ਆਇਓਡੀਨ ਨਮਕ ਵਰਤਣਾ ਜ਼ਰੂਰੀ: ਕਾਂਸਲ
09:05 AM Oct 22, 2024 IST
Advertisement
ਪਟਿਆਲਾ (ਖੇਤਰੀ ਪ੍ਰਤੀਨਿਧ): ਸਰੀਰ ਵਿੱਚ ਆਇਓਡੀਨ ਦੀ ਮਹੱਤਤਾ ਅਤੇ ਘਾਟ ਨਾਲ ਹੋਣ ਵਾਲੀਆਂ ਬਿਮਾਰੀਆਂ ਪ੍ਰਤੀ ਜਾਗਰੂਕ ਕਰਨ ਹਿਤ ਜ਼ਿਲ੍ਹਾ ਸਿਹਤ ਵਿਭਾਗ ਵੱਲੋਂ ਗਲੋਬਲ ਆਇਓਡੀਨ ਡੈਫੀਸੈਂਸੀ ਡਿਸਆਰਡਰ ਪ੍ਰੀਵੈਨਸ਼ਨ ਦਿਵਸ ਦਾ ਪ੍ਰਬੰਧ ਕੀਤਾ ਗਿਆ। ਸਿਵਲ ਸਰਜਨ ਡਾ. ਜਤਿੰਦਰ ਕਾਂਸਲ ਅਤੇ ਪ੍ਰੋਗਰਾਮ ਅਫ਼ਸਰਾਂ ਵੱਲੋਂ ਜਾਗਰੂਕਤਾ ਸਬੰਧੀ ਪੋਸਟਰ ਰਿਲੀਜ਼ ਕੀਤਾ। ਉਨ੍ਹਾ ਕਿਹਾ ਕਿ ਆਇਓਡੀਨ ਸੂਖ਼ਮ ਪੋਸ਼ਟਿਕ ਖਣਿਜ ਤੱਤ ਹੈ, ਜੋ ਮਨੁੱਖ ਦੇ ਸਰੀਰਕ ਅਤੇ ਮਾਨਸਿਕ ਵਿਕਾਸ ਲਈ ਜ਼ਰੂਰੀ ਹੈ। ਉਨ੍ਹਾਂ ਦੱਸਿਆ ਕਿ ਆਇਓਡੀਨ ਨਮਕ ਹੀ ਵਰਤਣਾ ਚਾਹੀਦਾ ਹੈ। ਨਮਕ ਨੂੰ ਖੁੱਲ੍ਹਾ ਰੱਖਣ ਨਾਲ਼ ਆਇਓਡੀਨ ਦੀ ਮਾਤਰਾ ਘਟ ਜਾਂਦੀ ਹੈ। ਹਮੇਸ਼ਾ ਸਬਜ਼ੀ ਬਣਨ ਤੋਂ ਬਾਅਦ ਹੀ ਨਮਕ ਪਾਉਣਾ ਚਾਹੀਦਾ ਹੈ।
Advertisement
Advertisement
Advertisement