For the best experience, open
https://m.punjabitribuneonline.com
on your mobile browser.
Advertisement

ਮਾਵਾਂ-ਧੀਆਂ ਦੀ ਮੌਜੂਦਗੀ ’ਚ ਗ਼ਲਤ ਸ਼ਬਦਾਵਲੀ ਵਰਤਣਾ ਮੰਦਭਾਗਾ: ਮੋਦੀ

07:56 AM Nov 09, 2023 IST
ਮਾਵਾਂ ਧੀਆਂ ਦੀ ਮੌਜੂਦਗੀ ’ਚ ਗ਼ਲਤ ਸ਼ਬਦਾਵਲੀ ਵਰਤਣਾ ਮੰਦਭਾਗਾ  ਮੋਦੀ
Advertisement

ਗੁਣਾ(ਮੱਧ ਪ੍ਰਦੇਸ਼), 8 ਨਵੰਬਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਿਹਾਰ ਅਸੈਂਬਲੀ ਵਿੱਚ ਮਹਿਲਾਵਾਂ ਬਾਰੇ ‘ਅਪਮਾਨਜਨਕ’ ਟਿੱਪਣੀਆਂ ਦੇ ਹਵਾਲੇ ਨਾਲ ਅੱਜ ਸੂਬੇ ਦੇ ਮੁੱਖ ਮੰਤਰੀ ਮੁੱਖ ਮੰਤਰੀ ਨਤਿੀਸ਼ ਕੁਮਾਰ ਨੂੰ ਭੰਡਦਿਆਂ ਕਿਹਾ ਕਿ ‘ਇੰਡੀਆ’ ਗੱਠਜੋੜ ਵਿੱਚ ਸ਼ਾਮਲ ਪਾਰਟੀਆਂ ਨੇ ਮਹਿਲਾਵਾਂ ਪ੍ਰਤੀ ਦਿਖਾਏ ਅਜਿਹੇ ‘ਅਨਾਦਰ’ ਲਈ ਅਜੇ ਤੱਕ ਇਕ ਸ਼ਬਦ ਨਹੀਂ ਬੋਲਿਆ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਮਹਿਲਾਵਾਂ ਦਾ ਸਤਿਕਾਰ ਯਕੀਨੀ ਬਣਾਉਣ ਲਈ ਜੋ ਕਰ ਸਕਦੇ ਹਨ, ਕਰਨਗੇ।
ਇਥੇ ਮੱਧ ਪ੍ਰਦੇਸ਼ ਦੇ ਗੁਣਾ ਵਿੱਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਸ੍ਰੀ ਮੋਦੀ ਨੇ ਕਿਹਾ, ‘‘ਲੰਘੇ ਦਿਨ ਇੰਡੀਆ ਗੱਠਜੋੜ ਦੇ ਵੱਡੇ ਆਗੂਆਂ ਵਿੱਚੋਂ ਇਕ, ਜੋ ਗੱਠਜੋੜ ਦਾ ਝੰਡਾ ਚੁੱਕੀ ਫਿਰਦਾ ਹੈ ਤੇ ਕੇਂਦਰ ਦੀ ਮੌਜੂਦਾ ਸਰਕਾਰ ਨੂੰ ਲਾਂਭੇ ਕਰਨ ਲਈ ਵੱਖ ਵੱਖ ਖੇਡਾਂ ਖੇਡ ਰਿਹਾ ਹੈ, ਨੇ ਜਿਹੜੀ ਭਾਸ਼ਾ ਵਰਤੀ ਹੈ, ਉਸ ਬਾਰੇ ਕੋਈ ਵੀ ਅਸੈਂਬਲੀ ਵਿੱਚ ਮਾਵਾਂ ਤੇ ਧੀਆਂ ਦੀ ਮੌਜੂਦਗੀ ਵਿਚ ਨਹੀਂ ਸੋਚ ਸਕਦਾ...ਉਨ੍ਹਾਂ ਨੂੰ ਇਹ ਕਹਿੰਦਿਆਂ ਸ਼ਰਮ ਵੀ ਨਹੀਂ ਆਈ।’’ ਸ੍ਰੀ ਮੋਦੀ ਨੇ ਕਿਹਾ, ‘‘ਜਿਨ੍ਹਾਂ ਦਾ ਨਜ਼ਰੀਆ ਇਹੋ ਜਿਹਾ ਹੈ, ਉਹ ਤੁਹਾਡੇ ਮਾਣ ਤੇ ਸਤਿਕਾਰ ਨੂੰ ਕਿਵੇਂ ਬਰਕਰਾਰ ਰੱਖਣਗੇ? ਉਹ ਹੋਰ ਕਿੰਨਾ ਹੇਠਾਂ ਡਿੱਗਣਗੇ? ਦੇਸ਼ ਲਈ ਇਹ ਮੰਦਭਾਗੇ ਹਾਲਾਤ ਹਨ। ਮੈਂ ਤੁਹਾਡਾ ਮਾਣ-ਸਤਿਕਾਰ ਯਕੀਨੀ ਬਣਾਉਣ ਲਈ ਸਭ ਕੁਝ ਕਰਾਂਗਾ।’’ ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਆਖਿਆ, ‘‘ਉਨ੍ਹਾਂ(ਨਤਿੀਸ਼ ਕੁਮਾਰ) ਨੂੰ ਕੋਈ ਸ਼ਰਮ ਨਹੀਂ ਹੈ। ਇਹੀ ਨਹੀਂ, ਇੰਡੀਆ ਗੱਠਜੋੜ ਦੇ ਕਿਸੇ ਆਗੂ ਨੇ ਮਹਿਲਾਵਾਂ ਪ੍ਰਤੀ ਇੰਨੇ ਵੱਡੇ ਅਨਾਦਰ ਦੇ ਬਾਵਜੂਦ ਇਕ ਸ਼ਬਦ ਨਹੀਂ ਬੋਲਿਆ।’’ ਉਨ੍ਹਾਂ ਕਿਹਾ, ‘‘ਜੋ ਲੋਕ ਮਾਵਾਂ ਤੇ ਧੀਆਂ ਖਿਲਾਫ਼ ਅਜਿਹੀ ਸੋਚ ਰੱਖਦੇ ਹਨ, ਕੀ ਉਹ ਕੋਈ ਚੰਗਾ ਕੰਮ ਕਰ ਸਕਦੇ ਹਨ? ਮਾਤਾਵਾਂ ਤੇ ਭੈਣਾਂ, ਤੁਹਾਡੇ ਮਾਣ ਸਤਿਕਾਰ ਲਈ ਮੈਂ ਜੋ ਕਰ ਸਕਦਾ ਹਾਂ, ਕਰਾਂਗਾ।’’ -ਪੀਟੀਆਈ

