ਚੋਣ ਕਮਿਸ਼ਨ ਵੱਲੋਂ ਆਪਣਾ ਸੰਵਿਧਾਨਕ ਫ਼ਰਜ਼ ਨਾ ਨਿਭਾਇਆ ਜਾਣਾ ਮੰਦਭਾਗਾ: ਸਿੰਘਵੀ
11:08 PM May 23, 2024 IST
ਨਵੀਂ ਦਿੱਲੀ, 23 ਮਈ
Advertisement
ਕਾਂਗਰਸ ਨੇ ਵੋਟਰਾਂ ਦਾ ਡੇਟਾ ਜਨਤਕ ਨਾ ਕਰਨ ਸਬੰਧੀ ਚੋਣ ਕਮਿਸ਼ਨ ’ਤੇ ਵਰ੍ਹਦਿਆਂ ਕਿਹਾ ਕਿ ਇਹ ਮੰਦਭਾਗਾ ਅਤੇ ਆਲੋਚਨਾਯੋਗ ਹੈ ਕਿ ਚੋਣ ਕਮਿਸ਼ਨ ਵੱਲੋਂ ਆਪਣੇ ਸੰਵਿਧਾਨਕ ਫ਼ਰਜ਼ ਨਹੀਂ ਨਿਭਾਏ ਜਾ ਰਹੇ ਹਨ ਅਤੇ ਇਸ ਦਾ ਝੁਕਾਅ ਇਕ ਪਾਸੜ ਹੈ। ਕਾਂਗਰਸ ਦੇ ਤਰਜਮਾਨ ਅਭਿਸ਼ੇਕ ਮੰਨੂ ਸਿੰਘਵੀ ਨੇ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਕੀਤੇ ਜਾਣ ਸਬੰਧੀ ਸ਼ਿਕਾਇਤਾਂ ’ਤੇ ਕਾਰਵਾਈ ਨਾ ਕਰ ਕੇ ਅਤੇ ਸਾਰੀਆਂ ਸਿਆਸੀ ਪਾਰਟੀਆਂ ਨੂੰ ਆਮ ਦਿਸ਼ਾ ਨਿਰਦੇਸ਼ ਜਾਰੀ ਕਰ ਕੇ ਚੋਣ ਕਮਿਸ਼ਨ ਸੱਤਾਧਾਰੀ ਧਿਰ ਭਾਜਪਾ ਦਾ ਚੋਣ ਵਿਭਾਗ ਬਣਨ ਦੀ ਕੋਸ਼ਿਸ਼ ਕਰ ਰਿਹਾ ਹੈ। ਇੱਥੇ ਇੱਕ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਸਿੰਘਵੀ ਨੇ ਕਿਹਾ, ‘‘ਚੋਣ ਕਮਿਸ਼ਨ ਇਕਪਾਸੜ ਹੋ ਗਿਆ ਹੈ ਅਤੇ ਅੰਨ੍ਹੇਵਾਹ ਇਕ ਖ਼ਾਸ ਪਾਰਟੀ ਦਾ ਪੱਖ ਪੂਰ ਰਿਹਾ ਹੈ।’’ -ਪੀਟੀਆਈ
Advertisement
Advertisement
Related News
Advertisement