ਈਡੀ ਮਾਮਲੇ ’ਚ ਸ਼ਿਲਪਾ ਸ਼ੈੱਟੀ ਦਾ ਜ਼ਿਕਰ ਕਰਨਾ ਗਲਤ: ਰਾਜ ਕੁੰਦਰਾ
06:51 AM Dec 01, 2024 IST
ਨਵੀਂ ਦਿੱਲੀ:
Advertisement
ਕਾਰੋਬਾਰੀ ਰਾਜ ਕੁੰਦਰਾ ਨੇ ਆਪਣੇ ਟਿਕਾਣਿਆਂ ’ਤੇ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੇ ਛਾਪਿਆਂ ਤੋਂ ਬਾਅਦ ਮੀਡੀਆ ਨੂੰ ਹੱਦ ’ਚ ਰਹਿਣ ਦੀ ਨਸੀਹਤ ਦਿੰਦਿਆਂ ਕਿਹਾ ਕਿ ਅਜਿਹੇ ਮਾਮਲਿਆਂ ’ਚ ਉਨ੍ਹਾਂ ਦੀ ਪਤਨੀ ਤੇ ਅਦਾਕਾਰਾ ਸ਼ਿਲਪਾ ਸ਼ੈੱਟੀ ਦਾ ਨਾਮ ਨਾ ਲਿਆ ਜਾਵੇ, ਜਿਨ੍ਹਾਂ ਨਾਲ ਉਸ ਦਾ ਕੋਈ ਲੈਣਾ-ਦੇਣਾ ਨਹੀਂ ਹੈ। ਈਡੀ ਨੇ ਅਸ਼ਲੀਲ ਸਮੱਗਰੀ ਦੀ ਕਥਿਤ ਵੰਡ ਨਾਲ ਸਬੰਧਤ ਮਨੀ ਲਾਂਡਰਿੰਗ ਕੇਸ ਦੀ ਜਾਂਚ ਦੇ ਸਿਲਸਿਲੇ ’ਚ ਬੀਤੇ ਦਿਨ ਕੁੰਦਰਾ ਤੇ ਹੋਰ ਮੁਲਜ਼ਮਾਂ ਦੇ ਟਿਕਾਣਿਆਂ ’ਤੇ ਛਾਪੇ ਮਾਰੇ ਸਨ। ਕੁੰਦਰਾ ਨੇ ਕਿਹਾ ਕਿ ਉਹ ਪਿਛਲੇ ਚਾਰ ਸਾਲਾਂ ਤੋਂ ਜਾਰੀ ਜਾਂਚ ’ਚ ਪੂਰਾ ਸਹਿਯੋਗ ਕਰ ਰਹੇ ਹਨ, ਜਦਕਿ ਮੀਡੀਆ ’ਚ ਇਸ ਦੇ ਉਲਟ ਖ਼ਬਰਾਂ ਦਿਖਾਈਆਂ ਗਈਆਂ ਹਨ। -ਪੀਟੀਆਈ
Advertisement
Advertisement