For the best experience, open
https://m.punjabitribuneonline.com
on your mobile browser.
Advertisement

‘ਇੰਡੀਆ’ ਦੀ ਮਦਦ ਲਈ ਟੀਐੱਮਸੀ ਦਾ ਵੱਧ ਸੀਟਾਂ ਜਿੱਤਣਾ ਜ਼ਰੂਰੀ: ਮਮਤਾ

07:38 AM May 21, 2024 IST
‘ਇੰਡੀਆ’ ਦੀ ਮਦਦ ਲਈ ਟੀਐੱਮਸੀ ਦਾ ਵੱਧ ਸੀਟਾਂ ਜਿੱਤਣਾ ਜ਼ਰੂਰੀ  ਮਮਤਾ
ਟੀਐੱਮਸੀ ਸੁਪਰੀਮੋ ਮਮਤਾ ਬੈਨਰਜੀ ਪਾਰਟੀ ਉਮੀਦਵਾਰ ਆਰੂਪ ਚਕਰਵਰਤੀ ਤੇ ਸੁਜਾਤਾ ਮੰਡਲ ਨੂੰ ਲੋਕਾਂ ਦੇ ਰੂਬਰੂ ਕਰਾਉਂਦੇ ਹੋਏ। -ਫੋਟੋ: ਪੀਟੀਆਈ
Advertisement

ਪਾਂਸਕੁੜਾ/ਬਾਂਕੁਰਾ (ਪੱਛਮੀ ਬੰਗਾਲ), 20 ਮਈ
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਅੱਜ ਕਿਹਾ ਕਿ ਤ੍ਰਿਣਾਮੂਲ ਕਾਂਗਰਸ ਨੂੰ ਵੱਧ ਤੋਂ ਵੱਧ ਸੀਟਾਂ ਮਿਲਣ ਨਾਲ ਇਹ ਯਕੀਨੀ ਹੋਵੇਗਾ ਕਿ ਉਹ ਕੇਂਦਰ ’ਚ ਇੰਡੀਆ ਗੱਠਜੋੜ ਦੀ ਸਰਕਾਰ ਬਣਾਉਣ ’ਚ ਪੂਰੀ ਤਰ੍ਹਾਂ ਮਦਦ ਕਰ ਸਕੇਗੀ। ਉਨ੍ਹਾਂ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠਲੀ ਭਾਜਪਾ ਸਰਕਾਰ ਦੀ ਗਾਰੰਟੀ ਸੱਚ ਨਹੀਂ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਲੋਕਾਂ ਨੂੰ ਰਸੋਈ ਗੈਸ, ਬਿਜਲੀ ਮੁਫ਼ਤ ’ਚ ਨਹੀਂ ਦਿੱਤੀ ਜਾ ਰਹੀ।
ਬੈਨਰਜੀ ਨੇ ਇੱਥੇ ਇੱਕ ਚੋਣ ਰੈਲੀ ਦੌਰਾਨ ਵੋਟਰਾਂ ਨੂੰ ਟੀਐੱਮਸੀ ਨੂੰ ਵੋਟ ਦੇਣ ਦੀ ਅਪੀਲ ਕਰਦਿਆਂ ਕਿਹਾ, ‘ਇਹ ਵੋਟ ਦਿੱਲੀ ਲਈ ਹਨ। ਜੇਕਰ ਅਸੀਂ ਤੁਹਾਡੇ ਵੋਟ ਨਾਲ ਹਰ ਸੀਟ ਜਿੱਤ ਸਕਦੇ ਹਾਂ ਤਾਂ ਅਸੀਂ ਇੰਡੀਆ ਗੱਠਜੋੜ ਵੱਲੋਂ ਬਣਾਈ ਜਾਣ ਵਾਲੀ ਸਰਕਾਰ ਦੀ ਮਦਦ ਕਰ ਸਕਦੇ ਹਾਂ।’ ਉਨ੍ਹਾਂ ਦੋਸ਼ ਲਾਇਆ ਕਿ ਭਾਜਪਾ ਨੇ ਸੰਦੇਸ਼ਖਲੀ ’ਚ ਮਹਿਲਾਵਾਂ ਦੇ ਸਬੰਧ ਵਿੱਚ ਸਾਜ਼ਿਸ਼ ਰਚੀ ਜਿੱਥੇ ਸਥਾਨਕ ਟੀਐੱਮਸੀ ਆਗੂਆਂ ਖ਼ਿਲਾਫ਼ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਕਾਰਨ ਲੰਮੇ ਸਮੇਂ ਤੱਕ ਵਿਰੋਧ ਪ੍ਰਦਰਸ਼ਨ ਹੋਇਆ। ਮੁੱਖ ਮੰਤਰੀ ਨੇ ਸਾਰੀਆਂ ਜਾਤਾਂ ਤੇ ਧਰਮਾਂ ਦੇ ਲੋਕਾਂ ਨੂੰ ਇਕਜੁੱਟ ਰਹਿਣ ਦੀ ਅਪੀਲ ਕਰਦਿਆਂ ਕਿਹਾ, ‘ਉਨ੍ਹਾਂ ਦੀ ਅਗਲੀ ਸਾਜ਼ਿਸ਼ ਲੋਕਾਂ ਨੂੰ ਲੜਾਉਣਾ ਹੈ।’ ਸੀਪੀਆਈ (ਐੱਮ) ਦੀ ਲੀਡਰਸ਼ਿਪ ਹੇਠਲੀ ਤਤਕਾਲੀ ਖੱਬੇਪੱਖੀ ਸਰਕਾਰ ਖ਼ਿਲਾਫ਼ 2007 ’ਚ ਨੰਦੀਗ੍ਰਾਮ ਅੰਦੋਲਨ ਦੇ ਦਿਨਾਂ ਨੂੰ ਯਾਦ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਤਤਕਾਲੀ ਰਾਜਪਾਲ ਗੋਪਾਲਕ੍ਰਿਸ਼ਨ ਗਾਂਧੀ ਦੀ ਮਦਦ ਲਈ ਹਮੇਸ਼ਾ ਰਿਣੀ ਰਹੇਗੀ। ਉਨ੍ਹਾਂ ਮੌਜੂਦਾ ਰਾਜਪਾਲ ਸੀਵੀ ਆਨੰਦ ਦਾ ਨਾਂ ਲਏ ਬਿਨਾਂ ਉਨ੍ਹਾਂ ’ਤੇ ਟਿੱਪਣੀ ਕਰਦਿਆਂ ਕਿਹਾ, ‘ਉਹ (ਗਾਂਧੀ) ਬਹੁਤ ਹੀ ਸੁਲਝੇ ਹੋਏ ਇਨਸਾਨ ਸਨ ਪਰ ਮੈਂ ਮੌਜੂਦਾ ਰਾਜਪਾਲ ਬਾਰੇ ਕੋਈ ਗੱਲ ਨਹੀਂ ਕਰਾਂਗੀ।’
ਇਸੇ ਦੌਰਾਨ ਬਾਂਕੁਰਾ ’ਚ ਰੈਲੀ ਦੌਰਾਨ ਰਾਮਕ੍ਰਿਸ਼ਨ ਮਿਸ਼ਨ ਤੇ ਭਾਰਤ ਸੇਵਾਸ਼ਰਮ ਸੰਘ ਦੇ ਲੋਕ ਭਲਾਈ ਕੰਮਾਂ ਦੀ ਸ਼ਲਾਘਾ ਕਰਦਿਆਂ ਮਮਤਾ ਬੈਨਰਜੀ ਨੇ ਕਿਹਾ ਕਿ ਉਹ ਕਿਸੇ ਸੰਸਥਾ ਦੇ ਖ਼ਿਲਾਫ਼ ਨਹੀਂ ਹਨ ਪਰ ਉਨ੍ਹਾਂ ਰਾਜਨੀਤੀ ’ਚ ਸ਼ਾਮਲ ਹੋਣ ਲਈ ਇੱਕ ਜਾਂ ਦੋ ਲੋਕਾਂ ਦੀ ਆਲੋਚਨਾ ਕੀਤੀ ਸੀ। -ਪੀਟੀਆਈ