Advertisement

ਨਤਿੀਸ਼ ਕੁਮਾਰ ਨੇ ਮੰਗੀ ਮੁਆਫ਼ੀ

ਪਟਨਾ, 8 ਨਵੰਬਰ
ਮੁੱਖ ਮੰਤਰੀ ਨਤਿੀਸ਼ ਕੁਮਾਰ ਨੇ ਜਨਸੰਖਿਆ ਵਾਧੇ ਨੂੰ ਕੰਟਰੋਲ ਕਰਨ ਲਈ ਮਹਿਲਾ ਸਿੱਖਿਆ ਦੀ ਮਹੱਤਤਾ ਬਾਰੇ ਟਿੱਪਣੀ ਲਈ ਅੱਜ ਬਿਹਾਰ ਅਸੈਂਬਲੀ ਦੇ ਅੰਦਰ ਤੇ ਬਾਹਰ ਦੋਵੇਂ ਥਾਈਂ ਮੁਆਫ਼ੀ ਮੰਗੀ ਹੈ। ਕੁਮਾਰ ਵੱਲੋਂ ਲੰਘੇ ਦਿਨ ਕੀਤੀ ਇਸ ਟਿੱਪਣੀ ਨੂੰ ਲੈ ਕੇ ਵਿਰੋਧੀ ਧਿਰਾਂ ਨੇ ਅਸੈਂਬਲੀ ਵਿੱਚ ਜ਼ੋਰਦਾਰ ਹੰਗਾਮਾ ਕੀਤਾ, ਜਿਸ ਕਰ ਕੇ ਸਦਨ ਦੀ ਕਾਰਵਾਈ ਨੂੰ ਕਈ ਵਾਰ ਮੁਲਤਵੀ ਕਰਨਾ ਪਿਆ। ਭਾਜਪਾ ਵਿਧਾਇਕ ਕੁਮਾਰ ਦੇ ਅਸਤੀਫ਼ੇ ਦੀ ਮੰਗ ’ਤੇ ਅੜੇ ਰਹੇ। ਮੁੱਖ ਮੰਤਰੀ, ਜੋ ਸਦਨ ਵਿੱਚ ਮੌਜੂਦ ਸਨ, ਨੇ ਖੜ੍ਹੇ ਹੋ ਕੇ ਆਪਣੇ ਸਪਸ਼ਟੀਕਰਨ ਦੀ ਪੇਸ਼ਕਸ਼ ਕੀਤੀ ਤੇ ਕਿਹਾ, ‘‘ਮੈਂ ਸਦਨ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਫਸੋਸ ਜ਼ਾਹਿਰ ਕਰ ਚੁੱਕਾ ਹਾਂ। ਮੈਂ ਸਦਨ ਦੇ ਅੰਦਰ ਵੀ ਇਹ ਕਰਨ ਲਈ ਤਿਆਰ ਹਾਂ। ਜੇਕਰ ਮੇਰੇ ਸ਼ਬਦਾਂ ਨਾਲ ਕਿਸੇ ਨੂੰ ਸੱਟ ਵੱਜੀ ਹੋਵੇ ਤਾਂ ਮੈਂ ਆਪਣੀ ਨਿਖੇਧੀ ਕਰਦਾ ਹਾਂ।’’ ਮੁੱਖ ਮੰਤਰੀ ਨੇ ਕਿਹਾ, ‘‘ਮੈਂ ਜਿਸ ਸੰਦਰਭ ਵਿਚ ਇਹ ਟਿੱਪਣੀਆਂ ਕੀਤੀਆਂ ਸਨ, ਉਸ ਨੂੰ ਨਹੀਂ ਭੁੱਲਣਾ ਚਾਹੀਦਾ। ਮੈਂ ਹਮੇਸ਼ਾ ਮਹਿਲਾਵਾਂ ਨੂੰ ਸਿੱਖਿਅਤ ਕੀਤੇ ਜਾਣ ਦੀ ਜ਼ੋਰਦਾਰ ਵਕਾਲਤ ਕੀਤੀ ਹੈ ਅਤੇ ਜਦੋਂ ਮੈਂ ਮਹਿਲਾਵਾਂ ਵਿੱਚ ਸਿੱਖਿਆ ਦੇ ਪੱਧਰ ਅਤੇ ਜਣਨ ਦਰ ਵਿਚਕਾਰ ਸਿੱਧਾ ਸਬੰਧ ਦੇਖਿਆ ਤਾਂ ਮੇਰੇ ਲਈ ਇਹ ਮਸਲੇ ਦਾ ਹੱਲ ਲੱਭਣ ਦਾ ਵਿਸ਼ਾ ਸੀ।’’ ਇਸ ਤੋਂ ਪਹਿਲਾਂ ਅੱਜ ਸਵੇਰੇ 11 ਵਜੇ ਜਿਵੇਂ ਹੀ ਬਿਹਾਰ ਅਸੈਂਬਲੀ ਦਾ ਸਦਨ ਜੁੜਿਆ ਤਾਂ ਵਿਰੋਧੀ ਧਿਰ ਦੇ ਨੇਤਾ ਵਜਿੈ ਕੁਮਾਰ ਸਿਨਹਾ ਨੇ ਆਪਣੀ ਸੀਟ ’ਤੇ ਖੜ੍ਹ ਕੇ ਕਿਹਾ ਕਿ ਕੁਮਾਰ ਦਾ ਦਿਮਾਗ ਫਿਰ ਗਿਆ ਹੈ, ਉਹ ਸਰਕਾਰ ਚਲਾਉਣ ਦੇ ਯੋਗ ਨਹੀਂ ਤੇ ਉਨ੍ਹਾਂ ਨੂੰ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ। ਵਿਰੋਧੀ ਧਿਰ ਦੇ ਮੈਂਬਰ ਨਤਿੀਸ਼ ਕੁਮਾਰ ਦੀ ਮੁਆਫ਼ੀ ਨੂੰ ਦਰਕਿਨਾਰ ਕਰਕੇ ਸਦਨ ਦੇ ਐਨ ਵਿਚਾਲੇ ਆ ਗਏ ਤੇ ਉਨ੍ਹਾਂ ਨੇ ਮੁੱਖ ਮੰਤਰੀ ਖਿਲਾਫ਼ ਨਾਅਰੇਬਾਜ਼ੀ ਕਰਦਿਆਂ ਅਸਤੀਫੇ ਦੀ ਮੰਗ ਕੀਤੀ। ਦੱਸ ਦੇਈਏ ਕਿ ਉਨ੍ਹਾਂ ਨੇ ਮੰਗਲਵਾਰ ਨੂੰ ਅਸੈਂਬਲੀ ਵਿੱਚ ਕਿਹਾ ਸੀ ਕਿ ਕਿਵੇਂ ਇਕ ਸਿੱਖਿਅਤ ਮਹਿਲਾ ਆਪਣੇ ਪਤੀ ਨੂੰ ਜਿਨਸੀ ਸਬੰਧ ਬਣਾਉਣ ਤੋਂ ਰੋਕ ਸਕਦੀ ਹੈ। ਕੁਮਾਰ ਨੇ ਆਪਣੇ ਦਿਹਾਤੀ ਅੰਦਾਜ਼ ਵਿੱਚ ਕਿਹਾ ਸੀ, ‘‘ਪੁਰਸ਼ਾਂ ਦੀ ਅਣਗਹਿਲੀ ਕਰਕੇ ਵੱਧ ਬੱਚੇ ਜੰਮਦੇ ਹਨ। ਹਾਲਾਂਕਿ ਜੇ ਮਹਿਲਾ ਸਿੱਖਿਅਤ ਹੋਵੇ ਤਾਂ ਉਸ ਨੂੰ ਪਤਾ ਹੈ ਕਿ ਪਤੀ ਨੂੰ ਕਿਵੇਂ ਰੋਕਣਾ ਹੈ...ਇਹੀ ਕਾਰਨ ਹੈ ਕਿ ਜਨਮ ਦਰ ਵਿੱਚ ਨਿਘਾਰ ਆਇਆ ਹੈ।’’ ਕੁਮਾਰ ਨੇ ਨੁਕਤਾ ਰੱਖਿਆ ਸੀ ਕਿ ਸਿੱਖਿਆ ਕਰਕੇ ਜਣਨ ਦਰ ਜੋ ਪਹਿਲਾਂ 4.3 ਸੀ, ਹੁਣ ਘਟ ਕੇ 2.9 ਰਹਿ ਗਈ ਹੈ।’’ ਵਿਰੋਧੀ ਧਿਰ ਭਾਜਪਾ ਨੇ ਕੁਮਾਰ ’ਤੇ ਦੋਸ਼ ਲਾਇਆ ਕਿ ਉਨ੍ਹਾਂ ਪ੍ਰਜਨਨ ਅਮਲ ਬਾਰੇ ਤਫ਼ਸੀਲ ਵਿੱਚ ਬੋਲ ਕੇ ਸੂਬੇ ਦੀਆਂ ਮਹਿਲਾਵਾਂ ਨੂੰ ‘ਸ਼ਰਮਸਾਰ’ ਕੀਤਾ ਹੈ। ਉਧਰ ਸਪੀਕਰ ਨੇ ਹੰਗਾਮਾ ਕਰ ਰਹੇ ਵਿਰੋਧੀ ਧਿਰਾਂ ਦੇ ਮੈਂਬਰਾਂ ਨੂੰ ਕਿਹਾ, ‘‘ਤੁਹਾਨੂੰ ਮੁੱਖ ਮੰਤਰੀ ਦਾ ਅਸਤੀਫਾ ਮੰਗਣ ਦਾ ਕੋਈ ਅਧਿਕਾਰ ਨਹੀਂ ਹੈ, ਕਿਉਂਕਿ ਉਨ੍ਹਾਂ ਕੋਲ ਲੋਕਾਂ ਦਾ ਦਿੱਤਾ ਬਹੁਮਤ ਹੈ। ਉਹ ਆਪਣੀਆਂ ਟਿੱਪਣੀਆਂ ਲਈ ਮੁਆਫ਼ੀ ਮੰਗ ਚੁੱਕੇ ਹਨ। ਇਸ ਤੋਂ ਇਲਾਵਾ ਅਸੀਂ ਰਿਕਾਰਡ ’ਤੇ ਝਾਤੀ ਮਾਰਾਂਗੇ, ਤੇ ਜੇਕਰ ਕੁਝ ਵੀ ਨੇਮ ਵਿਰੁੱਧ ਲੱਗਾ ਤਾਂ ਇਸ ਨੂੰ ਕਾਰਵਾਈ ’ਚੋਂ ਬਾਹਰ ਕੱਢਿਆ ਜਾਵੇਗਾ।’’ ਹੰਗਾਮਾ ਜਾਰੀ ਰਿਹਾ ਤਾਂ ਸਪੀਕਰ ਨੇ ਅਸੈਂਬਲੀ ਨੂੰ ਪਹਿਲਾਂ ਦੁਪਹਿਰ ਦੇ ਖਾਣੇ ਲਈ ਦੋ ਵਜੇ ਤੱਕ ਲਈ ਮੁਲਤਵੀ ਕਰ ਦਿੱਤਾ।
ਇਸ ਦੌਰਾਨ ਖੱਬੀਆਂ ਪਾਰਟੀਆਂ ਦੇ ਮਹਿਲਾ ਵਿੰਗਾਂ ਏਆਈਡੀਡਬਲਿਊਏ ਤੇ ਸੀਪੀਆਈ (ਐੱਮਐੱਲ), ਜੋ ਸੂਬੇ ਦੀ ਸੱਤਾਧਾਰੀ ਮਹਾਗੱਠਬੰਧਨ ਸਰਕਾਰ ਦੀ ਹਮਾਇਤ ਕਰਦੇ ਹਨ, ਬਿਆਨ ਜਾਰੀ ਕਰਕੇ ਮੁੱਖ ਮੰਤਰੀਆਂ ਦੀਆਂ ਟਿੱਪਣੀਆਂ ਦੀ ਨਿਖੇਧੀ ਕੀਤੀ ਹੈ। -ਪੀਟੀਆਈ

