ਹਰਿਆਣਾ ਨੂੰ ਵੱਖਰੀ ਵਿਧਾਨ ਸਭਾ ਲਈ ਥਾਂ ਦੇਣਾ ਗੈਰ-ਸੰਵਿਧਾਨਕ ਕਰਾਰ
05:58 AM Nov 19, 2024 IST
ਖੇਤਰੀ ਪ੍ਰਤੀਨਿਧ
ਪਟਿਆਲਾ, 18 ਨਵੰਬਰ
ਚੰਡੀਗੜ੍ਹ ਵਿੱਚ ਹਰਿਆਣਾ ਨੂੰ ਵਿਧਾਨ ਸਭਾ ਲਈ ਥਾਂ ਦੇਣ ਦੀ ਕਾਰਵਾਈ ਦਾ ਚੁਫੇਰਿਆਂ ਨਿਰੰਤਰ ਵਿਰੋਧ ਜਾਰੀ ਹੈ। ਅੱਜ ਫੇਰ ਕਈ ਆਗੂਆਂ ਨੇ ਵੱਖ ਵੱਖ ਬਿਆਨ ਜਾਰੀ ਕਰਕੇ ਹਰਿਆਣਾ ਦਾ ਸੰਵਿਧਾਨਕ ਤੌਰ ’ਤੇ ਚੰਡੀਗੜ੍ਹ ਉੱਪਰ ਕੋਈ ਹੱਕ ਨਾ ਹੋਣ ਦਾ ਤਰਕ ਦਿੰਦਿਆਂ ਚੰਡੀਗੜ੍ਹ ’ਤੇ ਪੂਰਨ ਰੂਪ ’ਚ ਪੰਜਾਬ ਦਾ ਹੀ ਹੱਕ ਹੋਣ ਦੀ ਗੱਲ ਆਖੀ ਹੈ। ਇਸ ਤਰਕ ਨਾਲ ਹਰਿਆਣਾ ਨੂੰ ਚੰਡੀਗੜ੍ਹ ’ਚ ਵਿਧਾਨ ਸਭਾ ਬਣਾਉਣ ਖਾਤਰ ਥਾਂ ਦੇਣ ਦੀ ਕਾਰਵਾਈ ਜਾਂ ਪ੍ਰਕ੍ਰਿਆ ਨੂੰ ਗ਼ੈਰ ਇਖਲਾਖੀ ਅਤੇ ਗੈਰ ਸੰਵਿਧਾਨਿਕ ਕਰਾਰ ਦਿੱਤਾ ਜਾ ਰਿਹਾ ਹੈ। ਪੇਸ਼ੇ ਵਜੋਂ ਵਕੀਲ ਕਿਸਾਨ ਆਗੂ ਐਡਵੋਕੇਟ ਪ੍ਰਭਜੀਤਪਾਲ ਸਿੰਘ ਦਾ ਕਹਿਣਾ ਹੈ ਕਿ ਹਰਿਆਣਾ ਚਲਾਕੀ ਕਰਦਿਆਂ ਆਪਣੀ ਗੱਲ ਤੋਂ ਮੁੱਕਰਦਾ ਆ ਰਿਹਾ ਹੈ ਜਦਕਿ ਚੰਡੀਗੜ੍ਹ ਪੰਜਾਬ ’ਤੇ ਵਸਿਆ ਹੋਇਆ ਹੈ ਤੇ ਇਸ ਉੱਪਰ ਸਿਰਫ਼ ਪੰਜਾਬ ਦਾ ਹੀ ਹੱਕ ਹੈ।
Advertisement
Advertisement