾਂਦੀਆਂ ਰੇਲਾਂ ਵਿੱਚ ਪੰਜਾਬ ਦਾ ਕੋਟਾ ਘੱਟ ਕਰਨਾ ਗ਼ਲਤ: ਜਥੇਦਾਰ ਬਘੌਰਾ
07:55 AM Sep 04, 2024 IST
ਪੱਤਰ ਪ੍ਰੇਰਕ
ਪਟਿਆਲਾ, 3 ਸਤੰਬਰ
ਸੱਚਖੰਡ ਸ੍ਰੀ ਹਜ਼ੂਰ ਸਾਹਿਬ ਅਤੇ ਤਖ਼ਤ ਸ੍ਰੀ ਹਰਿਮੰਦਰ ਪਟਨਾ ਸਾਹਿਬ ਨੂੰ ਜਾਣ ਵਾਲੀਆਂ ਰੇਲਾਂ ਦੀਆਂ ਸੇਵਾਵਾਂ ’ਚ ਸੁਧਾਰ ਸਬੰਧੀ ਜਥੇਦਾਰ ਸੁਖਜੀਤ ਸਿੰਘ ਬਘੌਰਾ ਨੇ ਲੋਕ ਸਭਾ ਮੈਂਬਰ ਡਾ. ਧਰਮਵੀਰ ਗਾਂਧੀ ਨੂੰ ਮੰਗ ਪੱਤਰ ਸੌਂਪਿਆ। ਜਥੇਦਾਰ ਬਘੌਰਾ ਨੇ ਕਿਹਾ ਰੇਲਵੇ ਵਿਭਾਗ ਵੱਲੋਂ ਜੋ ਰੇਲਾਂ ਤਖ਼ਤ ਸਾਹਿਬਾਨਾਂ ਨੂੰ ਚਲਦੀਆਂ ਹਨ, ਉਨ੍ਹਾਂ ਵਿੱਚ ਪੰਜਾਬ ਦਾ ਕੋਟਾ ਘੱਟ ਕੀਤਾ ਜਾ ਰਿਹਾ ਹੈ, ਜਦ ਕਿ ਇਨ੍ਹਾਂ ਰੇਲਾਂ ਵਿੱਚ ਪੰਜਾਬ ਅਤੇ ਹਰਿਆਣਾ ਲਈ ਸਪੈਸ਼ਲ 70 ਤੋਂ 80 ਫ਼ੀਸਦੀ ਕੋਟਾ ਹੋਣਾ ਚਾਹੀਦਾ ਹੈ, ਕਿਉਂਕਿ ਸਭ ਤੋਂ ਵੱਧ ਪੰਜਾਬ ਅਤੇ ਹਰਿਆਣਾ ਤੋਂ ਸੰਗਤ ਹਜ਼ੂਰ ਸਾਹਿਬ ਅਤੇ ਪਟਨਾ ਸਾਹਿਬ ਜਾਂਦੀ ਹੈ। ਇਸ ਲਈ ਕੇਂਦਰ ਸਰਕਾਰ ਤੋਂ ਮੰਗ ਕੀਤੀ ਗਈ ਹੈ ਪੰਜਾਬ ਅਤੇ ਹਰਿਆਣਾ ਲਈ ਸਪੈਸ਼ਲ ਕੋਟਾ ਰੱਖਿਆ ਜਾਵੇ ਤਾਂ ਕਿ ਤਖ਼ਤਾਂ ਨੂੰ ਜਾਣ ਵਾਲੀਆਂ ਸੰਗਤਾਂ ਨੂੰ ਕੋਈ ਮੁਸ਼ਕਲ ਪੇਸ਼ ਨਾ ਆਵੇ।
Advertisement
Advertisement