For the best experience, open
https://m.punjabitribuneonline.com
on your mobile browser.
Advertisement

ਪੰਜਾਬ ਨੂੰ ਬਚਾਉਣ ਲਈ ਵੱਡੇ ਪੱਧਰ ’ਤੇ ਬੂਟੇ ਲਗਾਉਣਾ ਜ਼ਰੂਰੀ: ਸੰਤ ਸੀਚੇਵਾਲ

07:46 AM May 03, 2024 IST
ਪੰਜਾਬ ਨੂੰ ਬਚਾਉਣ ਲਈ ਵੱਡੇ ਪੱਧਰ ’ਤੇ ਬੂਟੇ ਲਗਾਉਣਾ ਜ਼ਰੂਰੀ  ਸੰਤ ਸੀਚੇਵਾਲ
Advertisement

ਨਿੱਜੀ ਪੱਤਰ ਪ੍ਰੇਰਕ
ਜਲੰਧਰ, 2 ਮਈ
ਰਾਜ ਸਭਾ ਮੈਂਬਰ ਤੇ ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਲੋਕਾਂ ਨੂੰ ਅਪੀਲ ਕਰਦਿਆ ਕਿਹਾ ਕਿ ਰੁੱਖ ਲਗਾਉਣ ਨਾਲ ਹੀ ਪੰਜਾਬ ਬਚੇਗਾ। ਜਲਵਾਯੂ ਤਬਦੀਲੀ ਦੇ ਮੰਡਰਾਅ ਰਹੇ ਖਤਰੇ ਨਾਲ ਸਭ ਤੋਂ ਵੱਧ ਮਾਰ ਖੇਤੀਬਾੜੀ ਖੇਤਰ ਨੂੰ ਪਵੇਗੀ। ਸੰਤ ਬਲਬੀਰ ਸਿੰਘ ਸੀਚੇਵਾਲ ਨੇ ਇੱਥੋਂ ਜਾਰੀ ਕੀਤੇ ਪ੍ਰੈੱਸ ਬਿਆਨ ਵਿੱਚ ਕਿਹਾ ਕਿ ਪੰਜਾਂ ਪਾਣੀਆਂ ਦੀ ਧਰਤੀ ਪੰਜਾਬ ਨੂੰ ਜੇਕਰ ਬਚਾਉਣਾ ਹੈ ਤਾਂ ਯੋਜਨਾਬੱਧ ਢੰਗ ਨਾਲ ਵੱਡੀ ਪੱਧਰ ’ਤੇ ਰੁੱਖ ਲਗਾਉਣ ਦੀ ਸਖ਼ਤ ਲੋੜ ਹੈ। ਸੰਤ ਸੀਚੇਵਾਲ ਨੇ ਦੱਸਿਆ ਕਿ ਬੁੱਢੇ ਦਰਿਆ ਦੀ ਚੱਲ ਰਹੀ ਕਾਰ ਸੇਵਾ ਦੇ ਪਹਿਲੇ ਪੜਾਅ ਦੌਰਾਨ ਰੁੱਖ ਹੀ ਲਾਏ ਜਾ ਰਹੇ ਹਨ। ਇਸੇ ਤਰ੍ਹਾਂ ਸਤਲੁਜ ਦੇ ਧੁੱਸੀ ਬੰਨ੍ਹ ’ਤੇ ਵੱਡੀ ਪੱਧਰ ’ਤੇ ਰੁੱਖ ਲਾਏ ਜਾਣਗੇ ਜਿਸ ਨਾਲ ਧੁੱਸੀ ਬੰਨ੍ਹ ਨੂੰ ਮਜ਼ਬੂਤੀ ਮਿਲੇਗੀ। ਸੰਤ ਬਲਬੀਰ ਸਿੰਘ ਸੀਚੇਵਾਲ ਨੇ ਰੁੱਖਾਂ ਦੀ ਮਹਤੱਤਾ ’ਤੇ ਜ਼ੋਰ ਦਿੰਦਿਆ ਦੱਸਿਆ ਕਿ ਵਾਤਾਵਰਨ ਨੂੰ ਰੁੱਖ ਹੀ ਬਚਾ ਸਕਣਗੇ। ਸੰਤ ਸੀਚੇਵਾਲ ਨੇ ਕਿਹਾ ਕਿ ਸਾਲ 2024 ਦੀਆਂ ਲੋਕਸਭਾ ਚੋਣਾਂ ਹੋ ਰਹੀਆਂ ਹਨ। ਸੰਤ ਸਮਾਜ ਨੇ ਪੰਜਾਬ ਦੇ ਵਾਤਾਵਰਨ ਨੂੰ ਹਰਿਆ ਭਰਿਆ ਕਰਨ ਦਾ ਏਜੰਡਾ ਰਾਜਨੀਤਿਕ ਪਾਰਟੀਆਂ ਅੱਗੇ ਰੱਖਿਆ ਹੈ ਪਰ ਅਜੇ ਤੱਕ ਕਿਸੇ ਵੀ ਪਾਰਟੀ ਨੂੰ ਉਸ ’ਤੇ ਚਰਚਾ ਸ਼ੁਰੂ ਨਹੀਂ ਕੀਤੀ। ਸੰਤ ਬਲਬੀਰ ਸਿੰਘ ਸੀਚੇਵਾਲ ਨੇ ਪੰਜਾਬ ਸਰਕਾਰ ਨੂੰ ਸੁਝਾਅ ਦਿੱਤਾ ਹੈ ਕਿ ਪੰਜਾਬ ਦੀਆਂ ਸਾਰੀਆਂ ਪੰਚਾਇਤੀ ਜ਼ਮੀਨਾਂ ’ਤੇ ਵੱਡੀ ਪੱਧਰ ’ਤੇ ਰੁੱਖ ਲਾਏ ਜਾਣ। ਪੰਚਾਇਤੀ ਜ਼ਮੀਨਾਂ ’ਤੇ ਲਾਏ ਰੁੱਖਾਂ ਦੀ ਕਮਾਈ ਉਸ ਪਿੰਡ ’ਤੇ ਹੀ ਖਰਚੀ ਜਾਵੇ ਜਿਸ ਪਿੰਡ ਦੀ ਜ਼ਮੀਨ ਹੋਵੇਗੀ।

Advertisement

Advertisement
Author Image

joginder kumar

View all posts

Advertisement
Advertisement
×