Advertisement

ਭਾਰਤ ਸੇਵਾਸ਼ਰਮ ਸੰਘ ਵੱਲੋਂ ਮਮਤਾ ਨੂੰ ਨੋਟਿਸ

ਕੋਲਕਾਤਾ: ਮੁਰਸ਼ਿਦਾਬਾਦ ਦੇ ਭਾਰਤ ਸੇਵਾਸ਼ਰਮ ਸੰਘ ਦੇ ਸਵਾਮੀ ਪ੍ਰਦੀਪਤਾਨੰਦ ਮਹਾਰਾਜ ਨੇ ਅੱਜ ਕਿਹਾ ਕਿ ਉਨ੍ਹਾਂ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਕਾਨੂੰਨੀ ਨੋਟਿਸ ਭੇਜ ਕੇ ਸੰਗਠਨ ਬਾਰੇ ਉਨ੍ਹਾਂ ਦੀ ਕਥਿਤ ਇਤਰਾਜ਼ਯੋਗ ਟਿੱਪਣੀ ਲਈ ਮੁਆਫੀ ਮੰਗਣ ਦੀ ਮੰਗ ਕੀਤੀ ਹੈ। ਸਵਾਮੀ ਪ੍ਰਦੀਪਤਾਨੰਦ ਮਹਾਰਾਜ ਜੋ ਕਿ ਕਾਰਤਿਕ ਮਹਾਰਾਜ ਵਜੋਂ ਵੀ ਜਾਣੇ ਜਾਂਦੇ ਹਨ, ਨੇ ਕਿਹਾ, ‘ਜੇ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਮੇਰਾ ਨਿੱਜੀ ਤੌਰ ’ਤੇ ਅਪਮਾਨ ਕੀਤਾ ਹੈ ਤਾਂ ਮੈਨੂੰ ਕੋਈ ਪ੍ਰਵਾਹ ਨਹੀਂ ਹੈ। ਪਰ ਉਨ੍ਹਾਂ ਸੰਗਠਨ ਦਾ ਅਪਮਾਨ ਕੀਤਾ ਹੈ ਜੋ ਸਵੀਕਾਰ ਨਹੀਂ ਕੀਤਾ ਜਾ ਸਕਦਾ।’ -ਪੀਟੀਆਈ

Advertisement
Author Image

joginder kumar

View all posts

Advertisement
Advertisement
×