ਰੇਖਾ ਸ਼ਰਮਾ ਤੇ ਪ੍ਰਿਯੰਕਾ ਚਤੁਰਵੇਦੀ ’ਚ ਸ਼ਬਦੀ ਜੰਗ ਛਿੜੀ

ਨਵੀਂ ਦਿੱਲੀ: ਨਤਿੀਸ਼ ਕੁਮਾਰ ਦੀਆਂ ਟਿੱਪਣੀਆਂ ਨੂੰ ਲੈ ਕੇ ਕੌਮੀ ਮਹਿਲਾ ਕਮਿਸ਼ਨ (ਐੱਨਸੀਡਬਲਿਊ) ਦੀ ਚੇਅਰਪਰਸਨ ਰੇਖਾ ਸ਼ਰਮਾ ਤੇ ਸ਼ਿਵ ਸੈਨਾ (ਯੂਬੀਟੀ) ਦੀ ਸੰਸਦ ਮੈਂਬਰ ਪ੍ਰਿਯੰਕਾ ਚਤੁਰਵੇਦੀ ਵਿਚਾਲੇ ਸ਼ਬਦੀ ਜੰਗ ਛਿੜ ਗਈ ਹੈ। ਸ਼ਰਮਾ ਨੇ ਕੁਮਾਰ ਦੇ ਬਿਆਨ ਦੀ ਨੁਕਤਾਚੀਨੀ ਕਰਦਿਆਂ ਮੁੱਖ ਮੰਤਰੀ ਵੱਲੋਂ ਮੁਆਫ਼ੀ ਮੰਗੇ ਜਾਣ ਦੀ ਮੰਗ ਕਰਦਿਆਂ ਅੱਗੇ ਇਹ ਸੁਨੇਹਾ ਪ੍ਰਿਯੰਕਾ ਚੁਤਰਵੇਦੀ, ਕਾਂਗਰਸ ਦੀ ਪ੍ਰਿਯੰਕਾ ਗਾਂਧੀ ਤੇ ‘ਆਪ’ ਦੀ ਆਤਿਸ਼ੀ ਨੂੰ ਟੈਗ ਕਰਦਿਆਂ ਅਪੀਲ ਕੀਤੀ ਕਿ ਉਹ ਵੀ ਅਜਿਹਾ ਕਰਨ। ਉਧਰ ਚਤੁਰਵੇਦੀ ਨੇ ਕਿਹਾ, ‘‘ਮੈਂ ਵੀ ਕੁਮਾਰ ਦੇ ਇਸ ਬਿਆਨ ਦੀ ਨਿਖੇਧੀ ਕਰਦੀ ਹਾਂ, ਪਰ ਜੇ ਅਤੀਤ ’ਤੇ ਝਾਤ ਮਾਰੀਏ ਤਾਂ ਸਾਨੂੰ ਤੁਹਾਡੇ ਤੋਂ ਵੀ ਅਜਿਹੀ ਆਸ ਸੀ ਕਿ ਤੁਸੀਂ ਮਹਿਲਾਵਾਂ ਲਈ ਖੜੋਗੇ, ਪਰ ਮੰਦੇਭਾਗਾਂ ਨੂੰ ਤੁਸੀਂ ਚੋਣਵੀ ਚੁੱਪੀ ਧਾਰੀ ਰੱਖੀ, ਜੋ ਐੱਨਸੀਡਬਲਿਊ ਦੀ ਚੇਅਰ ਦਾ ਅਪਮਾਨ ਸੀ।’’ ਸ਼ਰਮਾ ਨੇ ਚਤੁਰਵੇਦੀ ’ਤੇ ਮੋੜਵਾਂ ਵਾਰ ਕਰਦਿਆਂ ਸ਼ਿਵ ਸੈਨਾ ਆਗੂ ਨੂੰ ਚੇਤੇ ਕਰਵਾਇਆ ਕਿ ਕਿਵੇਂ ਉਨ੍ਹਾਂ ਆਪਣੀ ਹੀ ਪਾਰਟੀ ਦੇ ਆਗੂ ਖਿਲਾਫ ਕੁਝ ਵੀ ਕਰਨ ਤੋਂ ਅਸਮਰੱਥਾ ਜਤਾਈ ਸੀ। -ਪੀਟੀਆਈ

