ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸਿਆਸੀ ਹਿੱਤਾਂ ਲਈ ਰਾਸ਼ਟਰ ਹਿੱਤ ਤਿਆਗਣਾ ਠੀਕ ਨਹੀਂ: ਧਨਖੜ

07:27 AM Aug 19, 2024 IST
ਉਪ ਰਾਸ਼ਟਰਪਤੀ ਜਗਦੀਪ ਧਨਖੜ ਨੂੰ ਸਮਾਗਮ ਦੌਰਾਨ ਸਨਮਾਨਦੇ ਹੋਏ ਪਤਵੰਤੇ। -ਫੋਟੋ: ਪੀਟੀਆਈ

ਜੈਪੁਰ, 18 ਅਗਸਤ
ਉਪ ਰਾਸ਼ਟਰਪਤੀ ਜਗਦੀਪ ਧਨਖੜ ਨੇ ਕਿਹਾ ਕਿ ਨਿੱਜੀ ਤੇ ਸਿਆਸੀ ਹਿੱਤਾਂ ਲਈ ਰਾਸ਼ਟਰ ਹਿੱਤ ਤਿਆਗਣਾ ਠੀਕ ਨਹੀਂ ਹੈ। ਉਨ੍ਹਾਂ ਕਿਹਾ ਕਿ ਜੇਕਰ ਰਾਸ਼ਟਰ ਹਿੱਤਾਂ ਨੂੰ ਸਰਵਉੱਚ ਨਾ ਰੱਖਿਆ ਜਾਵੇ ਤਾਂ ਸਿਆਸਤ ਵਿੱਚ ਵਿਚਾਰਕ ਮਤਭੇਦ ਵੀ ਰਾਸ਼ਟਰ ਵਿਰੋਧੀ ਬਣ ਸਕਦੇ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਦੇਸ਼ ਦੇ ਵਿਕਾਸ ਲਈ ਅਜਿਹੀਆਂ ਤਾਕਤਾਂ ਨੂੰ ਰੋਕਿਆ ਜਾਣਾ ਚਾਹੀਦਾ ਹੈ। ਉਹ ਇੱਥੇ ਅੰਗ ਦਾਨ ਕਰਨ ਵਾਲੇ ਵਿਅਕਤੀਆਂ ਦੇ ਪਰਿਵਾਰਕ ਮੈਂਬਰਾਂ ਦਾ ਸਨਮਾਨ ਕਰਨ ਸਬੰਧੀ ਕਰਵਾਏ ਗਏ ਇਕ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ।
ਉਨ੍ਹਾਂ ਕਿਹਾ ਕਿ ਲੋਕਾਂ ਨੂੰ ਅਜਿਹੇ ਵਿਅਕਤੀਆਂ ਨੂੰ ਸਮਝਣਾ ਚਾਹੀਦਾ ਹੈ ਜਿਨ੍ਹਾਂ ਵਾਸਤੇ ਰਾਸ਼ਟਰ ਹਿੱਤ ਸਰਵਉੱਚ ਨਹੀਂ ਹਨ ਅਤੇ ਜਿਹੜੇ ਸਿਆਸੀ ਤੇ ਨਿੱਜੀ ਹਿੱਤਾਂ ਨੂੰ ਇਸ ਨਾਲੋਂ ਉੱਪਰ ਰੱਖਦੇ ਹਨ। ਧਨਖੜ ਨੇ ਕਿਹਾ, ‘‘ ਮੈਂ ਸਾਰਿਆਂ ਨੂੰ ਇਨ੍ਹਾਂ ਤਾਕਤਾਂ ਨੂੰ ਬੇਅਸਰ ਕਰਨ ਦੀ ਅਪੀਲ ਕਰਦਾ ਹਾਂ ਜਿਹੜੀਆਂ ਕਿ ਇਸ ਦੇਸ਼ ਦੇ ਵਿਕਾਸ ਲਈ ਨੁਕਸਾਨਦਾਇਕ ਹਨ।’’ ਉਪ ਰਾਸ਼ਟਰਪਤੀ ਨੇ ਕਿਹਾ ਕਿ ਸਿਆਸਤ ਵਿੱਚ ਲੋਕਤੰਤਰ ਦੀ ਆਪਣੀ ਅਹਿਮੀਅਤ ਹੈ। ਵੱਖ-ਵੱਖ ਵਿਚਾਰ ਰੱਖਣਾ ਲੋਕਤੰਤਰ ਦੇ ਗੁਲਦਸਤੇ ਦੀ ਖੁਸ਼ਬੂ ਹੈ ਪਰ ਇਹ ਉਦੋਂ ਤੱਕ ਹੈ ਜਦੋਂ ਤੱਕ ਕੌਮੀ ਹਿੱਤਾਂ ਨੂੰ ਤਿਆਗਿਆ ਨਾ ਜਾਵੇ। ਉਨ੍ਹਾਂ ਕਿਹਾ, ‘‘ਕਿਸੇ ਵੀ ਹਾਲਾਤ ਵਿੱਚ ਕੌਮੀ ਹਿੱਤ ਨਾਲ ਸਮਝੌਤਾ ਨਹੀਂ ਕੀਤਾ ਜਾਣਾ ਚਾਹੀਦਾ ਕਿਉਂਕਿ ‘ਭਾਰਤੀ ਹੋਣਾ’ ਸਾਡੀ ਪਛਾਣ ਹੈ।’’ ਉਨ੍ਹਾਂ ਕਿਹਾ ਕਿ ਭਾਰਤ ਵਿੱਚ ਜੋ ਵਿਕਾਸ ਹੋ ਰਿਹਾ ਹੈ ਅਤੇ ਉਸ ਦੀ ਰਫ਼ਤਾਰ ‘ਕਲਪਨਾ ਤੋਂ ਪਰ੍ਹੇ’ ਹੈ, ਜਿਸ ਬਾਰੇ ਅੱਜ ਦੀ ਪੀੜ੍ਹੀ ਨੂੰ ਕੋਈ ਜਾਣਕਾਰੀ ਨਹੀਂ ਹੈ। ਉਨ੍ਹਾਂ ਨਵੀਂ ਪੀੜ੍ਹੀ ਨੂੰ ਅਪੀਲ ਕੀਤੀ ਕਿ ਉਹ ਸੰਵਿਧਾਨ ਦਿਵਸ ਨੂੰ ਇਸ ਤਰ੍ਹਾਂ ਦੇਖਣ ਕਿ ਸੰਵਿਧਾਨ ਨੂੰ ਕਦੋਂ ਖਤਰਾ ਹੋਇਆ। ਉਨ੍ਹਾਂ ਕਿਹਾ ਕਿ ਕੁਝ ਲੋਕ ਕਹਿੰਦੇ ਹਨ ਕਿ ‘ਐਮਰਜੈਂਸੀ’ ਦਾ ਕਾਲਾ ਅਧਿਆਏ ਹਾਲ ਦੀਆਂ ਚੋਣਾਂ ਦੇ ਨਾਲ ਸਮਾਪਤ ਹੋ ਗਿਆ। ਧਨਖੜ ਨੇ ਕਿਹਾ, ‘‘ਨਹੀਂ, ਅਸੀਂ ‘ਐਮਰਜੈਂਸੀ’ ਦੇ ਅੱਤਿਆਚਾਰਾਂ ਨੂੰ ਭੁੱਲ ਨਹੀਂ ਸਕਦੇ ਅਤੇ ਇਸ ਵਾਸਤੇ ਭਾਰਤ ਸਰਕਾਰ ਨੇ ‘ਸੰਵਿਧਾਨ ਹੱਤਿਆ ਦਿਵਸ’ ਮਨਾਉਣ ਦੀ ਪਹਿਲ ਕੀਤੀ ਹੈ ਤਾਂ ਜੋ ਸਾਡੀ ਨਵੀਂ ਪੀੜ੍ਹੀ ਨੂੰ ਚੌਕਸ ਕੀਤਾ ਜਾ ਸਕੇ ਤੇ ਉਨ੍ਹਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਕ ਅਜਿਹਾ ਵੀ ਦੌਰ ਸੀ ਜਦੋਂ ਤੁਹਾਡੇ ਕੋਲ ਕੋਈ ਬੁਨਿਆਦੀ ਅਧਿਕਾਰ ਨਹੀਂ ਸਨ।’’
ਇਸ ਮੌਕੇ ਉਪ ਰਾਸ਼ਟਰਪਤੀ ਨੇ ਕਿਹਾ ਕਿ ਅੰਗਦਾਨ ਮਨੁੱਖੀ ਸੁਭਾਅ ਦਾ ਸਰਵਉੱਚ ਨੈਤਿਕ ਉਦਹਾਰਨ ਹੈ ਅਤੇ ਨਾਗਰਿਕਾਂ ਨੂੰ ਇਸ ਪ੍ਰਤੀ ਸੁਚੇਤ ਕੋਸ਼ਿਸ਼ਾਂ ਕਰਨੀਆਂ ਚਾਹੀਦੀਆਂ ਹਨ। ਉਨ੍ਹਾਂ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਅੰਗਦਾਨ ਨੂੰ ਕਾਰੋਬਾਰੀ ਲਾਭ ਲਈ ਕਮਜ਼ੋਰ ਵਰਗ ਦੇ ਸ਼ੋਸ਼ਣ ਦਾ ਸਾਧਨ ਨਹੀਂ ਬਣਨ ਦਿੱਤਾ ਜਾ ਸਕਦਾ। ਇਹ ਪ੍ਰੋਗਰਾਮ ਜੈਨ ਸੋਸ਼ਲ ਗਰੁੱਪਜ਼ (ਜੇਐੱਸਜੀ) ਸੈਂਟਰਲ ਸੰਸਥਾਨ, ਜੈਪੁਰ ਅਤੇ ਦਧਿਚੀ ਦੇਹ ਦਾਨ ਸਮਿਤੀ ਦਿੱਲੀ ਵੱਲੋਂ ਕਰਵਾਇਆ ਗਿਆ ਸੀ। -ਪੀਟੀਆਈ

Advertisement

Advertisement
Advertisement