ਨਤਿੀਸ਼ ਦੀ ਟਿੱਪਣੀ ‘ਅਸ਼ਲੀਲ’: ਓਵਾਇਸੀ

ਹੈਦਰਾਬਾਦ: ਏਆਈਐੱਮਆਈਐੱਮ ਮੁਖੀ ਅਸਦੂਦੀਨ ਓਵਾਇਸੀ ਨੇ ਬਿਹਾਰ ਦੇ ਮੁੁੱਖ ਮੰਤਰੀ ਨਤਿੀਸ਼ ਕੁਮਾਰ ਦੀ ਮਹਿਲਾਵਾਂ ਬਾਰੇ ਟਿੱਪਣੀ ਨੂੰ ‘ਅਸ਼ਲੀਲ’ ਕਰਾਰ ਦਿੱਤਾ ਹੈ। ਓਵਾਇਸੀ ਨੇ ਮੰਗ ਕੀਤੀ ਕਿ ਕੁਮਾਰ ਆਪਣਾ ਬਿਆਨ ਵਾਪਸ ਲੈਣ। ਉਨ੍ਹਾਂ ਕਿਹਾ ਕਿ ਅਸੈਂਬਲੀ ਪਾਕ ਪਵਿੱਤਰ ਥਾਂ ਹੈ ਤੇ ਕੁਮਾਰ ਨੇ ਆਪਣੀਆਂ ਟਿੱਪਣੀਆਂ ਨਾਲ ਦੇਸ਼ ਤੇ ਬਿਹਾਰ ਦੀਆਂ ਮਹਿਲਾਵਾਂ ਨੂੰ ਗ਼ਲਤ ਸੁਨੇਹਾ ਦਿੱਤਾ ਹੈ। ਹੈਦਰਾਬਾਦ ਤੋਂ ਸੰਸਦ ਮੈਂਬਰ ਨੇ ਕਿਹਾ ਕਿ ਉਹ (ਨਿ਼ਤੀਸ਼) ਸੂਬੇ ਦੇ ਮੁੱਖ ਮੰਤਰੀ ਹਨ ਤੇ ਜਿਸ ਤਰ੍ਹਾਂ ਉਹ ਬਿਹਾਰ ਅਸੈਂਬਲੀ ਵਿਚ ਬੋਲੇ ਹਨ, ਇਹ ‘ਅਸ਼ਲੀਲ ਭਾਸ਼ਾ’ ਸੀ। -ਪੀਟੀਆਈ

Advertisement
Author Image

sukhwinder singh

View all posts

Advertisement
Advertisement
×